*ਪੜ੍ਹਾਈ , ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਮੇਰੇ ਪਿੰਡ ਦਾ ਸਕੂਲ ਦੀ ਲੜੀ ਤਹਿਤ ਦੇਸ ਰਾਜ ਸਹਿਜਪਾਲ ਮਾਓ ਸਾਹਿਬ ਵਲੋਂ ਸ਼ੁਰੂ ਕੀਤੇ ਪ੍ਰੋਜੈਕਟ ਅਧੀਨ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਵਿੱਚ ਹੋਏ ਸਮਾਗਮ ਦਾ ਉਦਘਾਟਨ ਰਾਜਿੰਦਰ ਸਹਿਜਪਲ, ਹਰੀਕਿਸ਼ਨ ਸਹਿਜਪਾਲ, ਨੀਨਾ ਸਹਿਪਲ ਅਤੇ ਸੁਨੀਤਾ ਸਹਿਜਪਾਲ ਵਲੋ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਹਰ ਸਾਲ ਦੀ ਤਰ੍ਹਾਂ ਪੜ੍ਹਾਈ ,ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਹਿਜਪਾਲ ਪਰਿਵਾਰ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਇੱਕ ਕਮਰੇ ਨੂੰ ਸਮਾਰਟ ਬਣਾਉਣ ਲਈ 51000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਾਮਰੇਡ ਦੇਵ ਫਿਲੌਰ ਪਰਿਵਾਰ ਵਲੋਂ 10000 ਰੁਪਏ ਅਤੇ ਹਰਵਿੰਦਰ ਕੌਰ ਪਰਿਵਾਰ ਵਲੋਂ ਵੀ 10000 ਰੁਪਏ ਸਕੂਲ ਵਾਸਤੇ ਭੇਂਟ ਕੀਤੇ ਗਏ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਆਤਮਾ ਰਾਮ ਸਰਕਾਰੀ ਸੈਕੰਡਰੀ ਸਕੂਲ ਪਰਤਾਬਪੁਰਾ ਅਤੇ ਪ੍ਰਧਾਨਗੀ ਸਕੂਲ ਇੰਚਾਰਜ ਕਰਨੈਲ ਫਿਲੌਰ ਨੇ ਕੀਤੀ ਅਤੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਸਕੂਲ ਅਧਿਆਪਕਾ ਪੁਸ਼ਪਿੰਦਰ ਕੌਰ ਨੇ ਕਿਹਾ।
ਇਸ ਮੌਕੇ ਸਮਾਗਮ ਨੂੰ ਅਜੀਤ ਸਮੂਹ ਅਖ਼ਬਾਰ ਵਲੋਂ ਸਤਿੰਦਰ ਸ਼ਰਮਾ, ਡੀ ਏ ਵੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਮਿੱਡਾ, ਸਾਬਕਾ ਮੁੱਖ ਅਧਿਆਪਕ ਮੰਗਤ ਰਾਮ ਸਮਰਾ ਸਰਪੰਚ ਫਰਵਾਲਾ, ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਮਿੰਟਾ, ਸਕੂਲ ਅਧਿਆਪਕ ਲੇਖ ਰਾਜ ਪੰਜਾਬੀ, ਕਵਿਸ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਗ੍ਰਹਿਣ ਕਰਨ ਅਤੇ ਸਖ਼ਤ ਮੇਹਨਤ ਕਰਨ ਅਤੇ ਖੇਡਾਂ ਨਾਲ ਜੁੜਨ ਲਈ ਕਿਹਾ। ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਮਾਓ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਵਲੋ ਵੀ ਸਹਿਪਾਲ ਪਰਿਵਾਰ ਅਤੇ ਸਮੂਹ ਸਟਾਫ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਰਪੰਚ ਪਰਮਿੰਦਰ ਕੌਰ ਮਾਓ ਸਾਹਿਬ, ਸਰਪੰਚ ਗੇਜ ਕੌਰ ਮੀਆਂਵਾਲ, ਸਰਪੰਚ ਕੁਲਦੀਪ ਕੌਰ ਖੇਲਾ, ਸਰਦਾਰ ਉਮਰਜੀਤ ਸਿੰਘ ਮਾਓ ਸਾਹਿਬ, ਕਾਮਰੇਡ ਜਰਨੈਲ ਫਿਲੌਰ, ਰਵੀ ਕੁਮਾਰ ਭੌਰਾ, ਪ੍ਰੇਮ ਪਾਲ ਸਾਬਕਾ ਸਰਪੰਚ, ਮਹਿੰਦਰ ਸਿੰਘ ਬੀਕਾ, ਸੱਤਿਆ ਦੇਵੀ ਸਾਬਕਾ ਸਰਪੰਚ, ਕੁਲਵਿੰਦਰ ਹੋਬੀ, ਸੁਰਜੀਤ ਕੁਮਾਰ, ਬਲਜਿੰਦਰ ਸਿੰਘ ਜੱਸੜ,ਬਾਬਾ ਚੀਮਾ, ਮੋਹਨ ਲਾਲ ਪੰਚ, ਮੋਹਨ ਸਿੰਘ ਢਿੱਲੋ, ਕਿਰਪਾਲ ਸਿੰਘ ਪੰਚ, ਪਰਮਜੀਤ ਕੁਮਾਰ, ਨਵਦੀਪ ਸਿੰਘ, ਪਰਦੀਪ ਸਿੰਘ, ਮੱਖਣ ਸਿੰਘ, ਚਮਨ ਲਾਲ ਸਿੰਘ, ਮੁਲਖ ਰਾਜ, ਹਰਦੀਪ ਸਿੰਘ ਭਚੁ, ਜਸਵੀਰ ਸਿੰਘ, ਰਾਮ ਪਾਲ ਸਾਬਕਾ ਪੰਚ, ਸੁਦਾਗਰ ਰਾਮ, ਦਿਆਲ ਰਾਮ, ਅਮਰਜੀਤ ਜੱਖ਼ੂ, ਮਾਸਟਰ ਹੰਸ ਰਾਜ, ਅਮਰੀਕ ਸਿੰਘ ਖੇਲਾ, ਲਹਿੰਬਰ ਸਿੰਘ ਮੀਆਂਵਾਲ, ਬਲਜੀਤ ਸਿੰਘ ਖੇਲਾ, ਬਹਾਦਰ ਸਿੰਘ ਅਤੇ ਸਕੂਲ ਸਟਾਫ਼ ਵੱਲੋਂ ਜਗਜੀਵਨ ਸਿੰਘ, ਅਮਨਦੀਪ, ਸੁਸ਼ੀਲ ਕੁਮਾਰ, ਪਵਨ ਕੁਮਾਰ, ਰਿੰਕੂ ਕੁਮਾਰ, ਰੋਹਿਤ ਸੋਬਤੀ, ਰਾਜਦੀਪ ਕੌਰ, ਰੀਨਾ ਰਾਣੀ, ਪੁਸ਼ਪਿੰਦਰ ਕੌਰ, ਆਰਤੀ, ਸਰੋਜ ਰਾਣੀ, ਹਰਵਿੰਦਰ ਕੌਰ, ਸਵਰਨ ਕੌਰ, ਹਰਦੀਪ ਕੌਰ, ਤੋਂ ਇਲਾਵਾ ਅੰਜੂ ਵਿਰਦੀ, ਸੁਨੀਤਾ ਫਿਲੌਰ, ਕਮਲਜੀਤ ਕੌਰ, ਬੇਬੀ ਰਾਣੀ, ਕਸ਼ਮੀਰ ਕੌਰ, ਰੇਸ਼ਮਾ ਰਾਣੀ, ਆਦਿ ਹਾਜ਼ਰ ਸਨ।