ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਵੀਰ ਬਾਲ ਦਿਵਸ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦਫਤਰ ਐਸ ਸੀ ਈ ਆਰ ਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਕੰ. ਸਸਸ ਰੇਲਵੇ ਮੰਡੀ ਵਿੱਚ ਪ੍ਰਿੰਸੀਪਲ ਰਾਜਨ ਅਰੋੜਾ ਦੀ ਯੋਗ ਅਗਵਾਈ ਵਿੱਚ ‘ਵੀਰ ਬਾਲ ਦਿਵਸ’ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਸ਼੍ਰੀਮਤੀ ਭੁਪਿੰਦਰ ਕੌਰ ਤੇ ਰੋਮਾ ਦੇਵੀ ਜੀ ਨੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਜਿਨਾਂ ਵਿੱਚ ਸਿਮਰਨ ਚੌਹਾਨ, ਭਾਵਨਾ ਕੁਮਾਰੀ, ਨਿਮਰਪ੍ਰੀਤ ਕੌਰ, ਮਨੀਸ਼ਾ ਰਾਣੀ,ਕ੍ਰਿਤਿਕਾ,ਪ੍ਰਾਚੀ ਆਦਿ ਨੇ ਭਾਗ ਲਿਆ। ਚੰਦਰ ਪ੍ਰਭਾ ਅਤੇ ਸਰੋਜ ਜੀ ਨੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਜਿਸ ਵਿੱਚ ਸੁਹਾਨੀ,ਜਸਮੀਨ, ਪਲਕ ਸ਼ਰਮਾ,ਅਦਿਤੀ ਸ਼ਰਮਾ, ਇਕਾਂਸ਼ਾ ਆਦਿ ਬੱਚਿਆਂ ਨੇ ਭਾਗ ਲਿਆ। ਤਰਨਪ੍ਰੀਤ ਕੌਰ ਨੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਜਿਸ ਵਿੱਚ ਸਿਮਰਪ੍ਰੀਤ, ਸਿਮਰਨ, ਈਸ਼ਿਮਾ ਪ੍ਰਿੰਸੀਕਾ, ਐਸ਼ਮੀਨ ਆਦਿ ਬੱਚਿਆਂ ਨੇ ਭਾਗ ਲਿਆ। ਕੁਸਮ ਲਤਾ, ਗੁਰਪ੍ਰੀਤ ਕੌਰ, ਰਜਨੀ ਨਾਹਰ, ਸ਼ਾਲੂ ਜੀ ਨੇ ਪੰਜਾਬੀ ਅਤੇ ਹਿੰਦੀ ਵਿੱਚ ਲੇਖ ਰਚਨਾ ਦੇ ਮੁਕਾਬਲੇ ਕਰਵਾਏ ਜਿਸ ਵਿੱਚ ਨਿਮਰਤਾ, ਮਾਨਵੀ, ਖੁਸ਼ੀ, ਨਵਪ੍ਰੀਤ, ਸਿਮਰਪ੍ਰੀਤ ਆਦਿ ਬੱਚਿਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਸਵੇਰ ਦੀ ਸਭਾ ਵਿੱਚ ਜਸਪ੍ਰੀਤ ਕੌਰ ਅਤੇ ਗੁਰਪਾਲ ਸਿੰਘ ਦੁਆਰਾ ਬੱਚਿਆਂ ਨੂੰ ਵੀਰ ਬਾਲ ਦਿਵਸ ਦੀ ਮਹੱਤਤਾ ਬਾਰੇ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਅਵਾਰਡੀ ਬੱਚਿਆਂ ਬਾਰੇ ਕੁਝ ਪ੍ਰੇਰਨਾਦਾਇਕ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਗਈਆ। ਇਸ ਮੌਕੇ ਪ੍ਰਿੰਸੀਪਲ ਨੇ ਦੱਸਿਆ ਕਿ ਇਹਨਾਂ ਸਾਰੀਆਂ ਪ੍ਰਤਿਯੋਗਿਤਾਵਾਂ ਵਿੱਚ ਬੱਚਿਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ ਤੇ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਬੱਚਿਆਂ ਨੇ ਹਰ ਮੁਸ਼ਕਿਲ ਸਮੇਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਪੁਨੀਤ, ਰਵਿੰਦਰ ਕੌਰ, ਸਰੋਜ, ਪਰਵੀਨ, ਸੁਮਨ ਬਾਲਾ ਊਸ਼ਾ ਰਾਣੀ ਅਤੇ ਸੰਜੀਵ ਅਰੋੜਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ: ਮਨਮੋਹਨ ਸਿੰਘ ਦਾ ਸਿੱਖਿਆ ਹਾਸਲ ਕਰਨ ਤੋਂ ਲੈ ਕੇ ਦੇਸ਼ ਦੀ ਅਗਵਾਈ ਕਰਨ ਤੱਕ ਦਾ ਵਿਸ਼ੇਸ਼ ਰਿਸ਼ਤਾ ਰਿਹਾ ਹੁਸ਼ਿਆਰਪੁਰ ਨਾਲ : ਸੁੰਦਰ ਸ਼ਾਮ ਅਰੋੜਾ
Next articleਢਾਹਾਂ ਕਲੇਰਾਂ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਅਤੇ ਦੁੱਧ ਦਾ ਲੰਗਰ