ਹਕੂਮਤ ਦੇ ਖੇਲ੍ਹੇ…( ਜ਼ੀਰੋ ਗਿਣਤੀ )… 

ਸੁਖਦੇਵ ਸਿੱਧੂ...

(ਸਮਾਜ ਵੀਕਲੀ)

ਹਾਕਮ ਜਦੋਂ ਕਿਸਾਨੀ ਦੇ ਵੱਲ ਮੁਸਕਰਾ ਕੇ ਦੁੱਗਣੀ ਆਮਦਨੀ ਦਾ ਟੋਕਰਾ ਲਿਆਉਣ ਪੈਂਦਾ ਹੈ ।
ਸੱਚੋ ਸੱਚ ਮੰਨ ਹੀ ਲਈਏ ਕਿ ਉਹ ਪਹਿਲਾਂ ਦੀ ਮਿਲੀ ਸਹੂਲਤ ਉਨ੍ਹਾਂ ਦੇ ਹੱਥੋਂ ਖੋਹਣ ਪੈਂਦਾ ਹੈ ।
ਜਦ ਧੀਆਂ ਦੀ ਆਬਰੂ ਘੱਟੇ ਰੁਲ ਰਹੀ ਹੁੰਦੀ,ਸਿਆਸਤ ਹਰ ਬਲਾਤਕਾਰੀਏ ਨੂੰ ਬਚਾ ਜਾਂਦੀ,
ਪੀੜਤਾ ਦੇ ਦਿਲ ਨੂੰ ਨਿਆਂ ਦੇਣ ਦੀ ਥਾਂਵੇਂ,ਪੂਰੇ ਦੇ ਪੂਰੇ ਟੱਬਰ ਦੇ ਰੋਣੇ ਧੋਣੇ ਦਬਾਉਣ ਪੈਂਦਾ ਹੈ।
ਕਦੇ ਉਹ ਦੱਸਦੈ ਮੁਲਕ ਦੀ ਅਰਥ-ਵਿਵਸਥਾ ਦੀ ਤੂਤੀ ਦੁਨੀਆਂ ‘ਚ ਬੋਲਦੀ ਉੱਚਾ ਉੱਡ ਰਹੀ,
ਸ਼ਾਮ ਨੂੰ ਜਾਂ ਕਦੇ ਘੁਸਮੁਸੇ ਹੁਕਮ ਵਜਾ ਕੇ ਖੁਰਾਕੀ ਵਸਤਾਂ ਦੇ ਮੁੱਲ ਹੋਰ ਵਧਾਉਣ ਪੈਂਦਾ ਹੈ ।
ਜ਼ੁਬਾਨ ਤੇ ਭੂਰੇ ਰੰਗ ਦਾ ਜ਼ੰਗਾਲ,ਮਹਾਂ-ਲੋਕਤੰਤਰ ਦੇ ਖ਼ਚਰਾ ਬੇਥੱਵੇ ਬੇਅਧਾਰ ਗੁਣਗਾਣ ਕਰੇ,
ਉਹ ਤਾਂ ਕੁਦਰਤੀ ਰਜ਼ਾ ਤੋਂ ਬੇਖੌਫ਼ ਹੋਣ ਦੀ ਹਿੰਮਤ ਭਰਕੇ ਅਦਾਲਤ ਨੂੰ ਵੀ ਝੁਕਾਉਣ ਪੈਂਦਾ ਹੈ ।
ਯੋਗੀ ਢੌਂਗੀ ਭਗਵੇਂ ਐਸ਼ਾਂ-ਭੋਗੂ ਵਿਛਾ ਰਹੇ ਕੌਮਾਂ ਉੱਤੇ ਦਬਦਬੇ,ਮੜਕ ਰਹੇ ਦੰਗਿਆਂ ਦੇ ਮੌਸਮ,
ਘੱਟ ਗਿਣਤੀਆਂ ਨੂੰ ਡਰਾਉਣ ਪੈਂਦਾ ਤੇ ਹੜ੍ਹਦੁੰਗੀ ਪੱਖ ਨੂੰ ਹੋਰ ਹੋਰ ਵੱਧ ਪਤਿਆਉਣ ਪੈਂਦਾ ਹੈ ।
ਸਲਾਨਾ ਇੱਕ ਕਰੋੜ ਨੌਕਰੀ ਦੇਣੀ,ਸ਼ਗੂਫ਼ਾ ਲਟਕ ਰਿਹੈ ਭਾਵਹੀਣਾ ਪੁੱਠਾ ਵਾਂਗ ਚੁਗਿੱਦੜ ਦੇ,
ਕਿਸੇ ਵੀ ਤਰਾਂ ਦੇ ਨੌਕਰੀ ਦੇ ਰੁਤਬਿਆਂ ਨੂੰ ਸਵੈ-ਨਿਰਭਰਤਾ ਵਿੱਚ ਬਦੀਆ ਰਲਾਉਣ ਪੈਂਦਾ ਹੈ ।
ਉਹਦੇ ਕੁਧਰਮੀ ਪਾਠਾਂ ਦੀ ਕੋਝੀ ਮਾਰੂ ਹੱਲਚਲ ਰੜਕਦੀ,ਸਾਰੇ ਦੇਸ਼ ਦੇ ਰਹੇ ਸਿਰ ਉੱਤੇ ਭਾਰੂ,
ਮੇਰੀ ਜ਼ੀਰੋ ਗਿਣਤੀ ਵਿੱਚ ਨਸ਼ਰ ਹੋ ਰਹੀ ਅੱਜ ਵਾਲੀ ਨਜ਼ਮ ਨੂੰ ਆਵਦੇ ਹੱਥੀਂ ਧੋਣ ਪੈਂਦਾ ਹੈ!
ਕਾਲੇ ਕਾਨੂੰਨਾਂ ਦਾ ਨਿੱਘਾ ਸੁਆਗਤ,ਪੁਰਾਤਨ ਮਿਥਿਹਾਸਕ ਸ਼ਕਤੀਆਂ ਨੂੰ ਦਿਲੋਂ ਜੀ ਆਇਆਂ,
ਝੂਠੋ ਝੂਠ ਵੰਡੇ ਹੋਏ ਘਰ ਗਰੀਬਾਂ ਲਈ ਦਿਖਾਉਂਦਾ,ਵੱਡੇ ਇਸ਼ਤਿਹਾਰੀਂ ਪਾਪੀ ਆਉਣ ਪੈਂਦਾ ਹੈ!
ਗਰੀਬਾਂ ਲਈ ਵੱਖਰੇ,ਅਮੀਰਾਂ ਲਈ ਵੱਖਰੇ,ਅਲਜਬਰਾ ” ਮੰਨ ਲਓ ” ਕਹਿ ਸਵਾਲ ਵੱਲ ਤੁਰਦੈ,
ਅਮੀਰਾਂ ਨੂੰ ਨਚਾਉਣ ਵਿੱਚ ਮਸ਼ਰੂਫ ਰਹਿੰਦਾ,ਪਰ ਲੋੜਵੰਦਾਂ ਨੂੰ ਹੋਰ ਵੱਧਕੇ ਰੁਵਾਉਣ ਪੈਂਦਾ ਹੈ ।
ਦਲਾਲੀਆਂ ਚਮਕਾਂ ਦਮਕਾਂ ਵਿੱਚ ਹਾਜ਼ਰ ਨਾਜ਼ਰ ਨੇ,ਘੁਟਾਲੇ ਬੁੱਕ ਰਹੇ ਨਸ਼ਿਆਈਆਂ ਰੂਹਾਂ ਦੇ
ਪਰ ਵਿਰੋਧੀ ਧਿਰਾਂ ਨੂੰ,ਕੁਰਸੀ ਛੱਡ ਚੁੱਕੀਆਂ ਸਰਕਾਰਾਂ ਨੂੰ ਹੀ ਕਸੂਰਵਾਰ ਬਣਾਉਣ ਪੈਂਦਾ ਹੈ!
             ਸੁਖਦੇਵ ਸਿੱਧੂ….. 
Previous articleਵਕ਼ਤ, ਭਰੋਸਾ ਤੇ ਇੱਜ਼ਤ
Next articleਸੋਕਾ