(ਸਮਾਜ ਵੀਕਲੀ)
ਜੇ ਸਮਝੀਏ ਤਾਂ ਇਹ ਬਹੁਤ ਸਿੱਖਿਆਦਾਇਕ ਬਿਰਤਾਂਤ ਦੀ ਤਸਵੀਰ ਹੈ ਕਿ…ਸਬਰ, ਸੰਤੋਖ, ਸਹਿਣਸ਼ੀਲਤਾ, ਮਿਹਨਤ ਅਤੇ ਸੰਘਰਸ਼ ਜਿਹੇ ਗੁਣ ਹੀ ਸਾਡੀ ਸਫ਼ਲਤਾ ਦੇ ਮੂਲ ਮਾਪਦੰਡ ਹੁੰਦੇ ਨੇ। ਪਰ 1947 ਬਾਅਦ ਤੋਂ ਬਾਅਦ ਸਾਡੇ ਵੱਡਿਆਂ ਦੀ ਬੇਅਕਲੀ ਤੇ ਸਿਆਸਤਦਾਨਾਂ ਦੀ ਮਾੜੀ ਨੀਅਤ ਸਦਕਾ ਪਿਆਰ, ਮੁਹੱਬਤ ਅਤੇ ਏਕਤਾ ਦੇ ਇਹ ਤਿੰਨੋਂ ਥੰਮ ਤਕਰੀਬਨ ਆਖਰੀ ਸਾਹਾਂ ਤੇ ਹਨ।
ਸੋਨੇ ਤੋਂ ਗਹਿਣਾ ਬਣਨ ਤੱਕ ਦਾ ਸਫ਼ਰ ਅੱਗ ਵਿਚ ਤਪਣ ਦਾ ਹੁੰਦਾ ਹੈ। ਇਹੋ ਜਿਹੀਆਂ ਕਦਰਾਂ-ਕੀਮਤਾਂ, ਲਿਆਕਤਾਂ ਤੇ ਸਿਆਣਪਾਂ ਜਵਾਨੀ ਦੇ ਪੱਲੇ ਪਾਉਣ ਵਿਚ ਅਸੀਂ ਬੁਰੀ ਤਰ੍ਹਾਂ ਪਛੜ ਚੁੱਕੇ ਹਾਂ।
ਬਹੁਤ ਘੱਟ ਗਿਣਤੀ ਹੈ ਉਨ੍ਹਾਂ ਯੋਧਿਆਂ ਦੀ ਜੋ ਇਹ ਸਮਝਦੇ ਤੇ ਜਾਣਦੇ ਨੇ ਕਿ…ਜ਼ਿੰਦਗੀ ਦੀ ਜੱਦੋ-ਜਹਿਦ ਦੀ ਲੰਮੇਰੀ ਮਧਾਣੀ ਨੂੰ ਰਿੜਕਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਹੈ ਉਹਦਾ ਕੀ ਵਿਲੱਖਣ ਨਜ਼ਾਰਾ ਤੇ ਆਨੰਦ ਹੁੰਦਾ ਹੈ।
ਤਸਵੀਰ ਮੈਨੂੰ ਕਈ ਵਰ੍ਹੇ ਪਿੱਛੇ ਲੈ ਗਈ, ਅੱਜ ਇਨ੍ਹਾਂ ਰੱਬੀ ਰੂਹਾਂ ਨੂੰ ਸਮੱਸਿਆਵਾਂ ਨੇ ਜਕੜਿਆ ਹੋਇਆ ਹੈ। ਅੱਜ ਦੀ ੲਿਸ ਚਕਾ ਚੌਂਧ ਵਾਲੀ ਦੁਨੀਅਾ ਨੂੰ ਇਹ ਨਕਲੀ ਜਾਪਦੇ ਨੇ! ਇਹ ਮੋਹ-ਪਿਆਰ ਵਿਰਾਸਤ ‘ਚ ਮਿਲੀਆਂ ਸੀ ਜੋ ਸਾਨੂੰ, ਜੋ ਉਦਾਸ ਨਹੀਂ ਸੀ ਹੋਣ ਦਿੰਦਾ ਇੱਕ-ਦੂਜੇ ਨੂੰ, ਕੁਦਰਤ ਦਾ ਭਾਣਾ ਮੰਨ ਕੇ ਜਿਉਣ ਵਾਲੇ ਇਹ ਲੋਕ ਹਾਲੇ ਵੀ ਪਿੰਡਾਂ ਚ ਨਾ-ਮਾਤਰ ਗਿਣਤੀ ਵਿਚ ਪਾਏ ਜਾਂਦੇ ਹਨ। ਦੁੱਖ ਹੈ ਕਿ ਇਸ ਵੇਲੇ ਇਹ ਸਿਰੜੀ ਤੇ ਮਿਹਨਤੀ ਕਾਮੇ ਆਪਣੀਆਂ ਜਾਨਾਂ ਗੁਆ ਰਹੇ ਨੇ।
ਸਰਕਾਰਾਂ ਨੂੰ ਬੇਨਤੀ ਹੈ ਕਿ ਐਹੋ ਜਿਹੇ ਹੀਰੇ ਗਵਾ ਕੇ ਮੁਲਕ ਦਾ ਬੇੜਾ ਗਰਕ ਹੋਣ ਤੋਂ ਬਚਾਅ ਲਵੇ ਹਾੜੇ। ਸਾਂਭ ਲੋ ਜੇ ਸਾਂਭ ਸਕਦੇ ਹੋ ਰੱਬ ਰੂਪੀ ਇਨਸਾਨਾਂ ਨੂੰ। ਦਿਲ ਪਾਣੀ ਵਰਗੇ ਪਵਿੱਤਰ ਨੇ ਇਨ੍ਹਾਂ ਦੇ, ਚਤਰ ਚਲਾਕੀਆਂ ਤੋਂ ਕੋਹਾਂ ਦੂਰ ਨੇ, ਪਰ ਫਿਰ ਵੀ ਮਜਬੂਰ ਨੇ ਓਏ! ਕਿਸੇ ਦੇ ਅੱਥਰੂ ਪੂੰਝਣ ਲੲੀ ਲੋੜ ਮਾੲਿਅਾ ਦੀ ਨਹੀਂ, ਸਿਰਫ਼ ਅੰਦਰ ਦੀ ਕਾੲਿਅਾ ਦੀ ਹੁੰਦੀ ਹੈ। ਮਜ਼ਦੂਰ, ਜਵਾਨ, ਕਿਸਾਨ ਤਿੰਨੈਂ ਦੇਸ਼ ਉਸਾਰਦੇ, ਆਓ ਸਾਰੇ ਕਰੀਏ ਇਨ੍ਹਾਂ ਦਾ ਇੱਜ਼ਤ ਮਾਣ…
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly