HOME ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਫਿਟ ਇੰਡੀਆ ਫਰੀਡਮ ਦਾ ਆਯੋਜਨ

ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਫਿਟ ਇੰਡੀਆ ਫਰੀਡਮ ਦਾ ਆਯੋਜਨ

4

    (ਸਮਾਜ ਵੀਕਲੀ)   ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ 30 ਅਕਤੂਬਰ ਨੂੰ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਦੀ ਅਗਵਾਈ ਵਿੱਚ ਸਵੱਛ ਭਾਰਤ ਕਮੇਟੀ ਦੁਆਰਾ ਸਵੱਛਤਾ ਅਤੇ ਸਿਹਤ ਥੀਮ ਨਾਲ ਸਬੰਧਤ ਫਿਟ ਇੰਡੀਆ ਫਰੀਡਮ ਰਨ ਕਰਵਾਈ ਗਈ। ਇਸ ਮੌਕੇ ਤੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਜਿੰਦਰ ਸਿੰਘ ਜੀ ਨੇ ਹਰੀ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕਰਵਾਈ। ਦੌੜ ਦੇ ਦੌਰਾਨ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਸਵੱਛਤਾ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਨਾਰੇ ਲਗਾਏ। ਦੌੜ ਖਤਮ ਹੋਣ ਤੋਂ ਬਾਅਦ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਵੱਛਤਾ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਸਵੱਛ ਭਾਰਤ ਕਮੇਟੀ ਦੀ ਕਨਵੀਨਰ ਪ੍ਰੋ. ਸੋਫੀਆ ਗਿੱਲ, ਕਮੇਟੀ ਮੈਂਬਰ ਪ੍ਰੋ. ਮਦਨ ਪਾਲ ਸਿੰਘ, ਪ੍ਰੋ. ਸਵਰਣਦੀਪ ਸਿੰਘ, ਪ੍ਰੋ. ਸੰਜਨਾ ਸੱਗੀ, ਪ੍ਰੋ. ਭਾਗਯਸ਼੍ਰੀ, ਪ੍ਰੋ. ਪ੍ਰਿਯੰਕਾ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਰੇਣੂਕਾ ਨੇਗੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਸੂਬਾ – 1 ਨਵੰਬਰ 1966 ਸੰਘਰਸ਼ ਤੋਂ ਅੱਜ ਤੱਕ
Next articleताजमहल: कुत्सित इरादों से पुरानी बातों का दुहराव