ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਸਰਦਾਰ ਸੁਰਜੀਤ ਸਿੰਘ ਸਹੋਤਾ ਵਲੋਂ ਆਪਣੇ ਪੋਤੇ ਨਿਰਭੈਅ ਸਿੰਘ ਦੀ ਲੋਹੜੀ ਦੀ ਖੁਸ਼ੀ ਵਿਚ ਸਕੂਲ ਨੂੰ 11000 ਰੁਪਏ ਦਾਨ ਦਿੱਤੇ ਗਏ ਅਤੇ ਸਰਦਾਰ ਬੂਟਾ ਸਿੰਘ ਸਹੋਤਾ ਵਲੋਂ ਆਪਣੇ ਪੁੱਤਰ ਤੁਮਸ਼ਰਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ 6500 ਰੁਪਏ ਦਾਨ ਦਿੱਤੇ ਗਏ ਹਨ | ਸਕੂਲ ਹੈੱਡ ਟੀਚਰ ਸਰਦਾਰ ਨਰਿੰਦਰ ਸਿੰਘ ਸੰਘਾ ਵਲੋਂ ਸਹੋਤਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਜਿਸ ਵਿੱਚ ਸਰਪੰਚ ਸਿਮਰਜੀਤ ਕੌਰ, ਸਕੂਲ ਹੈੱਡ ਟੀਚਰ ਨਰਿੰਦਰ ਸਿੰਘ ਸੰਘਾ,ਸਾਬਕਾ ਸਰਪੰਚ ਰਚਨਾ ਦੇਵੀ,ਕਮਲ ਕੁਮਾਰ ਸੰਧੂ, ਸਮਾਜ ਸੇਵਕ ਰਾਕੇਸ਼ ਕੁਮਾਰ ਬੱਬੂ, ਸਮਾਜ ਸੇਵਕ ਸਰਦਾਰ ਸ਼ਲਿੰਦਰ ਸਿੰਘ ਚੀਮਾ, ਕੁਲਦੀਪ ਕੌਰ ਟੀਚਰ ਹਾਜ਼ਰ ਹੋਏ ਸਮੂਹ ਮੈਂਬਰਾ ਵਲੋਂ ਉਨ੍ਹਾ ਦਾ ਸਿਰੋਪਾਓ ਪਹਿਨਾ ਕ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj