ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਨੂੰ ਆਈ ਡੀ ਬੀ ਆਈ ਬੈਂਕ ਅਪਰਾ ਵੱਲੋਂ ਇਨਵਰਟਰ ਅਤੇ ਪੱਖੇ ਭੇਂਟ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਨੂੰ IDBI ਬੈਂਕ ਅਪਰਾਂ ਵੱਲੋਂ ਇੱਕ ਇਨਵਰਟਰ ਅਤੇ ਦਸ ਪੱਖੇ ਭੇਂਟ ਕੀਤੇ ਗਏ! ਅੱਜ ਸਕੂਲ ਵਿੱਚ ਕੀਤੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਿਨੇ ਕੁਮਾਰ ਬੰਗੜ ਸਰਪੰਚ ਅਪਰਾ ਵਿਸ਼ੇਸ਼ ਤੌਰ ਤੇ ਪੁੱਜੇ! ਸਕੂਲ ਮੁਖੀ ਜਸਪਾਲ ਸੰਧੂ ਨੇ ਦੱਸਿਆ ਕਿ ਇਹਨਾਂ ਦਾਨ ਕੀਤੇ ਸਮਾਨ ਦੀ ਸਕੂਲ ਨੂੰ ਸਖਤ ਜਰੂਰਤ ਸੀ ਉਹਨਾਂ ਨੇ ਬੈਂਕ ਦੇ ਇਸ ਨੇਕ ਉਪਰਾਲੇ ਦੀ ਸ਼ਾਲਾਘਾ ਕੀਤੀ ਅਤੇ ਬੈਂਕ ਦੇ ਮੈਨੇਜਰ ਸ੍ਰੀ ਰਿਸ਼ੀ ਰਾਜ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ! ਪਤਵੰਤੇ ਸੱਜਣਾਂ ਵੱਲੋਂ ਰਿਸ਼ੀਰਾਜ ਮੈਨੇਜਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ!ਹਾਜ਼ਰ ਮਹਿਮਾਨਾਂ ਵਿੱਚ ਸ੍ਰੀ ਵਿਨੇ ਕੁਮਾਰ ਬੰਗੜ ਸਰਪੰਚ ਅਪਰਾ,ਕਮਲ ਕੁਮਾਰ ਸੰਧੂ ਚੇਅਰਮੈਨ, ਜਗਦੇਵ ਸਿੰਘ ਜੱਗੀ ਜਰਮਨ,ਰਕੇਸ਼ ਕੁਮਾਰ ਬੱਬੂ ਆਸਟਰੇਲੀਆ, ਮਾਸਟਰ ਯੋਗਰਾਜ ਚੰਦੜ, ਮਨਦੀਪ ਸਿੰਘ ਮਾਨ,ਸਰਨਜੀਤ ਸਿੰਘ,ਅਰਵਿੰਦਰ ਸਿੰਘ,ਹਰਜੀਤ ਸਿੰਘ,ਰਮਨਦੀਪ ਕੌਰ ਕੈਂਥ ਅਤੇ ਪ੍ਰੋਮਿਲਾ ਦੇਵੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਅੱਖਰਾਂ ਦੇ ਸਰਚਸ਼ਮੇਂ’ ਪੁਸਤਕ ‘ਤੇ ਗੋਸ਼ਟੀ ਕਰਵਾਈ ਗਈ
Next articleਸੰਤ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਸੀਰ ਗੋਵਰਧਨਪੁਰ ਦੀ ਪਵਿੱਤਰ ਧਰਤੀ ‘ਤੇ ਸਤਿਗੁਰੂ ਰਵਿਦਾਸ ਆਗਮਨ ਪੁਰਬ ਮਨਾਇਆ