HOME ਸਰਕਾਰੀ ਪ੍ਰਾਇਮਰੀ ਝਬੇਲਵਾਲੀ ਬਲਾਕ ਮੁਕਤਸਰ 1ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਜਾ...

ਸਰਕਾਰੀ ਪ੍ਰਾਇਮਰੀ ਝਬੇਲਵਾਲੀ ਬਲਾਕ ਮੁਕਤਸਰ 1ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

2

ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਮਿਸ਼ਨ ਸਮਰੱਥ ਤਹਿਤ ਪ੍ਰਥਮ ਸਟੇਟ ਕੋਆਰਡੀਨੇਟਰ ਮੈਡਮ ਵੇਜਿੰਦਰ ਠਾਕਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਪ੍ਰਾਇਮਰੀ ਝਬੇਲਵਾਲੀ ਬਲਾਕ ਮੁਕਤਸਰ 1 ਵਿਖੇ ਬਲਾਕ ਕੋਆਰਡੀਨੇਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਵਲੰਟੀਅਰ ਰਾਜਵੀਰ ਕੌਰ ਅਤੇ ਮਨਵੀਰ ਕੌਰ ਵੱਲੋਂ ਮਿਤੀ ਇੱਕ ਜੂਨ ਤੋਂ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਸਮਰ ਕੈਂਪ ਵਿੱਚ ਸੱਤ ਤੋਂ 10 ਸਾਲ ਦੇ ਬੱਚਿਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰੱਖੀਆਂ ਗਈਆਂ ਹਨ। ਜਿਨ੍ਹਾਂ ਵਿੱਚ ਡੈਕੋਰੇਸ਼ਨ ਦਾ ਸਮਾਨ ਬਣਾਉਣਾ,ਖਾਣ ਪੀਣ ਦੀਆਂ ਚੀਜ਼ਾਂ ਬਣਾਉਣੀਆਂ, ਸਲਾਦ ਬਣਾਉਣਾ, ਆਰਟ ਕਰਾਫਟ, ਸੁੰਦਰ ਲਿਖਾਈ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਆਦਿ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਿਹੜੇ ਮੌਸਮ ਵਿੱਚ ਕਿਹੜੇ ਫਲ ਖਾਣੇ ਚਾਹੀਦੇ ਹਨ।ਉਹਨਾਂ ਵਿੱਚ ਕਿਹੜੇ ਪੋਸਟਿਕ ਤੱਤ ਹੁੰਦੇ ਹਨ। ਸਿਰਫ ਖਾਣਾ ਬਣਾਉਣਾ ਹੀ ਨਹੀਂ ਸਿਖਾਇਆ ਜਾਂਦਾ ਬਲਕਿ ਇਸ ਸਿਖਾਇਆ ਜਾਂਦਾ ਹੈ ਕਿ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਉਸਨੂੰ ਖਾਣਾ ਕਿਵੇਂ ਪੇਸ਼ ਕਰਨਾ ਹੈ, ਮੇਜ਼ ਕਿਵੇਂ ਸਜਾਉਣਾ ਹੈ, ਸਫਾਈ ਦਾ ਧਿਆਨ ਕਿਵੇਂ ਰੱਖਣਾ ਹੈ,ਇਹ ਸਾਰੀਆਂ ਗੱਲਾਂ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਹਨ ਤਾਂ ਜੋ ਉਹ ਕੈਂਪ ਵਿੱਚ ਸਿੱਖਣ ਉਪਰੰਤ ਘਰ ਵਿੱਚ ਵੀ ਉਹਨਾਂ ਦੇ ਸੰਸਕਾਰਾਂ ਵਿੱਚ ਪਰਿਵਰਤਨ ਹੋ ਸਕੇ। ਕੈਲੀਗ੍ਰਾਫੀ ਰਾਹੀਂ ਬੱਚਿਆਂ ਦੀ ਲਿਖਾਈ ਨੂੰ ਸੁਧਾਰਨ ਤੇ ਵੀ ਧਿਆਨ ਦਿੱਤਾ ਗਿਆ ਕਿਉਂਕਿ ਲਿਖਾਈ ਬੱਚਿਆਂ ਦੇ ਭਵਿੱਖ ਦੇ ਦਿਸ਼ਾ ਨਿਰਧਾਰਿਤ ਕਰਦੀ ਹੈ। ਇਸ ਤੋਂ ਇਲਾਵਾ ਪੰਜਾਬੀ ਲਿਖਣੀ ਤੇ ਬੋਲਣੀ, ਗਿਣਤੀ ਲਿਖਣੀ, ਅੱਖਰ ਤੇ ਸ਼ਬਦ ਬੋਲਣਾ ਆਦਿ ਗਤੀਵਿਧੀਆਂ ਤੇ ਇਹਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਚਰਨਜੀਤ ਸਿੰਘ, ਸਕੂਲ ਦੇ ਅਧਿਆਪਕ ਨੀਰਜ ਕੁਮਾਰ ਬਜਾਜ, ਗੁਰਜੀਤ ਕੌਰ, ਸੁਖਵਿੰਦਰ ਸਿੰਘ, ਅਮਨਦੀਪ ਕੌਰ ਬਰਾੜ,ਵੀਰਪਾਲ ਅਤੇ ਅਮਨਦੀਪ ਕੌਰ ਭੁੱਲਰ ਹਾਜ਼ਰ ਸਨ।*

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਤਕਨੀਕੀ ਖਰਾਬੀ, ਯਾਤਰੀ ਕੋਲਕਾਤਾ ਵਿੱਚ ਉਤਰੇ
Next articleਈਰਾਨ ਤੋਂ ਭਾਰਤੀਆਂ ਨੂੰ ਕੱਢਣ ਦੀ ਕਾਰਵਾਈ ਸ਼ੁਰੂ, 100 ਲੋਕਾਂ ਦਾ ਪਹਿਲਾ ਜੱਥਾ ਅੱਜ ਅਰਮੀਨੀਆ ਸਰਹੱਦ ਤੋਂ ਰਵਾਨਾ ਹੋਵੇਗਾ