(ਸਮਾਜ ਵੀਕਲੀ)- ‘ਇਸ਼ਕ’ ਬੜਾ ਬਾਰੀਕ ਨੁਕਤਾ, ਜੇ ਸਮਝ ਪਾਓ, ‘ਸੁਕਰਾਤ’ ਜੇ ਜ਼ਹਿਰ ਨਾ ਪੀਂਦਾ ਤਾਂ ਮਰ ਜਾਂਦਾ!
ਪਵਿੱਤਰ ਪਿਆਰ, ਮੁਹੱਬਤ, ਪ੍ਰੇਮ ਅਤੇ ਇਸ਼ਕ ਵਿਚ ਜ਼ਿੰਦਗੀ ਬਹੁਤ ਖੂਬਸੂਰਤ ਤੇ ਜੀਵਨ ਸੁਖਾਲਾ ਬੀਤਦਾ ਹੈ, ਉੰਝ ਭਾਵੇਂ ਵਕਤ ਨਾਲ ਸਭ ਕੁਝ ਬੀਤ ਜਾਂਦਾ ਹੈ। ਜਿਵੇਂ ਇੱਕ ਦਿਨ ਅਸੀਂ ਵੀ ਬੀਤ ਜਾਣਾ ਹੈ!
ਜਿਨ੍ਹਾਂ ਕੁਦਰਤ ਨੂੰ ਨੇੜੇ ਤੋਂ ਸੁਣ ਤੇ ਨੁਹਾਰ ਲਿਆ,
ਓਹ ਹੁਸਨ ਦੇ ਨਹੀਂ ਲਿਆਕਤ ਦੇ ਮੁਰੀਦ ਹੁੰਦੇ ਨੇ।
ਜਿਹੜਾ ਮਨ ਚੰਦਰਾ ਕਿਸੇ ਲਈ ਕਦੇ ਬੇ-ਚੈਨ ਹੀ ਨਹੀਂ ਹੋਇਆ ਜਾਂ ਕਿਸੇ ਪਿਆਰੇ ਦੇ ਇਸ਼ਕ ‘ਚ ਡੁੱਬਿਆ ਹੀ ਨਹੀਂ, ਸ਼ਾਇਦ ਉਸਨੂੰ ਇਹ ਖੂਬਸੂਰਤ ਅਹਿਸਾਸ ਸਮਝ ਨਾ ਆਵੇ, ਉਨ੍ਹਾਂ ਤੋਂ ਮੁਆਫ਼ੀ ਚਾਹੁੰਦਾ ਹਾਂ।
ਕੁਦਰਤ ਨੂੰ ਪਾਕ ਪਵਿੱਤਰ ਇਸ਼ਕ ਕਰਨ ਵਾਲਾ ਦਿਲ ਹਮੇਸ਼ਾ ਜਵਾਨ ਰਹਿੰਦਾ, ਓਹ ਕਦੇ ਵੀ ਪੁਰਾਣਾ ਜਾਂ ਬੁੱਢਾ ਨਹੀਂ ਹੁੰਦਾ, ਮੌਤ ਤਾਂ ਸਭ ਦੀ ਹੁੰਦੀ ਹੈ। ਪਰ ਜ਼ਿੰਦਗੀ ਦੇ ਆਸ਼ਿਕਾਂ ਦੇ ਜੀਵਨ ਅੰਦਰ ਕਦੇ ਹਨੇਰਾ ਨਹੀਂ ਹੁੰਦਾ, ਉਨ੍ਹਾਂ ਦਾ ਸਾਰੀ ਸ਼੍ਰਿਸ਼ਟੀ ਪ੍ਰਤੀ ਨਜ਼ਰੀਆ ਇੱਕ ਹੋਣ ਕਰਕੇ, ਉਨ੍ਹਾਂ ਦਾ ਜਿਉਣਾ ਆਦਰਸ਼ ਜੀਵਨ ਬਣਿਆ ਰਹਿੰਦਾ ਹੈ। ਉਨ੍ਹਾਂ ਲਈ ਅਸਲ ਵਿਚ ਮੌਤ ਇਕ ਸੰਪੂਰਨ ਨੀਂਦ ਹੁੰਦੀ ਹੈ, ਆਸ਼ਕਾਂ ਦਾ ਮੰਨਣਾ ਹੈ ਕਿ ਜਦੋਂ ਇਨਸਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦਿਆ ਥੱਕ ਹਾਰ ਕੇ ਚੂਰ ਹੋ ਜਾਂਦਾ ਹੈ ਤਾਂ ਕੁਦਰਤ ਆਪਣੇ ਅੰਸ਼ ਨੂੰ ਆਪਣੀ ਗੋਦ ਵਿਚ ਸਮਾਅ ਲੈਂਦੀ ਹੈ। ਐਨੀ ਕੁ ਕਹਾਣੀ ਹੈ।
ਮੁਹੱਬਤ ਨੂੰ ਹੱਦ ਤੋਂ ਜ਼ਿਆਦਾ ਪਰਖਣ ਵਾਲੇ ਤੇ ਜਿਸਮਾਨੀ ਮਿਲਾਪ ਲਈ ਰੁੱਸਣ ਵਾਲੇ ਲੋਕ, ਨਾ ਕਿਸੇ ਤੋਂ ਪਿਆਰ ਲੈ ਸਕਦੇ ਆ, ਨਾ ਹੀ ਕਿਸੇ ਨੂੰ ਦੇ ਸਕਦੇ ਨੇ। ਉਨ੍ਹਾਂ ਲਈ ਆਹ ਮੁਹਾਵਰਾ ਪੂਰਾ ਢੁਕਵਾਂ ਹੈ ਕਿ… *’ਖੁਸਰੇ ਨਾਲ ਖੁਸਰਾ ਸੁੱਤਾ, ਨਾ ਕੁਝ ਲਿਆ ਨਾ ਕੁਝ ਦਿੱਤਾ!’*
ਸੋ ਜ਼ਿਆਦਾ ਸੋਹਣੀਆਂ ਔਰਤਾਂ ਦਾ ਦਸਵਾਂ ਆਸ਼ਿਕ ਬਣਨ ਨਾਲੋਂ, ਇੱਕ ਸਧਾਰਨ ਇਸਤਰੀ ਦਾ ਪਹਿਲਾਂ ਪ੍ਰੇਮੀ ਹੋਣਾ ਬੰਦੇ ਨੂੰ ਜ਼ਿਆਦਾ ਸਤਿਕਾਰ ਬਖਸ਼ਿਸ਼ ਕਰਦਾ ਹੈ। ਕਮਲਿਆ ਦਿਲਾ ਆਸ਼ਕੀ ਨਿਆਣਿਆਂ ਦੇ ਖੇਡਣ ਵਾਲੀ ਖੇਡ ਨਹੀਂ, ਏਥੇ ਹਾਰ ਮੰਨ ਕੇ ਵੀ ਸਕੂਨ ਮਿਲਦਾ…
*ਮੈਂ ਹਾਰ ਗਿਆ ਹਰ ਇੱਕ ਬਾਜ਼ੀ…*
*ਬਸ ਉਹਦੀ ਫ਼ਤਿਹ ਨੂੰ ਦੇਖਣ ਲਈ!*
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
जवाब देंसभी को जवाब देंफ़ॉरवर्ड करें
|