(ਸਮਾਜ ਵੀਕਲੀ)
ਔਰਤਾਂ ਦੀਆਂ ਅੱਖਾਂ ਕਦੇ ਵੀ ਰੰਗਾਂ ਨਾਲ ਸੰਤੁਸ਼ਟ ਨਹੀਂ ਹੁੰਦੀਆਂ, ਕਿਉਂਕਿ ਇਹ ਨਵੇਂ-ਨਵੇਂ ਰੰਗਾਂ ਨੂੰ ਪਿਆਰ ਕਰਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਵੇਖਣ ਦੀ, ਹੋਰ ਅਗਾਂਹ ਵੇਖਣ ਦੀ, ਜਿਵੇਂ ਭੁੱਖ ਜਿਹੀ ਲੱਗੀ ਹੀ ਰਹਿੰਦੀ ਹੈ। ਦੁਨੀਆਂ ਦੀ ਹਰ ਰੰਗੀਨੀ ਹੀ ਇਨ੍ਹਾਂ ਤਿੱਤਲੀਆਂ ਕਰਕੇ ਹੈ। ਸਭ ਤੋਂ ਸੋਹਣੀ ਗੱਲ ਕਿ ਔਰਤਾਂ ਜੋ ਲਿਖਦੀਆਂ ਉਹ ਗ਼ਮ ਵਿਚ ਘੱਟ ਤੇ ਮੁਹੱਬਤ ਵਿਚ ਜ਼ਿਆਦਾ ਹੁੰਦਾ ਹੈ! ਪਰ ਸੁਨਣ ਦੇ ਮਾਮਲੇ ਵਿਚ ਔਰਤਾਂ ਦੇ ਕੰਨਾਂ ਚ ਭਾਵੇਂ ਜਿਨੇ ਮਰਜ਼ੀ ਸੁਰਾਖ ਕਰਾ ਲਵੋਂ, ਪਰ ਇਹ ਸੁਣਦੀਆਂ ਕਿਸੇ ਦੀ ਨਹੀਂ, ਫਿਰ ਵੀ ਇਨ੍ਹਾਂ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਗੋਤੇ ਹਰ ਕੋਈ ਲਾਉਣਾ ਚਾਹੁੰਦਾ ਹੈ। ਔਰਤਾਂ ਨੂੰ ਖ਼ਤਰੇ ਮੁੱਲ ਲੈਣ ਵਾਲਾ ਮਰਦ ਪਸੰਦ ਹੁੰਦਾ ਹੈ, ਹਰ ਔਰਤ ਚਾਹੀਦੀ ਹੈ ਕਿ ਉਸਨੂੰ ਪਾਉਣ ਵਾਲਾ ਮਰਦ ਖ਼ਤਰਿਆਂ ਦਾ ਸਾਹਮਣਾ ਕਰਕੇ ਮੈਨੂੰ ਜਿੱਤੇ, ਔਰਤਾਂ ਦੇ ਵੀ ਜ਼ਖਮ ਵੀ ਵੱਡੇ ਹੁੰਦੇ ਨੇ, ਦਰਦ ਨੂੰ ਇਹ ਬਿਨਾਂ ਕੋਈ ਨਸ਼ਾ ਕਰਿਆ ਸਹਿਣ ਵੀ ਸਾਰੀ ਉਮਰ ਕਰ ਜਾਂਦੀਆਂ ਨੇ! ਜਿੱਥੇ ਔਰਤ ਨਾਲ ਵਧੀਕੀ ਹੁੰਦੀ ਹੈ, ਉੱਥੇ ਔਰਤ ਹੀ ਜਾਣਦੀ ਐ ਕਿ ਜਿਉਂਦੇ ਜੀਅ ਲਾਸ਼ ਖਿੱਚਣੀ ਕਿੰਨੀ ਔਖੀ ਹੁੰਦੀ ਹੈ।
ਮੈੰ ਇਹ ਵੀ ਮੰਨਦਾ ਹਾਂ ਕਿ ਖੁੱਲ੍ਹਦਿਲੇ ਤੇੇ ਜਿਗਰੇ ਵਾਲੇ ਮਰਦ ਤੋਂ ਵੱਧਕੇ ਹੋਰ ਕੋਈ ਖੂਬਸੂਰਤ ਸ਼ੈਅ ਇਸ ਦੁਨੀਆਂ ਵਿੱਚ ਨਹੀਂ ਹੋਣੀ, ਜੋ ਆਪਣੇ ਘਰ ਪਰਿਵਾਰ ਤੇ ਕਾਰੋਬਾਰ ਨੂੰ ਆਪਣੀ ਬੁੱਧੀ ਅਤੇ ਯੋਗਤਾ ਨਾਲ ਸਫ਼ਲ ਬਣਾਉਂਦਾ ਹੈ। ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿੰਦਾ ਹੈ, ਔਰਤ ਦੇ ਫੜੇ ਹੱਥ ਨੂੰ, ਜ਼ੁੰਮੇਵਾਰੀ ਦੇ ਤੌਰ ਤੇ ਕਬੂਲਦਾ ਹੈ। ਜੀਵਨ ਵਿਚ ਜਿਹੜਾ ਮਰਦ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ਼ ਨਹੀਂ ਕਰਦਾ, ਓਹ ਕਦੇ ਵੀ ਔਰਤ ਦੇ ਸੂਖਮ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ। ਔਰਤ ਜਦ ਵੀ ਰੁੱਸਦੀ ਹੈ, ਮਨ ਵਿਚ ਮਰਦ ਵੱਲੋਂ ਮਨਾਏ ਜਾਣ ਦੀ ਭਾਵਨਾ ਜਰੂਰ ਰੱਖਦੀ ਹੈ। ਕਿ ਉਹ ਉਸ ਨੂੰ ਮਨਾਏਗਾ, ਹਰ ਮਰਦ ਨੂੰ ਇਹ ਸਮਝ ਆਵੇ ਕਿ ਔਰਤ ਸਿਰਫ਼ ਪਿਆਰ ਤੇ ਇੱਜ਼ਤ ਦੀ ਭੁੱਖੀ ਹੁੰਦੀ ਹੈ। ਸਹਿਣਸ਼ੀਲਤਾ ਨਾਲ ਘਰ ਰੌਣਕਾਂ ਦੇ ਮੇਲੇ ਲੱਗਣੇ ਸੁਭਾਵਿਕ ਹਨ।
ਔਰਤ ਮਰਦ ਦੀ ਕੁਦਰਤੀ ਬਣਤਰ ਅਲੱਗ ਹੈ ਤੇ ਲੋੜਾਂ ਵੀ, ਮੈਂ ਅਕਸਰ ਵੇਖਦਾ ਕੁਝ ਮਹਾਨ ਲੇਖਕਾਂ ਨੇ ਸਿਰਫ਼ ਇਕੱਲੀ ਔਰਤ ਜਾਂ ਮਰਦ ਦੀ ਮਹਿਮਾ ਗਾ-ਗਾ ਕੇ, ਇੱਕ ਦੇ ਹੱਕ ‘ਚ ਬੋਲ-ਬੋਲ ਕੇ ਇੰਨ੍ਹਾਂ ਮਹਾਂਰਥੀਆਂ ਨੇ ਔਰਤ ਨੂੰ ਮਰਦ ਨਾਲੋਂ ਜ਼ਿਆਦਾ ਤਰ੍ਹ ਨਿਖੇੜ ਕੇ ਰੱਖ ਦਿੱਤਾ ਹੈ, ਅਸਲ ਵਿਚ ਦੋਨਾਂ ਨੂੰ ਇੱਕ-ਦੂਜੇ ਦੇ ਪੂਰਕ ਹੋਣਾ ਚਾਹੀਦਾ ਹੈ ਨਾ ਕਿ ਵਿਰੋਧੀ, ਕੁੜੀਓ-ਮੁੰਡਿਓ ਪੂਰਕ ਬਣਕੇ ਤਾਂ ਦੇਖੋ ਜ਼ਿੰਦਗੀ ਦੇ ਖੂਬਸੂਰਤ ਨਜ਼ਾਰੇ ਕਿੱਦਾਂ ਕਲਾਵੇ ਆਉਦੇ ਹਨ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly