ਸਰਕਾਰੀ ਹਾਈ ਸਕੂਲ ਦੇਵਲਾਂਵਾਲਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਸਰਕਾਰੀ ਹਾਈ ਸਕੂਲ ਦੇਵਲਾਂਵਾਲਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਜਤਿੰਦਰ ਕੌਰ ਤੇ ਪੀ ਟੀ ਆਈ ਅਧਿਆਪਕ ਹਰਪ੍ਰੀਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਕੁੱਲ 33 ਵਿਦਿਆਰਥੀ ਸਕੂਲ ਦੇ ਦਸਵੀਂ ਦੀ ਪ੍ਰੀਖਿਆ ਵਿਚ ਬੈਠੇ ਸਨ । ਜਿਨ੍ਹਾਂ ਵਿਚ 6 ਵਿਦਿਆਰਥੀਆਂ ਨੇ 600 ਤੋਂ ਉਪੱਰ ਅੰਕ ਪ੍ਰਾਪਤ ਕੀਤੇ ਹਨ।

ਹਰਨੀਤ ਕੌਰ ਨੇ 623 (96 ਫੀਸਦੀ) ਅੰਕ ਲੈ ਕੇ ਪਹਿਲੀ ਪੁਜੀਸਨ , ਮਨਪ੍ਰੀਤ ਕੌਰ ਸਿੱਧੂ ਨੇ 617 (95 ਫੀਸਦੀ), ਦੂਸਰੀ, ਜਸਪ੍ਰੀਤ ਕੌਰ 613 ਅੰਕ ਪ੍ਰਾਪਤ ਕਰਕੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਜਦਕਿ ਰਾਧਿਕਾ ਨੇ 608 (94 ਫੀਸਦੀ ) ਨਾਲ ਚੌਥੀ,ਖੁਸਮੀਨ ਜੋਸਨ ਨੇ 604 (93 ਫੀਸਦੀ) ਨਾਲ ਪੰਜਵੀਂ , ਹਰਵਿੰਦਰ ਕੌਰ ਨੇ 602 (93 ਫੀਸਦੀ) ਨਾਲ ਛੇਵੀਂ ਪੁਜ਼ੀਸ਼ਨ ਹਾਸਿਲ ਕਰਕੇ ਸਕੂਲ ਇਲਾਕੇ ਦਾ ਨਾਂ ਪੂਰੇ ਜ਼ਿਲ੍ਹੇ ਵਿੱਚ ਹਾਸਲ ਕੀਤਾ ਹੈ।ਸਕੂਲ ਦੇ ਮੁੱਖ ਅਧਿਆਪਕ ਜਤਿੰਦਰ ਕੌਰ ਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ । ਉਥੇ ਹੀ ਉਨ੍ਹਾਂ ਦੇ ਮਿਹਨਤੀ ਅਧਿਆਪਕਾਂ ਜਿਨ੍ਹਾਂ ਵਿੱਚ ਪਵਨਦੀਪ ਕੌਰ , ਹਰਪ੍ਰੀਤ ਪਾਲ ਸਿੰਘ, ਰੂਬਲ ਪਰਾਸ਼ਰ, ਜਸਪ੍ਰੀਤ ਕੌਰ, ਰਾਜਨਦੀਪ ਕੌਰ,ਮੀਨੂੰ, ਪਰਮਿੰਦਰ ਕੌਰ, ਗਗਨਦੀਪ ਸਿੰਘ, ਜਤਿੰਦਰ ਸਿੰਘ ਸੁਰਿੰਦਰ ਸਿੰਘ ਆਦਿ ਸਮੂਹ ਸਟਾਫ਼ ਨੂੰ ਵੀ ਵਿਦਿਆਰਥੀਆਂ ਦੇ ਚੰਗੇ ਨਤੀਜੇ ਲਈ ਮੁਬਾਰਕਬਾਦ ਦਿੱਤੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਠਵੀਂ , ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿਦਿਆਰਥੀਆਂ ਨੇ ਲਿਖ ਦਿੱਤੀ ਸਰਵੋਤਮ ਇਬਾਰਤ
Next articleਸ਼ੁਭ ਸਵੇਰ ਦੋਸਤੋ,