ਕਪੂਰਥਲਾ, (ਸਮਾਜ ਵੀਕਲੀ) (ਕੌੜਾ)- 68 ਵੀਆਂ ਪੰਜਾਬ ਰਾਜ ਜੋਨ ਪੱਧਰੀ ਜ਼ਿਲ੍ਹਾ ਪੱਧਰੀ ,ਰਾਜ ਪੱਧਰੀ ਸਕੂਲ ਖੇਡਾਂ 2024 25 ਵਿੱਚ ਸਰਕਾਰੀ ਹਾਈ ਸਕੂਲ ਮੁਹੁੱਬਲੀਪੁਰ ਦੇ ਵਿਦਿਆਰਥੀਆਂ ਵੱਲੋਂ ਮੱਲਾਂ ਮਾਰਨ ਤੇ ਉਹਨਾਂ ਨੂੰ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਸੂਰਤ ਸਿੰਘ ਦੀ ਅਗਵਾਈ ਤੇ ਜਤਿੰਦਰਜੀਤ ਕੌਰ ਪੀ ਟੀ ਆਈ ਦੀ ਦੇਖ ਹੇਠ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਤਿੰਦਰਜੀਤ ਕੌਰ ਪੀ ਟੀ ਆਈ ਅਧਿਆਪਕ ਨੇ ਦੱਸਿਆ ਕਿ ਸਕੂਲ ਦੇ ਜ਼ਿਲ੍ਹਾ ਪੱਧਰ ਤੇ ਬਡਮਿੰਟਨ ਮੁਕਾਬਲੇ 14 ਸਾਲ ਦੇ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜਦਕਿ ਲੜਕੀਆਂ ਦੇ ਅਥਲੈਟਿਕ ਦੇ ਮੁਕਾਬਲਿਆਂ ਵਿੱਚ ਅਨੀਤਾ 200 ਮੀਟਰ ਦੌੜ ਵਿੱਚ ਦੂਸਰਾ ਤੇ 600 ਮੀਟਰ ਵਿੱਚ ਤੀਸਰਾ ਅਤੇ 14 ਸਾਲ ਲੜਕੇ ਵਿੱਚ ਬਿਕਾਸ ਕੁਮਾਰ ਨੇ 200 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਇਹ ਸਨਮਾਨ ਸਮਾਰੋਹ ਵਿੱਚ ਐਸ ਐਮ ਸੀ ਕਮੇਟੀ ਦੀ ਚੇਅਰਪਰਸਨ ਮਮਤਾ ਰਾਣੀ ਤੇ ਸਰਪੰਚ ਸ਼੍ਰੀਮਤੀ ਕਾਜਲ ,ਪੰਚ ਸ਼੍ਰੀਮਤੀ ਰਾਜਵਿੰਦਰ ਕੌਰ, ਜਸਵੰਤ ਸਿੰਘ ,ਬੂਟਾ ਰਾਮ ਤੇ ਰਣਜੀਤ ਕੌਰ ,ਸਤਨਾਮ ਸਿੰਘ ਆਦਿ ਵੱਲੋਂ ਸੰਯੁਕਤ ਤੌਰ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੁੱਖੀ ਸੂਰਤ ਸਿੰਘ, ਜਤਿੰਦਰਜੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਦਵਿੰਦਰ ਸਿੰਘ ,ਕੁਸ਼ਲ ਗੁਜਰਾਲ, ਜਸਵਿੰਦਰ ਕੌਰ ,ਸੁਖਦੇਵ ਸਿੰਘ ,ਸੁਖਦੀਪ ਕੌਰ, ਬਰਿੰਦਰ ਸਿੰਘ, ਜਸਪਾਲ ਸਿੰਘ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly