ਕਪੂਰਥਲਾ, (ਕੌੜਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਅਕ ਸੈਸ਼ਨ 2024-25 ਦੀ ਸ਼ੁਰੂ ਕੀਤੀ ਗਈ ਦਾਖਲਾ ਮੁਹਿੰਮ ਤਹਿਤ ਕਮਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ ਦੇਸ਼ਾਂ ਦਾ ਰਜੇਸ਼ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ -1 ਯੋਗ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸ਼ੇਖੂਪੁਰ ਕਪੂਰਥਲਾ ਵੱਲੋਂ ਦਾਖਲਾ ਮੁਹਿੰਮ ਜਾਗਰੂਕ ਰੈਲੀ ਦੀ ਸ਼ੁਰੂਆਤ ਕੀਤੀ ਗਈ। ਜਾਗਰੂਕਤਾ ਮੁਹਿੰਮ ਦੁਆਰਾ ਸ਼ੇਖਪੁਰ ਪਿੰਡ ਤੋਂ ਸ਼ੁਰੂ ਹੋ ਕੇ ਨਾਲ ਲੱਗਦੇ ਖੇਤਰਾਂ ਜਿਵੇਂ ਕਿ ਮਸ਼ਰ ਕਲੋਨੀ ਹੋਰ ਰਿਹਾਇਸ਼ੀ ਕਲੋਨੀਆਂ ਚ ਵਸਦੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣੇ ਬੱਚੇ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਵਿਖੇ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੈਂਟਰ ਹੈ ਟੀਚਰ ਜੈਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸੈਸ਼ਨ 2024-25 ਦਾਖਲਾ ਮੁਹਿੰਮ ਤਹਿਤ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਨਵਾਂ ਦਾਖਲਾ ਕਰਨ ਹਿੱਤ ਜਾਰੀ ਕੀਤੇ ਹਨ, ਤਾਂ ਜੋ 3 ਤੋਂ ਲੈ ਕੇ 6 ਸਾਲ ਦੀ ਉਮਰ ਗੁੱਟ ਦਾ ਕੋਈ ਵੀ ਵਿਦਿਆਰਥੀ ਸਕੂਲ ਵਿੱਚ ਦਾਖਲ ਹੋਣ ਤੋਂ ਵਾਂਝਾ ਨਾ ਰਹੇ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਕੂਲ ਦੇ ਅਧਿਆਪਕ ਪੂਰੀ ਤਨਦੇਹੀ ਨਾਲ ਪਿੰਡਾਂ ਵਿੱਚ ਕਰ ਕਰ ਜਾ ਕੇ ਮਾਪਿਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਪਿੰਡਾਂ ਦੇ ਆਲੇ ਦੁਆਲੇ ਨਾਲ ਲੱਗਦੇ ਰਿਹਾਇਸ਼ੀ ਖੇਤਰਾਂ ਝੁੱਗੀਆਂ ਝੋਪੜੀਆਂ ਡੇਰਿਆਂ ਉੱਤੇ ਰਹਿੰਦੇ ਲੋਕਾਂ ਨੂੰ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਨਾ ਕਿਸੇ ਖਰਚੇ ਤੋਂ ਸਰਗਰ ਸਕੂਲ ਚ ਦਾਖਲਾ ਮੁਫਤ ਹੈ ਤੇ ਇਸ ਦੇ ਨਾਲ ਹੀ ਦੁਪਹਿਰ ਦਾ ਖਾਣਾ, ਮੁਫਤ ਕਿਤਾਬਾਂ ,ਮੁਫਤ ਵਰਦੀ, ਮੁਫਤ ਮੈਡੀਕਲ ਚੈੱਕਅਪ ਦੀ ਸਹੂਲਤ ਵੀ ਮਿਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਤੂ ਆਨੰਦ, ਕੁਲਦੀਪ ਕੌਰ, ਰਚਨਾਪੁਰੀ, ਕਮਲਦੀਪ ਬਾਵਾ, ਮਮਤਾ ਦੇਵੀ, ਸ਼ੈਲਜਾ ਸ਼ਰਮਾ ,ਮਨਮੋਹਨ ਕੌਰ ਮੋਨਿਕਾ ਅਰੋੜਾ, ਸ਼ਮਾ ਰਾਣੀ, ਬਰਿੰਦਾ ਸ਼ਰਮਾ, ਸੀਮਾ ਰਾਣੀ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly