HOME ਸਰਕਾਰੀ ਹਾਈ ਸਕੂਲ ਚਕੇਰੀਆਂ ਵਿਖੇ ਸੁਤੰਤਰਤਾ ਦਿਵਸ ਮਨਾਇਆ

ਸਰਕਾਰੀ ਹਾਈ ਸਕੂਲ ਚਕੇਰੀਆਂ ਵਿਖੇ ਸੁਤੰਤਰਤਾ ਦਿਵਸ ਮਨਾਇਆ

2

 (ਸਮਾਜ ਵੀਕਲੀ)  ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀਮਤੀ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਸਕੈਂਡਰੀ ਸਿੱਖਿਆ ਦੀ ਸਰਪਰਸਤੀ ਹੇਠ ਅੱਜ ਸਰਕਾਰੀ ਹਾਈ ਸਕੂਲ ਚਕੇਰੀਆਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਐਸ.ਐਮ.ਸੀ. ਅਤੇ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਚਕੇਰੀਆਂ (ਮਾਨਸਾ)ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਮੁੱਚੀ ਪੰਚਾਇਤ ਅਤੇ ਐਸਐਮਸੀ ਵੱਲੋਂ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਚਕੇਰੀਆਂ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਐਸ ਐਮ ਸੀ ਦੀ ਰਸਮੀ ਜਾਣ ਪਹਿਚਾਣ ਅਤੇ ਸ਼ਨਾਖਤੀ ਕਾਰਡ ਵੰਡਣ ਉਪਰੰਤ ਵਿਦਿਆਰਥੀਆਂ ਦੁਆਰਾ ਸ਼ਾਨਦਾਰ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਗਈ, ਜਿਸ ਵਿੱਚ ਦੇਸ਼ ਭਗਤੀ ਦੇ ਗੀਤ ,ਕਵਿਤਾਵਾਂ, ਸਕਿਟ ਅਤੇ ਕੋਰਿਓਗ੍ਰਾਰਫੀ ਸ਼ਾਮਿਲ ਸਨ।ਸਟੇਜ ਸੰਚਾਲਨ ਸ਼੍ਰੀ ਮਨੋਜ ਕੁਮਾਰ ਹਿੰਦੀ ਮਾਸਟਰ ਵੱਲੋਂ ਬਾਕਮਾਲ ਕੀਤਾ ਗਿਆ ।ਸਕੂਲ ਦੇ ਵਧੀਆ ਕਾਰਜਕਾਰੀ ਵਾਲੇ ਵਿਦਿਆਰਥੀਆਂ ਨੂੰ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਚਕੇਰੀਆਂ ਦੇ ਸ :ਆਤਮਾ ਸਿੰਘ ,ਸ:ਜਗਦੇਵ ਸਿੰਘ ਅਤੇ ਸਮੁੱਚੀ ਸੋਸਾਇਟੀ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ 2100 ਰੁਪਏ ਇਨਾਮ ਦਿੱਤਾ ਗਿਆ। ਸ਼੍ਰੀਮਤੀ ਅਮਨਦੀਪ ਕੌਰ ਮੁੱਖ ਅਧਿਆਪਕਾ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੁਆਰਾ ਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਜਗਵੀਰ ਸਿੰਘ ਸਰਪੰਚ ਨਗਰ ਪੰਚਾਇਤ ਚਕੇਰੀਆਂ ਦੇ ਵੱਲੋਂ ਭੇਜਿਆ ਸੰਦੇਸ਼ ਦੱਸਦਿਆਂ ਸ: ਜਗਤਾਰ ਸਿੰਘ ਭੁੱਲਰ ਅਤੇ ਸ:ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਸਕੂਲ ਦੀ ਬਿਲਡਿੰਗ ਅਪਲਿਫਟਮੈਂਟ ਲਈ ਵੱਡਾ ਪ੍ਰੋਜੈਕਟ ਐਲਾਨ ਕੀਤਾ ਅਤੇ ਨਗਦ ਰਾਸ਼ੀ ਨਾਲ ਵਿਦਿਆਰਥੀਆਂ ਦਾ ਸਨਮਾਨ ਕੀਤਾ। ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਪੌਦੇ ਲਗਾਏ ਗਏ ਅਤੇ ਈਕੋ ਕਲੱਬ ਇੰਚਾਰਜ ਸ਼੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਜੀ ਨੇ ਪੌਦੇ ਲਗਾਉਣ ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਸ਼੍ਰੀਮਤੀ ਅਮਨਦੀਪ ਕੌਰ ਪੀ.ਈ.ਐਸ -2 ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਸ਼੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਵੱਲੋਂ ਰਿਫਰੈਸ਼ਮੈਂਟ ਅਤੇ ਈਕੋ ਪ੍ਰਬੰਧਨ , ਸ਼੍ਰੀਮਤੀ ਸ਼ਿਵਾਨੀ ਸ਼ਰਮਾ, ਸ਼੍ਰੀਮਤੀ ਮਨਪ੍ਰੀਤ ਕੌਰ( ਮੈਥ ਮਿਸਟ੍ਰੈਸ) ਵੱਲੋਂ ਸਟੇਜ ਸਜਾਵਟ, ਸ਼੍ਰੀਮਤੀ ਰਾਜਵਿੰਦਰ ਕੌਰ ,ਸ੍ਰੀਮਤੀ ਪੂਨਮ ਭਾਰਤੀ ਵਲੋਂ ਅਨੁਸ਼ਾਸਨ, ਸ੍ਰੀਵਾਸੂਦੇਵ( ਸਮਾਜਿਕ ਸਿੱਖਿਆ ਅਧਿਆਪਕ), ਸ੍ਰੀ ਸੌਰਵ ਜੈਨ ਕਲਰਕ ਵੱਲੋਂ ਸਮੁੱਚੇ ਪ੍ਰਬੰਧ, ਸ਼੍ਰੀਮਤੀ ਨਵੀਤਾ ਗੋਇਲ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਤਿਆਰੀ ਅਤੇ ਸ਼੍ਰੀ ਮਨੋਜ ਕੁਮਾਰ ਹਿੰਦੀ ਮਾਸਟਰ ਵੱਲੋਂ ਸਟੇਜ ਸੰਚਾਲਨ ਲਈ ਨਿਭਾਈ ਡਿਊਟੀ ਦੀ ਪ੍ਰਸ਼ੰਸਾ ਕੀਤੀ । ਸਭ ਵਿਦਿਆਰਥੀਆਂ ਅਤੇ ਮਾਪਿਆਂ, ਐਸਐਮਸੀ ਕਮੇਟੀ ਨੇ ਪ੍ਰੋਗਰਾਮ ਨੂੰ ਬਹੁਤ ਸਲਾਹਿਆ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਮਿਠਾਈ ਵੰਡੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਆਜ਼ਾਦੀ ਦਿਹਾੜਾ ਲੋੜਵੰਦਾਂ ਨੂੰ ਪੈਨਸ਼ਨਾਂ ਵੰਡ ਕੇ ਮਨਾਇਆ ”
Next articleबोधिसत्व डॉ. बाबासाहेब अम्बेडकर पब्लिक स्कूल, चिमूर (चंद्रपुर जिला, महाराष्ट्र) में स्वतंत्रता दिवस बड़े हर्ष और उल्लास के साथ मनाया गया