ਸਰਕਾਰੀ ਕਾਲਜ ਵਿੱਚ ਪ੍ਰਤਿਭਾ ਖੋਜ ਦੇ ਮੁਕਾਬਲੇ ਕਰਵਾਏ ਗਏ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਥਾਨਕ ਸਰਕਾਰੀ ਕਾਲਜ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਕਾਲਜ ਦੇ ਯੁਵਕ ਭਲਾਈ ਇੰਚਾਰਜ ਅਨੂੰ ਬਾਲਾ ਦੀ ਦੇਖ ਰੇਖ ਹੇਠ ਪ੍ਰਤਿਭਾ ਖੋਜ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਵਿੱਚ ਡਿਬੇਟ, ਕਵਿਤਾ ਉਚਾਰਣ, ਸੰਗੀਤ ਦੀਆ ਆਈਟਮਜ਼, ਗਿੱਧਾ, ਭੰਗੜਾ, ਸੰਮੀ, ਜਨਰਲ ਡਾਂਸ, ਫਾਈਨ ਆਰਟਸ, ਹੈਰੀਟੇਜ ਆਈਟਮਜ਼ ਵਿੱਚ ਵਿਦਿਆਰਥੀਆਂ ਨੇ ਆਪਣੇ ਹੁਨਰ ਨੂੰ ਪੇਸ਼ ਕੀਤਾ। ਜਿਸ ਦੀ ਸਟਾਫ਼ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਮੇਂ ਦੇ ਜੇਤੂ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ। ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਤੋਂ ਇਲਾਵਾ, ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੱਚਿਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਆਹਾਰ ਬਹੁਤ ਜਰੂਰੀ – ਡਾ.ਸੀਮਾ ਗਰਗ
Next articleਆਓ ਕਰਕੇ ਖੂਨ ਦਾਨ ਫ਼ਰਿਸ਼ਤੇ ਬਣ ਬਚਾਈਏ ਕਿਸੇ ਦੀ ਕੀਮਤੀ ਜਾਨ- ਲੇਖਕ ਅਤੇ ਸਮਾਜ ਸੇਵਕ ਮਹਿੰਦਰ ਸੂਦ ਵਿਰਕ