HOME *ਸਰਕਾਰੀ ਹਾਈ ਸਕੂਲ ਖੁੱਡੀਆਂ ਗੁਲਾਬ ਸਿੰਘ ਵਿਖੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲਾ ਸੰਪੰਨ,...

*ਸਰਕਾਰੀ ਹਾਈ ਸਕੂਲ ਖੁੱਡੀਆਂ ਗੁਲਾਬ ਸਿੰਘ ਵਿਖੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲਾ ਸੰਪੰਨ, ਜਸਪ੍ਰੀਤ ਕੌਰ ਰਹੀ ਅੱਵਲ*

2
*ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   ਸਰਕਾਰੀ ਹਾਈ ਸਕੂਲ ਖੁੱਡੀਆਂ ਗੁਲਾਬ ਸਿੰਘ ਵਿਖੇ ਅੱਜ ਸਕੂਲ ਮੁੱਖੀ ਸ੍ਰੀ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਹ ਬਲਾਕ ਪੱਧਰ ‘ਤੇ ਇਸ ਤਰ੍ਹਾਂ ਦਾ ਪਹਿਲਾ ਮੁਕਾਬਲਾ ਸੀ। ਇਸ ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਕਵਿਤਾਵਾਂ ਪੇਸ਼ ਕੀਤੀਆਂ। ਸ੍ਰੀ ਅਜੇ ਗਰੋਵਰ ( BRC Lambi ) ਅਤੇ ਸ੍ਰੀਮਤੀ ਕੁਸਮ ( SS Mistress) ਜੀ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ । ਮੁਕਾਬਲੇ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਦਸਵੀਂ ਜਮਾਤ ਦੀ ਦੇਵਕੀ ਅਤੇ ਸੱਤਵੀਂ ਜਮਾਤ ਦੀ ਜੈਸਮੀਤ ਕੌਰ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ, ਜਦਕਿ ਤੀਸਰਾ ਸਥਾਨ ਜਪਮਨਪ੍ਰੀਤ ਕੌਰ ਅਤੇ ਰਚਨਾ ਗਿੱਲ ਨੇ ਹਾਸਲ ਕੀਤਾ। ਮੁਕਾਬਲੇ ਦੇ ਅੰਤ ‘ਤੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ੍ਰੀ ਅਜੇ ਗਰੋਵਰ ( BRC Lambi) ਜੀ ਅਤੇ ਸਕੂਲ ਮੁਖੀ ਸ੍ਰੀ ਸੁਸ਼ੀਲ ਕੁਮਾਰ ਵੱਲੋਂ ਇਨਾਮ ਵੰਡੇ ਗਏ। ਇਸ ਮੁਕਾਬਲੇ ਨੂੰ ਸਫਲ ਬਣਾਉਣ ਵਿੱਚ ਅੰਗਰੇਜ਼ੀ ਅਧਿਆਪਕ ਸ. ਧਰਮ ਸਿੰਘ, ਮਿਸ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੁਕਾਬਲੇ ਉਪਰੰਤ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣ ਲਈ ਸਕੂਲ ਵਿੱਚ ਹੈੱਡ ਬੁਆਏ ਵਜੋਂ ਦਸਵੀਂ ਜਮਾਤ ਦੇ ਖੁਸ਼ਵਿੰਦਰ ਸਿੰਘ ਅਤੇ ਹੈੱਡ ਗਰਲ ਵਜੋਂ ਦਸਵੀਂ ਜਮਾਤ ਦੀ ਸੁਮਨ ਨੂੰ ਚੁਣਿਆ ਗਿਆ।ਸਕੂਲ ਮੁਖੀ ਅਤੇ ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਭਾਸ਼ਾ ‘ਤੇ ਪਕੜ ਮਜ਼ਬੂਤ ਹੁੰਦੀ ਹੈ ਅਤੇ ਸਟੇਜ ‘ਤੇ ਬੋਲਣ ਦੀ ਝਿਜਕ ਦੂਰ ਹੁੰਦੀ ਹੈ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਣ ਦਾ ਭਰੋਸਾ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਲਾਚੌਰ ਵਿਖੇ ਅੱਜ ਗੂੰਜੇਗੀ ‘ਸ਼ੁਕਰਾਨਾ ਯਾਤਰਾ’: ਬਾਬਾ ਬਲਰਾਜ ਜੀ ਮੰਦਿਰ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਵੇਗਾ ਭਰਵਾਂ ਸਵਾਗਤ, ਸੰਤੋਸ਼ ਕਟਾਰੀਆਂ
Next articleਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਮੇਲ ਫੀਮੇਲ ਵੱਲੋਂ ਸਿਵਲ ਸਰਜਨ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ