ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਗੀਤਕਾਰ ‘ਰਾਜ ਭੁੱਲਰ’ ਨਾਲ ਫੇਸਬੁੱਕ ਤੇ ਜੁੜਿਆ ਨੂੰ ਅੱਠ ਸਾਲ ਹੋ ਗਏ ਨੇ, ਰੂਹਾਂ ਤਾਂ ਪਤਾ ਨਹੀਂ ਕਦੋਂ ਦੀਆਂ ਜੁੜੀਆਂ ਨੇ?
ਸੁਭਾਵਿਕ ਹੈ ਕਿ ਜਦੋਂ ਗੱਲ ਸਮੇਂ ਦੀ ਹੋਵੇ, ਤਾਂ ਸਮਝ ਲਓ ਕਿ ਗੱਲ ਜੀਵਨ ਦੀ ਹੋ ਰਹੀ ਹੈ। ਸਮਾਂ ਹੈ ਤਾਂ ਤਾਂਹੀ ਜੀਵਨ ਹੈ!
ਸਮੇਂ ਦਾ ਮੁੱਕ ਜਾਣਾ ਹੀ ਮੌਤ ਹੁੰਦੀ ਹੈ ਨਾ ਕਿ ਸਾਂਹਾਂ ਦਾ ਰੁੱਕ ਜਾਣਾ! ਜਨਮ ਤੋਂ ਮਰਨ ਤੱਕ ਸਾਨੂੰ ਸਮਾਂ ਹੀ ਤਾਂ ਮਿਲਿਆ ਹੈ, ਇਸ ਨੂੰ ਮਨੁੱਖ ਨੇ ਆਪਣੀ ਸੂਝ ਅਨੁਸਾਰ ਵੰਡ ਲਿਆ ਸੈਕਿੰਟਾਂ ਤੋਂ ਸਾਲਾਂ ਸਦੀਆਂ ਵਿਚ। ਸਾਰਾ ਸੰਸਾਰ ਇਸ ਗੱਲ ਨਾਲ ਸਹਿਮਤ ਹੈ ਕਿ ਸਮਾਂ ਮੁੜ ਹੱਥ ਨਹੀਂ ਆਉਂਦਾ।

ਸਮੇਂ ਦੀ ਸੁਚੱਜੀ ਵਰਤੋਂ ਲਈ ਆਤਮ-ਨਿਰੀਖਣ ਕਰੀਏ। ਆਪਣੀਆਂ ਆਦਤਾਂ ਨੂੰ ਚੰਗੀ ਤਰ੍ਹਾਂ ਜਾਂਚੀਏ-ਪਰਖੀਏ, ਤੇ ਜਾਣਨ ਦੀ ਕੋਸ਼ਿਸ ਕਰੀਏ ਕਿ ਸਾਡਾ ਜੀਵਨ ਕਿੱਧਰ ਨੂੰ ਜਾ ਰਿਹਾ ਹੈ।
ਹਰ ਕੰਮ ਦੇ ਹੋਣ ਦਾ ਇੱਕ ਕੁਦਰਤੀ ਤਰੀਕਾ ਤੇ ਸਮਾਂ ਹੁੰਦਾ ਹੈ, ਪਰ ਸਾਡੀ ਜਲਦਬਾਜ਼ੀ ਨੇ, ਜੀਵਨ ਜਿਉਂਣ ਦਾ ਢੰਗ ਹੀ ਵਿਗਾੜ ਦਿੱਤਾ ਹੈ। ਪਰਿੰਦਿਆਂ ਅਤੇ ਕੁਦਰਤ ਦਰਮਿਆਨ ਕੋਈ ਵੀ ਟਕਰਾਅ ਨਹੀਂ, ਇਸੇ ਕਰਕੇ ਉਹ ਜੀਵਨ ਮਾਣਦੇ ਹਨ, ‘ਤੇ ਅਸੀਂ ਕੱਟਦੇ ਹਾਂ!

ਜੀਵਨ ਇਕ ਅਜੀਬ ਜਿਹੀ ਪਹੇਲੀ ਹੈ ਸੱਜਣੋ! ਅਸੀ ਆਏ ਕਿੱਥੋਂ ਹਾਂ? ਮਰ ਕੇ ਜਾਣਾ ਕਿੱਥੇ ਹੈ? ਲੱਭਦੇ ਕੀ ਹਾਂ? ਦੱਸਦੇ ਕੀ ਹਾਂ? ਬੋਲਦੇ ਕੀ ਹਾਂ? ਕਮਾਉਂਦੇ ਕੀ ਹਾਂ?. . . ਸਵਾਲਾਂ ਦਾ ਕੋਈ ਅੰਤ ਨਹੀਂ! ਪਰ ਸਾਨੂੰ ਮਿਲੇ ਥੋੜੇ ਸਮੇਂ ਦਾ ਅੰਤ ਬਹੁਤ ਨੇੜੇ ਹੈ। ਕੁਦਰਤ ਦੀ ਘੜੀ ਚਲਦੀ ਰਹਿਣੀ ਐ, ਅਸੀਂ ਕਿੰਨੇ ਵੀ ਵੱਡੇ ‘ਨਾਢੂ-ਖਾਂ’ ਕਿਉਂ ਨਾ ਹੋਈਏ, ਇਹ ਜੱਗ ਦੇ ਮੇਲੇ ਸਾਡੇ ਬਿਨ ਵੀ ਲੱਗਣੇ ਬੰਦ ਨਹੀਂ ਹੋਣੇ।

ਜਿਹਦੇ ਨਾਲ ਖਾਂਈਏ ਕਦੇ ਦਗਾ ਨਾ ਕਮਾਈਏ, ਕੁਦਰਤ ਐਨੀ ਕੁ ਮੱਤ ਜਰੂਰ ਦੇਵੇ ਸਾਨੂੰ ਤੇ ਜਿਉਂਦੇ ਜੀਅ ਮੁਹੱਬਤਾਂ ਬਣੀਆਂ ਰਹਿਣ।
ਰੇਤ ਦਿਆਂ ਕਣ ਸੱਜਣਾ ‘ਵੇ, ਤੈਂ ਵਾ ਲੱਗਿਆਂ ਉੱਡ ਜਾਣਾ,
ਫ਼ੂਕ ਕੇ ਹੰਕਾਰ ਤੇਰੇ ਨੂੰ, ਸਬੰਧੀਆਂ ਨੇ ਮੰਨ ਲੈਣਾ ਭਾਣਾ !

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸ਼ੁਭ ਸਵੇਰ ਦੋਸਤੋ,
Next articleਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ :- ਸਿਮਰਨਜੀਤ ਕੌਰ ਸਿਮਰ