ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਧਰਤੀ ਦਿਵਸ ਮਨਾਇਆ ਗਿਆ,ਇਸ ਵਿੱਚ ਬੱਚਿਆਂ ਨੂੰ ਧਰਤੀ ਦੀ ਸੰਭਾਲ ਅਤੇ ਉਸਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਜਾਣਕਾਰੀ ਦਿੱਤੀ | ਬੱਚਿਆਂ ਨੂੰ ਦੱਸਿਆ ਗਿਆ ਕਿ ਪਲਾਸਟਿਕ ਦੀ ਘੱਟ ਵਰਤੋਂ ਕਰਕੇ ਰੁੱਖਾਂ ਦੀ ਸੰਭਾਲ ਕਰਕੇ ਅਤੇ ਪਾਣੀ ਦੀ ਉਚਿਤ ਵਰਤੋਂ ਕਰਕੇ ਧਰਤੀ ਨੂੰ ਬਚਾਇਆ ਜਾ ਸਕਦਾ ਹੈ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੁਰੱਖਿਤ ਰਹਿਣਗੀਆਂ! ਇਸ ਮੌਕੇ ਬੱਚਿਆਂ ਨੇ ਰੰਗ ਬਰੰਗੇ ਪੋਸਟਰ ਬਣਾ ਕੇ ਧਰਤੀ ਦੀ ਸੰਭਾਲ ਸਬੰਧੀ ਆਪਣਾ ਪੈਗਾਮ ਦਰਸਾਇਆ | ਅੱਜ ਦੇ ਸਮਾਗਮ ਵਿੱਚ ਮਨਦੀਪ ਸਿੰਘ ਮਾਨ, ਸ਼ਰਨਜੀਤ ਸਿੰਘ,ਅਰਵਿੰਦਰ ਸਿੰਘ,ਹਰਜੀਤ ਸਿੰਘ,ਨੈਨਸੀ ਰਾਣੀ,ਰਮਨਦੀਪ ਕੌਰ ਕੈਥ,ਨੀਰੂ ਬਾਲਾ,ਬਲਜੀਤ ਕੌਰ ਅਤੇ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj