ਸਰਕਾਰੀ ਆਈ.ਟੀ.ਆਈ (ਲੜਕੀਆਂ)ਚ ਵੱਖ – ਵੱਖ ਕੋਰਸਾਂ ਲਈ ਦਾਖਲਾ ਸ਼ੁਰੂ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀਆ ਖੀਰਾਂ ਵਾਲੀ ਕਪੂਰਥਲਾ ਆਈ.ਟੀ.ਆਈ  ਵਿਖੇ ਟੈਕਨੀਕਲ ਕੋਰਸਾਂ ਲਈ ਸੈਸ਼ਨ 2024 – 25 ਲਈ ਦਾਖਲਾ ਸ਼ੁਰੂ ਹੋ ਗਿਆ ਹੈ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਸਥਾਵਾਂ ਚ ਕਰਵਾਏ ਜਾਂਦੇ ਸਵਿੰਗ ਟੈਕਨਾਲੋਜੀ, ਸਰਫੇਸ ਓਰਨਾਮੈਂਟ ,ਕੰਪਿਊਟਰ ,ਕੌਸਮੈਟੌਲੋਜੀ (ਬਿਊਟੀਸ਼ਨ)  ਦੇ  1-1 ਸਾਲਾਂ ਕੋਰਸ, 2 ਸਾਲ ਦਾ ਇੰਜੀਨੀਅਰਿੰਗ ਕੋਰਸ ਇਲੈਕਟਰੀਕਲ ਟਰੇਡ  ਲਈ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ।ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ।ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਰਸਾਂ ਚ ਦਾਖਲਾ ਲੈਣ ਵਾਲਿਆਂ ਅਨੁਸੂਚਿਤ ਜਾਤੀ  ਵਰਗ ਨਾਲ ਸਬੰਧਿਤ ਵਿਦਿਆਰਥਣਾਂ ਨੂੰ ਟਿਊਸ਼ਨ ਫੀਸ ਮਾਫੀ ਦੀ ਸਹੂਲਤ ਦਿੱਤੀ ਜਾਂਦੀ ਹੈ ਤੇ ਕੋਰਸ ਮੁਕੰਮਲ ਹੋਣ ਉਪਰੰਤ ਲੜਕੀਆਂ ਨੂੰ ਰੋਜਗਾਰ  ਦਿਵਾਉਣ ਚ ਮਦਦ ਕੀਤੀ ਜਾਂਦੀ ਹੈ ।ਇਸ ਤੋਂ ਇਲਾਵਾ ਸਵੈ ਰੋਜ਼ਗਾਰ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ।ਉਨ੍ਹਾਂ ਚਾਹਵਾਨ ਲੜਕੀਆਂ ਨੂੰ ਇਹ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ।ਇਸ ਮੌਕੇ  ਅਮਰਜੀਤ ਕੌਰ ਕਢਾਈ ਇਸ:, ਪਰਦੀਪ ਸਿੰਘ ਕੋਪਾ ਇਸ:,ਨਵਪ੍ਰੀਤ ਕੌਰ ਕੋਸਮੋ ਇਸ:, ਸ਼ਰਨਜੀਤ ਕੌਰ ਕਢਾਈ ਇਸ:, ਪਰਮਦੀਪ ਸਿੰਘ ਅਕਾਊਂਟੈਂਟ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly