ਸੁਖਵਿੰਦਰ ਕੌਰ ਵੱਲੋਂ ਸਕੂਲ ਨੂੰ ਇਕ ਲੱਖ 10 ਹਜਾਰ ਰੁਪਏ ਦਾਨ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਸਰਕਾਰੀ ਹਾਈ ਸਕੂਲ ਤਲਵੰਡੀ ਚੌਧਰੀਆਂ ਵਿਖੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਦੀ ਆਹੋ ਬਣ ਗਈ ਨੂੰ ਸਮਰਪਿਤ ਸਾਇੰਸ ਮਿਸਟ੍ਰੈਸ ਸ੍ਰੀਮਤੀ ਸੁਖਵਿੰਦਰ ਕੌਰ ਜੀ ਦੀ ਸੇਵਾਮੁਕਤੀ ਮੌਕੇ ਇੱਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਤੀ ਭਲਵਾਨ ਬਲਕਾਰ ਸਿੰਘ ਹਰਨਾਮਪੁਰ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਅਤੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ਸ਼ੀ ਕੁਮਾਰ ਜੀ , ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂਂ ਦੇ ਸਰਪੰਚ . ਬਲਵਿੰਦਰ ਸਿੰਘ, ਅਤੇ ‘ਆਪ’ ਆਗੂ ਬੀਬੀ ਗੁਰਵਿੰਦਰ ਕੌਰ ਵੱਲੋਂ ਮੈਡਮ ਸੁਖਵਿੰਦਰ ਕੌਰ ਦੀ ਸਿੱਖਿਆ ਵਿਭਾਗ ਵਿੱਚ ਇਮਾਨਦਾਰੀ ਨਾਲ ਕੀਤੀ ਨਿਰਵਿਘਨ ਸੇਵਾ ਦੀ ਸ਼ਲਾਘਾ ਕਰਦਿਆਂ ਉਨਾਂ ਦੀ ਉਮਰ ਦਰਾਜ ਦੀ ਕਾਮਨਾ ਕੀਤੀ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ।ਸਟੇਜ ਸਕੱਤਰ ਦੀ ਭੂਮਿਕਾ ਸ. ਅਮਰੀਕ ਸਿੰਘ (ਮੈਥ ਮਾਸਟਰ) ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਮੈਡਮ ਦੇ ਅਧਿਆਪਨ ਸਫ਼ਰ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾ ਦਿਲ ਲਗਾ ਕੇ ਸੇਵਾ ਨਿਭਾਈ ਹੈ। ਅਵਤਾਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਾਇੰਸ ਮਾਸਟਰ, ਮੈਡਮ ਰਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਨਿਰਵਿਘਨ ਸੇਵਾ ਮੁਕਤੀ ਤੇ ਵਧਾਈ ਦਿੱਤੀ। ਸੱਭਿਆਚਾਰਕ ਵੰਨਗੀਆਂ ਵਿਚ ਬੱਚਿਆਂ ਵੱਲੋਂ ਨਾਚ ਪੇਸ਼ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ ਗਿਆ। ਅਖੀਰ ਵਿੱਚ ਮੈਡਮ ਸੁਖਵਿੰਦਰ ਕੌਰ ਨੇ ਸਮੂਹ ਸਟਾਫ਼ ਅਤੇ ਵਿਦਾਇਗੀ ਪਾਰਟੀ ਲਈ ਸਭ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਤੀ ਆਪਣੇ ਮੋਹ ਦੇ ਪ੍ਰਗਟਾਵੇ ਵਜੋਂ 1,10,000 ਰੁਪਏ (ਇੱਕ ਲੱਖ ਦਸ ਹਜ਼ਾਰ) ਦੀ ਰਾਸ਼ੀ ਸਕੂਲ ਦੀ ਭਲਾਈ ਲਈ ਦਾਨ ਵਜੋਂ ਭੇਂਟ ਕੀਤੀ। ਇਜ ਮੌਕੇ ਤੇ ਲੈਕਚਰਾਰ ਰਣਜੀਤ ਕੌਰ, ਦਵਿੰਦਰ ਸਿੰਘ, ਬਲਵੀਰ ਕੌਰ, ਸੰਦੀਪ ਕੌਰ, ਨਵਜੋਤ ਕੌਰ, ਪਰਵਿੰਦਰ ਕੌਰ, ਮਨਪ੍ਰੀਤ ਕੌਰ, ਮਿਸ ਮਨੂ, ਸੰਤੋਖ ਸਿੰਘ, ਅਤੇ ਚਰਨਜੀਤ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



