ਠੇਕੇਦਾਰ ਵੱਲੋਂ ਮਿੱਟੀ ਪ੍ਰਾਈਵੇਟ ਮਿੱਲ ਨੂੰ ਵੇਚਣ ਦਾ ਦੋਸ਼
ਮਹਿਤਪੁਰ (ਸਮਾਜ ਵੀਕਲੀ) ( ਪੱਤਰ। ਪ੍ਰੇਰਕ) -ਮਾਮਲਾ ਸਰਕਾਰੀ ਹਸਪਤਾਲ ਰੋਡ ਉਪਰ ਪਾਈ ਗਈ ਮਿੱਟੀ ਪਹਿਲਾਂ ਠੇਕੇਦਾਰ ਵੱਲੋਂ ਚੋਰੀ ਪਾ੍ਈਵੇਟ ਮਿੱਲ ਨੂੰ ਵੇਚਣ ਤੇ ਆਲ ਇੰਡੀਆ ਕਿਸਾਨ ਸਭਾ ਤੇ ਆਲੇ ਦੁਆਲੇ ਦੇ ਰਾਹਗੀਰਾਂ ਵੱਲੋਂ ਵਿਰੋਧ ਕਰਨ ਤੇ ਦੁਆਰਾ ਮਿੱਟੀ ਪਾਉਣ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਆਲ਼ ਇੰਡੀਆ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਨੇ ਆਖਿਆ ਕਿ ਮਹਿਤਪੁਰ ਸ਼ਹਿਰ ਵਿੱਚ ਸੀਵਰੇਜ ਪਾਉਣ ਦੇ ਚੱਲ ਰਹੇ ਕੰਮ ਵਿੱਚ ਠੇਕੇਦਾਰ ਦੀ ਵੱਡੀ ਚੋਰੀ ਉਸ ਸਮੇਂ ਫੜੀ ਗਈ ਜਦੋਂ ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ ਤੇ ਸੜਕ ਬਣਾਉਣ ਵਾਸਤੇ ਪਾਈ ਗਈ ਮਿੱਟੀ ਨੂੰ ਰਾਤ ਦੇ ਹਨੇਰੇ ਵਿੱਚ ਚੁੱਕ ਕੇ ਪ੍ਰਾਈਵੇਟ ਮਿੱਲ ਨੂੰ ਵੇਚ ਦਿੱਤੀ ਜਦੋਂ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਫੋਰੀ ਤੌਰ ਤੇ ਪਹਿਲਾਂ ਏ ਡੀ ਸੀ ਸਾਹਿਬ ਨਾਲ ਗੱਲ ਕੀਤੀ ਤੇ ਫ਼ਿਰ ਲਿਖਤੀ ਦਰਖ਼ਾਸਤਾਂ ਨਗਰ ਪੰਚਾਇਤ ਮਹਿਤਪੁਰ ਤੇ ਸੈਕਟਰੀ ਮੰਡੀ ਬੋਰਡ ਦੇ ਦਫਤਰ ਦਿੱਤੀਆਂ ਤੇ ਉਨ੍ਹਾਂ ਦੇ ਐਕਸੀਅਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਤੋਂ ਬਾਹਰ ਹੈ। ਮੈਂ ਪਤਾ ਕਰਵਾਉਦਾ ਹਾਂ ਪਰ ਵਿਰੋਧ ਨੂੰ ਵਧਦਾ ਦੇਖ ਕੇ ਠੇਕੇਦਾਰ ਵੱਲੋਂ ਮਿੱਟੀ ਦੁਬਾਰਾ ਸੁੱਟਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਚੋਰੀ ਮਿੱਟੀ ਚੁੱਕ ਕੇ ਪ੍ਰਾਈਵੇਟ ਮਿੱਲ ਨੂੰ ਵੇਚਣ ਵਾਲੇ ਠੇਕੇਦਾਰ ਤੇ ਕੀ ਕਾਰਵਾਈ ਹੋਈ ਹੈ? ਇਹ ਦੇਖਣਾ ਅਜੇ ਬਾਕੀ ਹੈ। ਪਰ ਪਾਸੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜੋ ਟੈਕਸਾਂ ਦੇ ਰੂਪ ਵਿੱਚ ਸਰਕਾਰਾਂ ਵੱਲੋਂ ਇਕੱਠੀ ਕੀਤੀ ਜਾਂਦੀ ਹੈ। ਨੂੰ ਅਸੀਂ ਭਰਿਸ਼ਟ ਲੀਡਰਾਂ ਜਾਂ ਠੇਕੇਦਾਰਾਂ ਦੀ ਭੇਟ ਨਹੀਂ ਚੜਨ ਦੇਵਾਂਗੇ ਇਸ ਲਈ ਤਿਖਾ ਸੰਘਰਸ਼ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj