ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਪਾਲਕਦੀਮ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਸਰਪੰਚ ਸਤਪਾਲ ਤੂਰ ਦੀ ਪ੍ਰੇਰਨਾ ਸਦਕਾ ਆਈ. ਡੀ. ਬੀ. ਆਈ ਬੈਂਕ ਅੱਪਰਾ ਦੇ ਬ੍ਰਾਂਚ ਮੈਨੇਜਰ ਰਿਸ਼ੀ ਰਾਜ ਅਗਰਵਾਲ ਤੇ ਮੁੱਖ ਪ੍ਰਬੰਧਕ ਸੂਰਜ ਸ਼ਰਮਾ ਵੱਲੋਂ ਫਰਨੀਚਰ ਭੇਂਟ ਕੀਤਾ ਗਿਆ | ਇਸ ਮੌਕੇ ਸਤਪਾਲ ਤੂਰ ਸਰਪੰਚ, ਜਸਿੰਵਦਰ ਕੌਰ ਸਹੋਤਾ ਪੰਚ, ਸਤਨਾਮ ਸਿੰਘ ਪੰਚ, ਕੁਲਵਿੰਦਰ ਕੁਮਾਰ ਪੰਚ, ਸ਼ੀਲਾ ਰਾਣੀ ਪੰਚ, ਕੁਲਦੀਪ ਕੌਰ ਪੰਚ, ਦਿਲਬਾਗ ਸਿੰਘ ਪੰਚ, ਸ੍ਰੀ ਸਨੀ ਪੰਚ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ | ਸਕੂਲ ਪਿ੍ੰਸੀਪਲ, ਸਮੂਹ ਸਟਾਫ਼ ਤੇ ਨਗਰ ਨਿਵਾਸੀਆਂ ਵਲੋਂ ਬੈਂਕ ਮੈਨਜਰ ਰਿਸ਼ੀ ਰਾਜ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਮੱਦਦ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਚਿਹਰੇ ‘ਤੇ ਖੁਸ਼ੀ ਆਈ ਹੈ | ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਸਮਾਜ ਸੈਵੀ ਸਕੂਲ ਪ੍ਰਤੀ ਮੱਦਦ ਕਰਕੇ ਆਪਣਾ ਬਣਦਾ ਫ਼ਰਜ ਨਿਭਾਉਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj