ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਪਟਿਆਲਾ ਜੇਲ ਭੇਜਿਆ
ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਕੱਲੂ ਦਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਇੱਕ ਅਹਿਮ ਘਟਨਾਕਰਮ ਵਾਪਰਿਆ ਤੇ ਕੱਲ ਦਾ ਹੀ ਇਹ ਸਭ ਕੁਝ ਬਹੁਤ ਚਰਚਾ ਵਿੱਚ ਹੈ। ਪੰਜਾਬੀ ਪੱਤਰਕਾਰੀ ਵਿੱਚ ਪੰਜਾਬ ਦੇ ਦੁੱਖ ਦਰਦ ਨੂੰ ਨਿਡਰਤਾ ਨਾਲ ਚੁੱਕਣ ਵਾਲੇ ਪੱਤਰਕਾਰ, ਟਿੱਪਣੀਕਾਰ ਤੇ ਵਿਸ਼ਲੇਸ਼ਣ ਕਰਕੇ ਸਰਕਾਰ ਦੀ ਨੁਕਤਾ ਚੀਨੀ ਨੂੰ ਲੋਕਾਂ ਅੱਗੇ ਰੱਖਣ ਵਾਲੇ ਮਾਲਵਿੰਦਰ ਸਿੰਘ ਮਾਲੀ ਨੂੰ ਉਸ ਦੇ ਪੱਤਰਕਾਰ ਭਰਾ ਦੇ ਘਰੋਂ ਪਟਿਆਲਾ ਵਿੱਚੋਂ ਪੰਜਾਬ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ ਪਰਿਵਾਰ ਨੇ ਗ੍ਰਿਫਤਾਰੀ ਦਾ ਵਿਰੋਧ ਜਤਾਉਂਦਿਆਂ ਪੁਲਿਸ ਨੂੰ ਵਾਰੰਟ ਜਾਂ ਕੋਈ ਹੋਰ ਕਾਗਜ਼ ਪੱਤਰ ਦਿਖਾਉਣ ਲਈ ਕਿਹਾ ਪਰ ਪੁਲਿਸ ਨੇ ਕਿਹਾ ਕਿ ਇਹਨਾਂ ਵਿਰੁੱਧ ਐਫ ਆਈ ਆਰ ਦਰਜ ਹੈ ਤੇ ਉਸੇ ਅਧਾਰ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਨਾਂ ਦਾ ਜ਼ੁਡੀਸ਼ੀਅਲ ਰਿਮਾਂਡ ਲੈਣ ਉਪਰੰਤ ਉਹਨਾਂ ਨੂੰ ਇਕ ਤਰੀਕ ਤੱਕ ਪਟਿਆਲਾ ਦੀ ਜੇਲ ਵਿੱਚ ਭੇਜ ਦਿੱਤਾ ਗਿਆ ਹੈ।
ਮੋਹਾਲੀ ਵਿੱਚ ਪੇਸ਼ੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਹੀ ਸੱਚ ਬੋਲਣ ਵਾਲੀਆਂ ਆਵਾਜ਼ਾਂ ਤੇ ਕਲਮਾਂ ਨੂੰ ਧੱਕੇਸ਼ਾਹੀ ਨਾਲ ਦਬਾਉਂਦੀਆਂ ਆਈਆਂ ਹਨ। ਇਸੇ ਅਧੀਨ ਮੇਰੇ ਉੱਤੇ ਗਲਤ ਤਰੀਕੇ ਨਾਲ ਕਾਰਵਾਈ ਹੋਈ ਹੈ ਕਿਉਂਕਿ ਮੈਂ ਪੰਜਾਬ ਦੀ ਗੱਲਬਾਤ ਕਰ ਰਿਹਾ ਹਾਂ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਤੇ ਸਰਕਾਰੀ ਧੱਕੇਸ਼ਾਹੀ ਦੇ ਪਾਜ ਉਧੇੜਦਾ ਹਾਂ ਇਸ ਲਈ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਨੇ ਮੇਰੇ ਵਿਰੁੱਧ ਹੀ ਨਜਾਇਜ਼ ਪਰਚਾ ਦਰਜ ਕਰਕੇ ਮੇਰੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ ਪਰ ਇਹ ਆਵਾਜ਼ ਇਸੇ ਤਰ੍ਹਾਂ ਹੀ ਸੱਚ ਦੇ ਨਾਲ ਗੜਕਦੀ ਰਹੇਗੀ। ਇਹ ਸਰਕਾਰ ਧੱਕੇਸ਼ਾਹੀ ਤੇ ਗਲਤ ਨਜਾਇਜ਼ ਪਰਚੇ ਦਰਜ਼ ਕਰਨ ਵਿੱਚ ਸਭ ਤੋਂ ਅੱਗੇ ਹੈ। ਪੇਸ਼ੀ ਉਪਰੰਤ ਹੀ ਪੁਲਿਸ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਾ 196 ਅਧੀਨ ਐਫ ਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਸ਼ਿਕਾਇਤ ਕਰਤਾ ਨੇ ਸੋਸ਼ਲ ਮੀਡੀਆ ਉਪਰ ਮਾਲੀ ਵੱਲੋਂ ਗਲਤ ਸ਼ਬਦਾਵਲੀ ਵਰਤਣ ਸਬੰਧੀ ਸ਼ਿਕਾਇਤ ਕੀਤੀ ਸੀ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਾਲੀ ਨੂੰ ਗਿਰਫ਼ਤਾਰ ਕਰ ਲਿਆ ਸੀ।
ਮਲਵਿੰਦਰ ਸਿੰਘ ਮਾਲੀ ਦੀ ਗਲਤ ਨਜਾਇਜ਼ ਗਿਰਫ਼ਤਾਰੀ ਦੇ ਵਿਰੋਧ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ ਵੀ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ ਤੇ ਸਰਕਾਰ ਦੀ ਇਸ ਧੱਕੇਸ਼ਾਹੀ ਨਾਲ ਕੀਤੇ ਪਰਚੇ ਦੀ ਨਿੰਦਿਆ ਕੀਤੀ ਜਾ ਰਹੀ ਹੈ।
ਇਥੇ ਵਰਨ ਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਅਹਿਮ ਸਿੱਖ ਸ਼ਖਸ਼ੀਅਤਾਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਵਿੱਚ ਵਿਚਰਦੇ ਹਨ ਉਹ ਗੁਰਚਰਨ ਸਿੰਘ ਟੌਹੜਾ ਦੇ ਨਾਲ ਲੰਮਾ ਸਮਾਂ ਉਹਨਾਂ ਦੇ ਪੀ ਏ ਵਜੋਂ ਕੰਮ ਕਰਦੇ ਰਹੇ। ਕਿ੍ਕਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਦੇ ਵੀ ਉਹ ਸਲਾਹਕਾਰ ਰਹੇ ਹਨ। ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਮਾਲਵਿੰਦਰ ਸਿੰਘ ਮਾਲੀ ਨੇ ਬੋਲਣਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly