(ਸਮਾਜ ਵੀਕਲੀ)
ਆਪਣੇ ਬੱਚਿਆਂ ਨੂੰ ਧਰਮਾਂ, ਜਾਤਾਂ, ਨਸਲਾਂ ਅਤੇ ਵੰਡੀਆਂ ਦੀਆਂ ਅਖੌਤੀ ਤੇ ਸੌੜੀਆਂ ਵਲਗਣਾਂ ਵਿਚੋਂ ਕੱਢ ਕੇ ਇਸ ਤਰ੍ਹਾਂ ਵਿਕਾਸ ਕਰਵਾਓ ਕਿ ਉਹ ਸਾਡੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਕੇ ‘ਵਿਸ਼ਵ ਨਾਗਰਿਕ’ ਬਣ ਸਕਣ ਕਿਉਂਕਿ ਸਾਡੇ ਬਾਬੇ ਨਾਨਕ ਨੇ ਕਿਹਾ ਕਿ… *ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।* ਸੋ ਬੇਨਤੀ ਹੀ ਕਰ ਸਕਦਾ ਹਾਂ ਕਿ ਆਪਣੇ ਫਰਜ਼ੰਦਾਂ ਨੂੰ ਧਰਮਾਂ ਦੇ ਨਾਮ ਤੇ ਸਿਆਸਤ ਕਰ ਰਹੇ ਦਿਮਾਗਾਂ ਦੇ ਚੁੱਲਿਆਂ ਦੀ ਅੱਗ ਬਣਨੋਂ ਬਚਾ ਲਵੋ।
5000 ਸਾਲ ਤੋਂ ਪੁਰਾਣਾ ਕਿਸੇ ਵੀ ਧਰਮ ਕੋਲ ਇਤਿਹਾਸ ਨਹੀਂ। ਇਸ਼ਤਿਹਾਰਾਂ ਅਨੁਸਾਰ ਪਹਿਲਾਂ ਬੁੱਧ ਧਰਮ ਹੋਂਦ ਵਿਚ ਆਇਆਂ, ਫਿਰ ਈਸਾਈ, ਫਿਰ ਮੁਸਲਿਮ, ਫਿਰ ਹਿੰਦੂ, ਫਿਰ ਪਹਿਲਾਂ ਵਾਲਿਆਂ ਦੀਆਂ ਸਾਰੀਆਂ ਊਣਤਾਈਆਂ ਨੂੰ ਪੂਰਨ ਦੇ ਦਾਅਵੇ ਨਾਲ ਸਿੱਖ ਧਰਮ ਹੋਂਦ ਵਿਚ ਆਇਆਂ ਜਿਸ ਕੋਲ 600 ਕੁ ਸਾਲ ਪੁਰਾਣੀ ਗੌਰਵਮਈ ਵਿਰਾਸਤ ਅਤੇ ਚੜ੍ਹਦੀਕਲਾ ਵਾਲਾ ਇਤਿਹਾਸ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਬੁੱਧ ਧਰਮ ਤੋਂ ਪਹਿਲਾਂ ਤਾਂ ਧਰਤੀ ਤੇ ਇਨਸਾਨ ਹੀ ਇਨਸਾਨ ਸਨ। ਜੋ ਆਪਸੀ ਸਾਂਝੀਵਾਲਤਾ ਨਾਲ ਰਹਿੰਦੇ ਸਨ। ਧਰਮ ਬੁਰਾ ਕੋਈ ਨਹੀਂ, ਜੇਕਰ ਅਸੀਂ ਧਰਮੀ ਬਣਨਾ ਹੀ ਹੈ ਤਾਂ ਪਹਿਲਾਂ ਆਪਣੇ ਧਰਮ ਨੂੰ ਗੌਰ ਨਾਲ ਪੜ੍ਹੀਏ, ਸਮਝੀਏ ਅਤੇ ਧਰਮ ਦੇ ਅਸੂਲਾਂ ਤੇ ਖੁਦ ਚੱਲੀਏ ਕਿ ਧਰਮ ਸਾਨੂੰ ਕੀ ਸਿੱਖਿਆ ਦਿੰਦਾ ਹੈ। ਜੋ ਅਸੀਂ ਅੱਜ ਇੱਕ ਦੂਜੇ ਨਾਲ ਨਫ਼ਰਤ, ਈਰਖਾ ਅਤੇ ਸਾੜਾ ਕਰਦੇ ਹਾਂ ਇਹ ਸਿੱਖਿਆ ਤਾਂ ਕਿਸੇ ਵੀ ਧਰਮ ਨੇ ਸਾਨੂੰ ਦਿੱਤੀ ਹੀ ਨਹੀਂ, ਫਿਰ ਕਿੱਥੋਂ ਦੀ ਪ੍ਰਵੇਸ਼ ਹੋ ਗਈ ਸਾਡੇ ਦਿਮਾਗਾਂ ਵਿਚ ਇਹ ਮਾਨਸਿਕ ਰੋਗੀਆਂ ਵਾਲੀ ਬਿਮਾਰੀ..?
ਸਰਬੰਸਦਾਨੀ ਦੇ ਪਰਿਵਾਰ ਤੋਂ ਅਸੀਂ ਸਿੱਖਿਆ ਕੁਝ ਨਹੀਂ। ਇਤਿਹਾਸ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਹਨ ਕਾਰਨ… ਜ਼ਰ, ਜੋਰੂ, ਜ਼ਮੀਨ ਤੇ ਔਰਤ ਹੀ ਦਿਸਦੇ ਹਨ। ਪਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਲੜਦਿਆਂ ਪਰਿਵਾਰ ਵਾਰਿਆ। ਗੁਰੂ ਸਾਹਿਬ ਨੇ ਕੋਈ ਕੁਰਸੀ ਹਾਸਿਲ ਕਰਨ ਲਈ ਕੁਰਬਾਨੀ ਦੀ ਮਿਸਾਲ ਪੈਦਾ ਨਹੀਂ ਕੀਤੀ ਸੀ! ਉਹਨਾਂ ਨੇ ਸਾਡੇ ਮਨਾ ਅੰਦਰ ਰੌਸ਼ਨੀ ਭਰੀ ਸੀ। ਕਾਸ਼, ਸੱਚਮੁੱਚ ਸਾਡੀ ਮੱਤ ਉੱਚੀ ਹੋ ਸਕੇ ਤੇ ਮਨ ਨੀਵਾਂ ਹੋ ਸਕੇ ਤੇ ਅਸੀਂ ਅੰਤਰ ਝਾਤ ਮਾਰ ਸਕੀਏ!
*ਬਾਹਰੀ ਚਾਨਣ ਕਿਸ ਲੇਖੇ, ਜਦ ਅੰਦਰ ਘੁੱਪ ਹਨ੍ਹੇਰੇ* ਆਟੇ-ਦਾਲ ਦੀਆਂ ਸਕੀਮਾਂ ਦੀ ਆਦੀ ਹੋ ਚੁੱਕੀ ਗੈਰਤਮੰਦ ਕੌਮ ਨੂੰ ਕੀ ਆਖੀਏ? ਦਿਲੋਂ ਸਮਾਲ ਅਸਲ ਕਿਰਤੀ, ਕਾਮਿਆਂ, ਸੇਵਾਦਾਰਾਂ ਤੇ ਕਿਰਸਾਨਾਂ ਨੂੰ ਜੋ ਅੱਜ ਵੀ ਗੁਰੂ ਦੇ ਅਸਲ ਵਾਰਿਸ ਬਣਕੇ ਹੱਕ-ਸੱਚ ਦੀ ਲੜਾਈ ਲੜਦੇ ਹੋਏ ਗੁਰੂਆਂ ਦੀ ਪਵਿੱਤਰ ਸੋਚ ਅਪਣਾ ਕੇ ਜੀਵਨ ਬਤੀਤ ਕਰ ਰਹੇ ਹਨ।

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly