ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਐੱਫ. ਐੱਲ. ਐੱਨ ਮੇਲਾ ਆਯੋਜਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਐੱਫ. ਐੱਲ. ਐੱਨ ਮੇਲਾ ਆਯੋਜਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸਕੂਲ ਇੰਚਾਰਜ ਮਾਸਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਕਰਵਾਏ ਗਏ ਫਾਊਾਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਮੇਲੇ ਦੌਰਾਨ ਵਿਦਿਆਰਥੀਆਂ ਦੀ ਬੁਨਿਆਦੀ ਸਾਖਰਤਾ ਤੇ ਸੰਖਿਆਤਮਕ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਉਨਾਂ ਨੂੰ  ਸਨਮਾਨਿਤ ਕੀਤਾ ਗਿਆ | ਮੇਲੇ ਦੌਰਾਨ ਸਰਪੰਚ ਸਿਮਰਜੀਤ ਕੌਰ, ਕਮਲ ਕੁਮਾਰ, ਕੁਲਦੀਪ ਕੌਰ, ਸੁਨੀਤਾ ਰਾਣੀ, ਨਵਦੀਪ ਕੌਰ ਤੇ ਹੋਰ ਮੋਹਤਬਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਾਰ ਐਸੋਸ਼ੀਏਸ਼ਨ ਫਿਲੌਰ ਵਲੋਂ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਪ ਆਯੋਜਿਤ
Next articleਸੰਗੂ- ਜੰਡੂ- ਅੱਠੀ ਗੋਤਰ ਦੇ ਜਠੇਰਿਆਂ ਦਾ ਮੇਲਾ 29 ਮਾਰਚ ਦਿਨ ਸ਼ਨੀਵਾਰ ਨੂੰ ਸਵ : ਪ੍ਰੇਮ ਸਿੰਘ ਸੰਗੂ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ – ਨੰਬਰਦਾਰ ਅਸ਼ੋਕ ਸੰਧੂ