ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਪਿੰਡ ਸੂਰੇਵਾਲ ਲੋਅਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਂਝੀ ਸਿੱਖਿਆ ਫਾਉਂਡੇਸ਼ਨ ਦੀ ਟੀਮ ਵੱਲੋਂ ਸਕੂਲ ਪ੍ਰਬੰਧਨ ਕਮੇਟੀ ਅਤੇ ਸਮੂਹ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਦੀ ਅਹਿਮ ਸਭਾ ਬੁਲਾਈ ਗਈ। ਸਾਂਝੀ ਸਿੱਖਿਆ ਟੀਮ ਦੇ ਵੱਲੋ ਸਚਿਨ ਜੀ ਵੱਲੋ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆ ਅਧਿਆਪਕ ਮੈਡਮ ਦੀਪਾਲੀ ਸ਼ਰਮਾ ਜੀ ਦੇ ਸਹਿਯੋਗ ਨਾਲ ਇਸ ਨੂੰ ਸੁਚਾਰੂ ਰੂਪ ਨਾਲ ਆਯੋਜਨ ਕੀਤਾ ਗਿਆ। ਜਿਸ ਵਿੱਚ ਸਰਪੰਚ, ਪੰਚਾਇਤ ਮੈਂਬਰ, ਬੱਚਿਆਂ ਦੇ ਮਾਤਾ-ਪਿਤਾ, ਆਂਗਣਵਾੜੀ ਵਰਕਰ, ਪਿੰਡ ਦੇ ਪਤਵੰਤੇ ਸੱਜਣ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰਾਂ ਸਮੇਤ 25 ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਅਧਿਆਪਕ ਮੈਡਮ ਦੀਪਾਲੀ ਸ਼ਰਮਾ ਵੱਲੋਂ ਜੀ ਆਇਆ ਕਹਿੰਦਿਆਂ ਸਾਂਝੀ ਸਿੱਖਿਆ ਬਾਰੇ ਦੱਸ ਕੇ ਹੋਈ। ਮੀਟਿੰਗ ਦੌਰਾਨ ਸਕੂਲ ਵਿੱਚ ਪਿਛਲੇ ਸਮੇਂ ਵਿੱਚ ਹੋਏ ਵਧੀਆ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ। ਸਕੂਲ ਵਿੱਚ ਵਿਦਿਆਰਥੀਆਂ ਦੀ ਘੱਟ ਗਿਣਤੀ, ਮੈਦਾਨ ਦੀ ਸਫਾਈ, ਖੇਡ ਮੈਦਾਨ ਬਣਾਉਣ ਆਦਿ ਮੁੱਦਿਆਂ ਤੇ ਖੁੱਲ੍ਹੀ ਚਰਚਾ ਕੀਤੀ ਗਈ। ਜਿਸ ਵਿੱਚ ਸਾਰੇ ਮੈਂਬਰ ਸਹਿਬਾਨ ਨੇ ਆਪਣੇ ਵਿਚਾਰ ਤੇ ਸੁਝਾਅ ਵੀ ਪੇਸ਼ ਕੀਤੇ। ਪਿੰਡ ਦੀ ਪੰਚਾਇਤ ਵੱਲੋਂ ਸੰਬੰਧਿਤ ਮੁੱਦਿਆਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਅਤੇ ਸਾਂਝੀ ਸਿੱਖਿਆ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ। ਸਰਪੰਚ ਸਾਹਿਬ ਨੇ ਦੱਸਿਆ ਕਿ ਸਕੂਲ ਦੀ ਬਿਹਤਰੀ ਲਈ ਪੰਚਾਇਤ ਹਰ ਪੱਖ ਤੋਂ ਸਮਰਪਿਤ ਹੈ ਅਤੇ ਹਰ ਤਰੀਕੇ ਨਾਲ਼ ਸਕੂਲ ਦੀ ਸਹਾਇਤਾ ਵੀ ਕਰੇਗੀ। ਇਸ ਮੌਕੇ ਤੇ ਸਕੂਲ ਅਧਿਆਪਕ ਮੈਡਮ ਦੀਪਾਲੀ ਸ਼ਰਮਾ, ਕਲੱਸਟਰ ਮੁੱਖ ਅਧਿਆਪਕ ਮੈਡਮ ਕਮਲਜੀਤ ਕੌਰ, ਮੌਜੂਦਾ ਸਰਪੰਚ ਸ. ਨਿਰਮਲ ਸਿੰਘ, ਸਿੱਖਿਆ ਸ਼ਾਸਤਰੀ ਗੁਰਦੇਵ ਸਿੰਘ ਕੰਗ, ਸਮੂਹ ਪੰਚਾਇਤ ਮੈਂਬਰ,ਮਾਪੇ, ਸਾਂਝੀ ਸਿੱਖਿਆ ਵੱਲੋਂ ਸਚਿਨ ਅਤੇ ਵਿਦਿਆ ਪਾਂਡੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj