HOME ਸਰਕਾਰ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਤੇ ਕਾਲਾਬਜ਼ਾਰੀ ਵੱਲ ਧਿਆਨ ਦੇਵੇ -ਨਰਿੰਦਰ ਸਿੰਘ...

ਸਰਕਾਰ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਤੇ ਕਾਲਾਬਜ਼ਾਰੀ ਵੱਲ ਧਿਆਨ ਦੇਵੇ -ਨਰਿੰਦਰ ਸਿੰਘ ਬਾਜਵਾ

5

ਜਲੰਧਰ,   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਪੰਜਾਬ ਵਿੱਚ ਪਬਲਿਕ ਨੂੰ ਆ ਰਹੀ ਗੈਸ ਸਿਲੰਡਰਾਂ ਮੁਸ਼ਕਿਲ ਨੂੰ ਲੈ ਕੇ ਬੀਕੇਯੂ ਪੰਜਾਬ ਦੇ ਸੂਬਾ ਵਾਇਸ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਗੈਸ ਇਜੰਸੀਆਂ ਵੱਲੋਂ ਵੱਡੇ ਪੱਧਰ ਤੇ ਖਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਗੈਸ ਸਿਲੰਡਰਾਂ ਨੂੰ ਲੈ ਕੇ ਕੋਈ ਕਿਲਤ ਨਹੀਂ ਹੈ ਦੂਜੇ ਪਾਸੇ ਖਪਤਕਾਰ ਬੁਕਿੰਗ ਤੋਂ ਬਾਅਦ ਵੀ ਸਿਲੰਡਰ ਲੈਣ ਲਈ ਦਰ ਦਰ ਭਟਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਸਿਲੰਡਰਾਂ ਦੀ ਬਲੈਕ ਜ਼ੋਰਾਂ ਤੇ ਹੈ ਅਤੇ ਇਹੀ ਕਾਰਨ ਹੈ ਕਿ ਬੁਕਿੰਗ ਹੋਣ ਦੇ ਬਾਵਜੂਦ ਖਪਤਕਾਰਾਂ ਦੇ ਸਿਲੰਡਰ ਦੂਜੀ ਜਗ੍ਹਾ ਡਿਲੀਵਰ ਕੀਤੇ ਜਾ ਰਹੇ ਹਨ। ਇਸ ਦਾ ਮੈਸਿਜ ਵੀ ਖਪਤਕਾਰਾਂ ਨੂੰ ਆ ਰਿਹਾ ਹੈ ਪਰ ਸਿਲੰਡਰ ਵਾਰ ਵਾਰ ਗੇੜੇ ਮਾਰਨ ਤੋਂ ਬਾਅਦ ਮਿਲ ਰਿਹਾ ਹੈ। ਬਾਜਵਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਘਪਲੇ ਬਾਜਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਕਾਲਾਬਾਜ਼ਾਰੀ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਅੱਜ ਮਹਿਤਪੁਰ ਵਿਖੇ ਅੱਕੇ ਹੋਏ ਖਪਤਕਾਰਾਂ ਨੂੰ ਗੈਸ ਇਜੰਸੀ ਅੱਗੇ ਧਰਨਾ ਦੇਣਾ ਪਿਆ ਜਿਸ ਤੋਂ ਬਾਅਦ ਖਪਤਕਾਰਾਂ ਨੂੰ ਸਿਲੰਡਰ ਦਿੱਤੇ ਗਏ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਸਮੱਸਿਆਂ ਵੱਲ ਧਿਆਨ ਦਿਤਾ ਜਾਵੇ ਅਤੇ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਕੀਨੀ ਬਣਾਈ ਜਾਵੇ ਨਹੀਂ ਤਾਂ ਬੀਕੇਯੂ ਪੰਜਾਬ ਨੂੰ ਜੰਨਤਾਂ ਦੀ ਮੁਸ਼ਿਕਲ ਦੂਰ ਕਰਨ ਲਈ ਮਜਬੂਰ ਹੋਣਾ ਪਵੇਗਾ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਹੁਪੱਖੀ ਸ਼ਖ਼ਸੀਅਤ ਸਨ-ਜਥੇਦਾਰ ਗੁਰਚਰਨ ਸਿੰਘ ਟੌਹੜਾ
Next articleਸੰਘਰਸ਼ ਕਰ ਰਹੀਆਂ ਸਟਾਫ ਨਰਸਾਂ ਤੇ ਐਸਮਾ ਲਗਾਉਣ ਦੀ ਪ.ਸ.ਸ.ਫ. ਵਲੋਂ ਨਿਖੇਧੀ