ਨਿਊਯਾਰਕ ਦੇ ਗੁਰੂ ਘਰ ਚ ਕੀਤਾ ਐਲਬਮ ਦਾ ਪੋਸਟਰ ਰਿਲੀਜ਼
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਫਰਵਰੀ ਮਹੀਨੇ ਸਾਲ 2025 ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਸਾਰ ਭਰ ਦੀਆਂ ਸੰਗਤਾਂ ਵਲੋਂ ਬਹੁਤ ਜੋਸ਼ ਨਾਲ ਚੱਲ ਰਹੀਆਂ ਹਨ । ਸਾਡੇ ਰਹਿਬਰਾਂ ਨੇ ਸੰਗੀਤ ਨੂੰ ਜੀਵਨ ਵਿੱਚ ਬਹੁਤ ਮਹੱਤਤਾ ਦਿੱਤੀ ਹੈ । ਇਸੇ ਫਲਸਫੇ ਤੇ ਚਲਦੇ ਹੋਏ ਅਮਰੀਕਾ ਤੋ “ਏ. ਆਰ. ਮਿਊਜ਼ਿਕ” ਕੰਪਨੀ ਵਲੋਂ ਧਾਰਮਿਕ ਐਲਬਮ ਰਿਲੀਜ਼ ਕੀਤੀ ਗਈ । ਇਸ ਕੰਪਨੀ ਦੇ ਮਾਲਕ ਹਰਪ੍ਰੀਤ ਸੁੰਮਨ ਜੀ ਨੇ ਦੱਸਿਆ ਕਿ ਪੂਰੀ ਐਲਬਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ । ਇਸ ਐਮਬਮ ‘ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਸੰਗਤਾਂ ਨੂੰ ਏਕੇ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ । ਇਸ ਐਲਬਮ ਦੇ ਵੱਡੇ ਗੀਤ “ਕੌਮ ਦੀ ਅਣਖ”ਜਿਸਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਜੀ ਨੇ ਆਵਾਜ਼ ਦਿੱਤੀ ਅਤੇ ਲੇਖਕ ਸਮਾਜ ਦੀ ਕੌਮੀ ਕਲਮ ਮਾਹਣੀ ਫਗਵਾੜੇ ਵਾਲਾ ਜੀ ਹਨ । ਜਿਨ੍ਹਾਂ ਨੇ ਹੋਰ ਵੀ ਬਹੁਤ ਵਧੀਆ ਸੇਧ ਦੇਣ ਵਾਲੇ ਸ਼ਬਦ ਲਿਖੇ ਹਨ । ਸੰਗੀਤ ਵੀਰ ਅਮਰਿੰਦਰ ਕਾਹਲੋਂ ਜੀ ਨੇ ਤਿਆਰ ਕੀਤਾ ਹੈ । ਗੁਰਮੀਤ ਦੁੱਗਲ ਜੀ ਨੇ ਗੀਤਾਂ ਦੇ ਵੀਡੀਉ ਬਹੁਤ ਸੋਹਣੇ ਅਤੇ ਵੱਖਰੇ ਢੰਗ ਨਾਲ ਤਿਆਰ ਕੀਤੇ ਹਨ । ਇਸ ਐਲਬਮ ਨੂੰ ਪੁਰਾ ਹੋਣ ਵਿੱਚ ਖਾਸ ਯੋਗਦਾਨ ਸ਼ਮਿੰਦਰ ਬੰਗਾ, ਸੰਜੀਵ ਕੁਮਾਰ, ਗਗਨ ਮੱਲ, ਜੱਸ ਰਵਿਦਾਸੀਆ, ਹਰਵਿੰਦਰ ਬਕਨੌਰ, ਸਰਬਜੀਤ ਸਹੋਤਾ, ਸਾਂਝ ਸ਼ੰਮੀ ਤੇ ਰਾਕੇਸ਼ ਮਜ਼ਾਰੀ ਜੀ ਦਾ ਹੈ । ਬੀਤੇ ਦਿਨੀਂ ਨਿਊਯਾਰਕ ਦੇ ਸ਼੍ਰੀ ਗੁਰੂ ਰਵਿਦਾਸ ਗੁਰੂਘਰ ਦੀ ਪੁਰੀ ਪ੍ਰਬੰਧਕ ਕਮੇਟੀ ਅਤੇ ਬੇਗਮਪੁਰਾ ਕਲਚਰ ਸੋਸਾਇਟੀ ਦੇ ਮੈਂਬਰਾਂ ਅਤੇ ਸੰਗਤਾਂ ਨੇ ਮਿਲਕੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਖਾਸ ਤੌਰ ਤੇ ਮੌਜੂਦ ਪ੍ਰਧਾਨ ਪਰਮਜੀਤ ਕਮਾਮ ਜੀ, ਚੈਅਰਮੈਨ ਜਸਵਿੰਦਰ ਸਿੰਘ, ਬਲਬੀਰ ਸਿੰਘ, ਵਿਕਰਮ ਜੀ, ਕੌਲ ਬਰਦ੍ਰਸ, ਬਲਵਿੰਦਰ ਭੌਰਾ, ਅਤੇ ਸਾਬਕਾ ਪ੍ਰਧਾਨ ਅਸ਼ੋਕ ਮਾਹੀ ਜੀ ਨੇ ਸਰੋਤਿਆਂ ਨੂੰ ਬੇਨਤੀ ਕੀਤੀ ਕਿ ਸਾਰੇ ਵੱਧ ਤੋਂ ਵੱਧ ਲਾਇਕ ਅਤੇ ਕੁਮੈਂਟ ਕਰਕੇ ਗੀਤ ਨੂੰ ਜਰੂਰ ਸਪੋਰਟ ਕਰਨ । ਏ. ਆਰ. ਮਿਊਜ਼ਿਕ ਦੇ ਇਸ ਉਪਰਾਲੇ ਨੇ ਸਾਬਤ ਕੀਤਾ ਕਿ ਕੋਈ ਟੀਮ ਆਪਸ ਵਿੱਚ ਮਿਲਕੇ ਵੱਡੇ ਪੱਧਰ ਤੇ ਕਿਵੇਂ ਕੰਮ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੀ ਹੈ । ਸਾਰੇ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਆਉ ਮਿਲਕੇ ਇਸ ਟੀਮ ਦੀ ਮਿਹਨਤ ਨੂੰ ਵੱਧ ਤੋ ਵੱਧ ਲਾਇਕ ਅਤੇ ਕੁਮੈਂਟ ਕਰਕੇ ਸਹਿਯੋਗ ਕਰੀਏ । ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj