ਕੈਪਸ਼ਨ- ਪੰਮਣ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਣ ਮੋਏ ਦਾ ਐੱਚਟੀ ਕੁਲਦੀਪ ਠਾਕੁਰ, ਸਰਪੰਚ ਜਗਮੋਹਨ ਸਿੰਘ, ਆਦਿ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਸਰਕਾਰੀ ਪ੍ਰਾਇਮਰੀ ਸਕੂਲ ਪੱਮਣ ਦਾ ਸਾਲਾਨਾ ਸਮਾਗਮ ਹਾਸਿਆਂ, ਖੇੜਿਆਂ ਅਤੇ ਮਨੋਰੰਜਨ ਭਰਪੂਰ ਰਿਹਾ। ਰੰਗੀਨ ਪੋਸ਼ਾਕਾਂ ਚ’ ਲਿਪਟਿਆਂ ਬੱਚਿਆਂ ਦੀਆਂ ਰੂਹਾਂ ਨੇ ‘ ਸੱਭਿਆਚਾਰਕ ਵੰਨਗੀਆ ਨਾਲ ਸਮਾਗਮ ਵਿੱਚ ਇੱਕ ਨਵੀਂ ਜਾਨ ਭਰ ਦਿੱਤੀ। ਮੁੱਖ ਮਹਿਮਾਨ ਹੈਡਮਾਸਟਰ ਕੁਲਦੀਪ ਠਾਕੁਰ ਨੇ ਅਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਬਚਿੱਆ ਨੂੰ ਕਿਹਾ ਕਿ ਸਭਿਆਚਾਰਕ ਪ੍ਰੋਗ੍ਰਾਮ ਰਚਨਾਤਮਕਤਾ ਅਤੇ ਕਲਪਨਾ ਨੂੰ ਪ੍ਰਗਟਾਉਣ ਦਾ ਮੋਕਾ ਦਿੰਦੇ ਹਨ, ਇਸ ਲਈ ਤੁਹਾਨੂੰ ਇਹਨਾਂ ਮੋਕਿਆ ਤੋਂ ਖੁੰਝਣਾ ਨਹੀਂ ਚਾਹੀਦਾ। ਸਮਾਗ਼ਮ ਵਿੱਚ ਸਕੂਲ ਅਧਿਆਪਕਾਂ, ਬਲਾਕ ਰਿਸੋਰਸ ਪਰਸਨ (ਬੀਆਰਪੀ) ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ, ਗ੍ਰਾਮ ਪੰਚਾਇਤ ਪੱਮਣ ਦੇ ਸਰਪੰਚ ਜਗਮੋਹਨ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ ਸਿੰਘ, ਬੱਚਿਆਂ ਦੇ ਮਾਪਿਆ ਤੇ ਪਿੰਡ ਦੇ ਪਤਵੰਤਿਆਂ ਨੇ ਉਚੇਚੇ ਤੌਰ ਤੇ ਭਾਗ ਲਿਆ। ਸਰਪੰਚ ਜਗਮੋਹਨ ਸਿੰਘ ਨੇ ਪਿੰਡ ਵਾਸੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸਲਾਨਾ ਪ੍ਰੀਖਿਆ ਚ’ 100 ਫੀਸਦੀ ਨਤੀਜੇ ਆਉਣ ਦੀ ਵਧਾਈ ਦਿੱਤੀ। ਉਨ੍ਹਾਂ ਸਕੂਲ ਨੂੰ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਤੋਂ ਲੈਕੇ ਹਰ ਲੋੜੀਂਦੀ ਜਰੂਰਤ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਸਕੂਲ ਮੁਖੀ ਕੁਲਦੀਪ ਠਾਕੁਰ ਨੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਮਾਪਿਆਂ ਪਾਸੋਂ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਨਵੇਂ ਦਾਖਲੇ ਲਈ ਸਹਿਯੋਗ ਦੀ ਮੰਗ ਕਰਦੇ ਹੋਏ ਸੂਬਾ ਸਰਕਾਰ ਵਲੋਂ ਪ੍ਰਦੂਸ਼ਣ ਅਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਪ੍ਰਸਿੱਧ ਗਾਇਕ ਰਾਜੂ ਜੈਨਪੁਰੀ ਨੇ ਗੀਤ, ਸੰਗੀਤ, ਗਿੱਧਾ, ਭੰਗੜਾ ਕਵਿਤਾ ਰਾਹੀਂ ਦਿੱਤੇ ਸੁਨੇਹਾ ਦਾ ਸਵਾਗਤ ਕਰਦੇ ਬੱਚਿਆ ਨੂੰ ਸਨਮਾਨਿਤ ਕੀਤਾ । ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਭਗਤਪੁਰ ਨੇ ਬਾਖੂਬੀ ਨਿਭਾਈ।ਇਸ ਮੌਕੇ ਰਾਜਵਿੰਦਰ ਕੌਰ, ਕੁਲਵੰਤ ਕੌਰ, ਸੁਰਜੀਤ ਕੌਰ ਮਸੀਤਾਂ, ਕੁਲਵੰਤ ਕੌਰ ਮਸੀਤਾ, ਸ਼ਮੀਮ ਭੱਟੀ, ਸੁਸ਼ੀਲ ਕੁਮਾਰ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ,ਮਨਜੀਤ ਦਾਸ, ਗੁਰਦੀਪ ਸਿੰਘ, ਪੰਡਿਤ ਦੀਪੂ, ਰਾਜੀਵ ਕੁਮਾਰ ਆਦਿ ਨੇ ਬੱਚਿਆ ਦਾ ਹੋਸਲਾਂ ਅਫਜਾਈ ਕੀਤੀ ।