(ਸਮਾਜ ਵੀਕਲੀ)
ਰਾਤੀਂ ਮੁਹੱਬਤਾਂ ਦੀ ਬਸਤੀ ਦੇ, ਮਸ਼ਵਰੇ ਦੇ ਦਰਸ਼ਨ ਹੋਏ ਖੂਬਸੂਰਤ ਸਮਾਗਮ ਵਿਚ, ਸੰਗੀਤ ਦੀਆਂ ਸੁਰਾਂ ਦੇ ਸੰਗਮ ਵਿਚ ਹਰ ਇੱਕ ਰੂਹ ਕੁਦਰਤ ਨਾਲ ਇੱਕਮਿਕ ਹੋ ਕਹਿ ਰਹੀ ਸੀ…
ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੋ ਦੀ ਤਰ੍ਹਾਂ…
ਤੇ ਖੁਸ਼ਬੋ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀਂ ਬਣਿਆ।
ਹਰ ਕਿਸੇ ਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ ਮੁਹੱਬਤੀ ਰੂਹਾਂ, ਜੋ ਵੀ ਸਵਾਰਥ ਤੋਂ ਉਪਰ ਦੀ ਸੋਚ ਰੱਖਦੀਆਂ ਹਨ। ਦੁਆ ਕਰਦਾ ਹਾਂ ਹਮੇਸ਼ਾਂ ਹੱਸਦੇ-ਵੱਸਦੇ ਰਹਿਣ ਦਿਲਾਂ ਦੇ ਜਾਨੀ, ਰਾਜ਼ੀ ਰਹਿਣ ਮਸ਼ੂਕਾਂ, ਜਿਨ੍ਹਾਂ ਦੇ ਖੂਬਸੂਰਤ ਚਿਹਰਿਆਂ ਤੋਂ ਸਦਾ ਜੀਵਨ ਦਾ ਉਤਸ਼ਾਹ ਡੁੱਲ੍ਹ-ਡੁੱਲ੍ਹ ਪੈਂਦਾ ਹੈ।
ਪਿਆਰ, ਮੁਹੱਬਤ, ਦਿਲੀ ਪ੍ਰੇਮ ਉਨ੍ਹਾਂ ਫੁੱਲਾਂ ਵਰਗਾ ਹੁੰਦਾ ਹੈ, ਜਿੰਨ੍ਹਾਂ ਦੀਆਂ ਪੱਤੀਆਂ ‘ਚ ਮਿਠਾਸ ਤੇ ਜੜ੍ਹਾਂ ‘ਚ ਕੁੜੱਤਣ ਹੁੰਦੀ ਹੈ। ਜ਼ਿੰਦਗੀ ਦੀ ਕਾਮਯਾਬ ਪਾਰੀ ਖੇਡਣ ਵਾਲਿਆਂ ਕੋਲ ਮਹਿੰਗੇ ਤਜਰਬਿਆਂ ਦੀ ਸੌਗਾਤ ਹੁੰਦੀ ਹੈ। ਦੁਨੀਆਂ ਨੂੰ ਖੁਸ਼ੀਆਂ ਚ ਸ਼ਾਮਿਲ ਕਰਨ ਲਈ, ਕੱਲਿਆਂ ਨੂੰ ਕਾਫ਼ਲਾ ਬਣ ਚੱਲਣਾ ਪੈਂਦਾ ਹੈ।
ਦਿਲ ਦੀ ਵੀਰਾਨ ਭੂੰਮੀ ਵਿੱਚ ਜਦੋਂ ਪਿਆਰ ਦਾ ਬੀਜ਼ ਪੁੰਗਰਦਾ ਹੈ ਤਾਂ ਰੋਮ-ਰੋਮ ਅੰਦਰ ਸੰਘਣੇ ਰੁੱਖ ਵਾਂਗ ਫੈਲ ਜਾਂਦਾ ਹੈ। ਇਹ ਰੁੱਖ ਬਹਾਰਾਂ ਦਾ ਮੌਸਮ ਵੀ ਮਾਣਦਾ ਤੇ ਪਤਝੜ ਆਉੰਦੀ ਝੜ ਜਾਂਦਾ, ਸੁੱਕ ਜਾਂਦਾ ਪਰ ਸੁੰਨੇ ਤੇ ਸੰਤਾਪੇ ਮੌਸਮ ਵਿੱਚ ਵੀ ਹਰਾ-ਭਰਿਆ ਹੋਣ ਲਈ ਇੱਕ ਰੁੱਖ ਨੂੰ ਬਹਾਰ ਦੀ ਉਮੀਦ ਹੁੰਦੀ ਹੈ। ਜ਼ਿੰਦਗੀ ਨਾਲ ਦੋ ਚਾਰ ਹੁੰਦਿਆ ਤੇ ਅੱਜ ਕੁਦਰਤ ਨੇ ਇਸ ਪਰਿਵਾਰ ਵਿਚ ਖੁਸ਼ਹਾਲੀ ਦੀਆਂ ਬਰਕਤਾਂ ਪਾਈਆਂ ਹਨ। ਸਾਡਾ ਮਨ ਖ਼ੁਸ਼ ਤੇ ਰੂਹ ਰਾਜ਼ੀ ਹੈ। ਹਰ ਕਾਮਯਾਬ ਸ਼ਖ਼ਸੀਅਤ ਦੀ ਜ਼ਿੰਦਗੀ ਦੀ ਕਹਾਣੀ ਨੂੰ ਸਮਝਣ, ਵੇਖਣ ਤੇ ਅੱਖਾਂ ਨਾ ਨਾਪਣ ਲਈ ਤਿੰਨ ਕੋਣ ਹੁੰਦੇ ਹਨ, ਇੱਕ ਮੇਰਾ, ਇੱਕ ਤੁਹਾਡਾ ਤੇ ਤੀਜਾ ਸੱਚ ਦਾ।
ਸੋ ਜ਼ਿੰਦਗੀ ਨੂੰ ਮਾਨਣ ਵੇਲੇ ਉਮਰ ਦੇ ਵਰ੍ਹੇ ਨੀਂ ਗਿਣੀ ਦੇ, ਇਹ ਵੀ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿਸ ਨੂੰ, ਕਿਉਂ ਪਿਆਰ ਕਰਦੇ ਹਾਂ? ਮਹੱਤਵਪੂਰਨ ਇਹ ਹੈ ਕਿ ਅਸੀਂ ਕਿਸੇ ਨੂੰ ਪਿਆਰ ਤਾਂ ਕਰਦੇ ਹਾਂ। ਹੈ ਸੱਚ, ਪਰ ਬੋਲਦਾ ਕੋਈ ਕਿਉਂ ਨਹੀਂ ਕਿ ਅੱਖਾਂ ਦੀ ਮਲੂਕ ਜਿਹੀ ਤੱਕਣੀ, ਜ਼ੁਬਾਨੋ ਬੋਲੇ ਮਿੱਠੇ ਜੇ ਧੀਮੇ ਬੋਲ ਤੇ ਸੱਜਣ ਦੇ ਹੱਥਾਂ ਦੀ ਸੂਖਮ ਜਹੀ ਛੋਹ, ਜਾਦੂ ਤਾਂ ਹਰ ਕਿਸੇ ਉੱਤੇ ਕਰਦੀ ਹੈ, ਪਰ ਲੋਕ ਇਸ ਅਵਸਥਾ ਚ ਗੂੰਗੇ ਪਤਾ ਨਹੀਂ ਕਿਉਂ ਹੋ ਜਾਂਦੇ ਹਨ। ਆਓ ਗੂੰਗਾਪਣ ਤਿਆਗੀਏ, ਸਭ ਕੁਸ਼ ਸੁਣੀਏ ਤੇ ਹੱਸ-ਹੱਸ ਬੋਲੀਏ ! ਪਿਆਰ, ਮੁਹੱਬਤ , ਪ੍ਰੇਮ ਕਰਨ ਵਾਲੀਆਂ ਸ਼ੈਅ ਹਨ, ਤਿਆਗਣ ਵਾਲੀਆਂ ਨਹੀਂ ਸੱਜਣ ਜੀ! ਕਿਸੇ ਸ਼ਾਇਰ ਦੇ ਬਾਕਮਾਲ ਸ਼ਬਦ ਹਨ…
ਗੁਜਰਨੇ ਕੋ ਤੋ ਹਜ਼ਾਰੋਂ ਕਾਫਿਲੇ ਗੁਜ਼ਰੇ,
ਮਗਰ ਜਮੀਂ ਪੇ ਨਕਸ਼ੇ ਕਦਮ ਬਸ ਕਿਸੀ ਕਿਸੀ ਕਾ ਰਹਾ’।
ਇਹੋ ਜਿਹੇ ਮੁਹੱਬਤੀ ਰਿਸ਼ਤੇ ਜੋ ਬੰਨੇ ਨਹੀਂ, ਜੁੜੇ ਰਹਿਣ ਉਨ੍ਹਾਂ ਦਾ ਅਹਿਸਾਸ ਤਾਂ ਬਸ ਮਾਨਣਯੋਗ ਹੁੰਦਾ ਹੈ ਬਿਆਨਣਯੋਗ ਨਹੀਂ।

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly