ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਪੰਜਾਬ ਵਿਧਾਨਸਭਾ ਦਾ ਇਜਲਾਸ ਚੱਲਿਆ, ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਬੋਲਬਾਣੀ ਨੂੰ ਪੂਰੇ ਵਿਸ਼ਵ ਨੇ ਸੁਣਿਆ, ਸੋ ਕਿਸੇ ਪਾਸਿਉਂ ਵੀ ਕਾਬਲੇ ਤਾਰੀਫ਼ ਨਹੀਂ ਸੀ। ਮੰਨਿਆ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਨੂੰ ਸਮਰਪਿਤ ਹੋ, ਪਰ ਪਵਿੱਤਰ ਸਦਨ ਵਿੱਚ ਕਾਵਾਂਰੌਲੀ ਵਾਲਾ ਮਹੌਲ ਬਣ ਜਾਣਾ ਅਤਿ ਨਿੰਦਣਯੋਗ ਹੈ। ਤੁਸੀਂ ਖੁਦ ਹੀ ਸਦਨ ਦੀ ਮਰਿਯਾਦਾ ਭੁੱਲ ਗਏ, ਲੋਕਾਂ ਵੱਲੋਂ ਤੁਸੀਂ ਸੂਝਵਾਨ, ਪੜ੍ਹੇ ਲਿਖੇ ਦੇਸ਼ ਨੂੰ ਅੱਗੇ ਤੋਰਨ ਵਾਲੇ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਹੋ, ਜੋ ਹੋਇਆ ਠੀਕ ਨਹੀ ਹੈ। ਤੁਸੀਂ ਵਧੀਆ ਕਰ ਰਹੇ ਹੋ, ਪਰ ਤੁਹਾਡੀ ਸਹਿਣਸ਼ੀਲਤਾ ਵੀ ਬਹੁਤ ਜਰੂਰੀ ਹੈ। ਪਾਰਟੀ ਨੂੰ ਹੇਠਲੇ ਪੱਧਰ ਤੋਂ ਵੀ ਮਜ਼ਬੂਤ ਕਰਨ ਲਈ ਯਤਨ ਕਰੋ, ਤੁਹਾਡੇ ਵਜੀਰਾਂ ਤੋਂ ਸਰਪੰਚੀ ਦੀ ਚੋਣ ਵੀ ਨਹੀਂ ਜਿੱਤੀ ਜਾਣੀਂ ਜਿਸ ਢੰਗ ਨਾਲ ਇਹ ਹੰਕਾਰੇ ਹੋਏ ਹਨ।

ਮੇਰਾ ਖ਼ਿਆਲ ਅਨੁਸਾਰ ਵਿਧਾਨ ਸਭਾ ਪੰਜਾਬ ਵਿੱਚ ਗੱਲ ਸਿਰਫ਼ ਪੰਜਾਬ ਦੀ ਹੋਣੀ ਲਾਜ਼ਮੀ ਹੈ। ਕਿਸੇ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਫਾਲਤੂ ਮੁੱਦੇ ਨਹੀਂ ਹੋਣੇ ਚਾਹੀਦੇ। ਸਾਨੂੰ ਪੰਜਾਬੀਆਂ ਨੂੰ ਪੰਜਾਬ ਚ ਹੋਈ ਤੇ ਹੁਣ ਹੋ ਰਹੀ ਹੇਰਾਫੇਰੀ ਦਾ ਹਿਸਾਬ ਚਾਹੀਦੈ ਹੈ। ਸਾਨੂੰ ਲੋਕਾਂ ਨੂੰ ਵੀ ਚਾਹੀਦਾ ਕਿ ਅਸੀਂ ਫੁਕਰੀ ਜਿਹੀ ਹੋਛੀ ਬਹਿਸ ‘ਤੇ ਖੁਸ਼ ਹੋਣ ਦੀ ਬਜਾਏ ਆਪਣੇ ਮਨ ‘ਚ ਤਰਕ ਪੈਂਦਾ ਕਰੀਏ ਕੀ ਜਿਨ੍ਹਾਂ ਨੂੰ ਅਸੀਂ ਚੁਣਿਆ ਕੀ ਓਹ ਹੁਣ ਠੀਕ ਕਰ ਰਹੇ ਨੇ?

ਵਿਰੋਧੀਆਂ ਦਾ ਹੱਕ ਬਣਦਾ ਪੁੱਛਣਾ ਕਿ… ਡਾਕਟਰ ਸਿੰਗਲਾ, ਸਿਸਵਾ ਫਾਰਮ ਹਾਊਸ, ਸੁਖਵੀਰ ਬਾਦਲ, ਲਵਲੀ ਯੂਨੀਵਰਸਿਟੀ ਤੇ ਸੀਚੇਵਾਲ ਵਾਲ਼ਾ ਬਾਰੇ ਕਿ ਬਣਿਆ? ਭਗਵੰਤ ਮਾਨ ਸਾਹਿਬ ਸਵਾਲਾਂ ਦੇ ਜਵਾਬ ਦੇਣਾ ਤੁਹਾਡਾ ਨੈਤਿਕ ਫਰਜ਼ ਹੈ। ਸੌਕਣਾਂ ਵਾਂਗੂੰ ਲੜਕੇ ਕਿਉਂ ਪਵਿੱਤਰ ਸੰਸਦ ਦੀ ਮਾਣ ਮਰਿਆਦਾ ਨੂੰ ਸ਼ਰਮਸ਼ਾਰ ਕਰਦੇ ਹੋ? ਧੱਬੇ ਤੇ ਬਹੁਤ ਹੈ ਸਿਸੋਦੀਆ, ਜੈਨ, ਸਰਾਰੀ, ਰਤਨ ਇਨ੍ਹਾਂ ਤੇ ਸਾਰਥਕਤਾ ਨਾਲ ਜਰੂਰ ਚਾਨਣਾ ਪਾਉ ਜੀ। ਇੱਕ ਸਾਲ ਪੂਰਾ ਹੋ ਗਿਆ ਹੁਣ ਗੱਲਾਂ ਬਾਤਾਂ ਘੱਟ ਕਰੋ ਜੀ ਐਵੇਂ ਲੋਕਾਂ ਦਾ ਢਿੱਡ ਨਹੀਂ ਭਰਨਾ, ਹਾੜ੍ਹੇ ਮਸਲਿਆਂ ਅਤੇ ਵਾਅਦਿਆਂ ਨੂੰ ਪੂਰੇ ਕਰਨ ਹਿੱਤ ਕੰਮ ਕਰੋ, ਤੁਹਾਡੇ ਤੋਂ ਉਮੀਦਾਂ ਬਹੁਤ ਹਨ। ਸਭ ਨੂੰ ਬਣਦਾ ਸਤਿਕਾਰ ਦਿਓ ਹੰਕਾਰ ਕਿਸ ਗੱਲ ਦਾ ਕਰਦੇ ਹੋ?

ਲੋਕਾਂ ਤੋਂ ਕੁਝ ਨਹੀਂ ਛੁੱਪਿਆ ਜੀ, ਤੁਸੀਂ ਚਲਾਨ ਗੋਲੀ ਕਾਂਡ ਦਾ ਪੇਸ਼ ਕੀਤਾ ਹੈ, ਓਹ ਵੀ ਪੁਰਾਣੇ ਮੁੱਖ ਮੰਤਰੀ ਦੁਬਾਰਾ ਬਣਾਈ ਟੀਮ ਵੱਲੋਂ, ਨਾਂ ਕਿ ਬੇਅਦਬੀ ਦੇ ਕੇਸਾਂ ਦਾ! ਬੇਅਦਬੀ ਦੇ ਦੋਸ਼ੀਆਂ ਨੂੰ ਬਚਾਅ ਕੇ ਤੁਸੀਂ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਗਲਤੀ ਨਾ ਕਰੋ, 1984 ਦੇ ਦੋਸ਼ੀਆਂ ਨੂੰ ਬਚਾਅ ਕੇ ਕਾਂਗਰਸ ਪਾਰਟੀ ਨੇ ਆਪਣਾ ਪਤਨ ਖੁਦ ਕੀਤਾ ਹੈ।

ਅਖੀਰ ਵਿਚ ਬੇਨਤੀ ਹੈ ਕਿ ਕਿਸੇ ਨੂੰ ਵੀ ਸੰਸਦ ਵਿੱਚ ਫੋਨ ਲੈ ਕੇ ਜਾਣ ਦੀ ਆਗਿਆ ਨਾ ਦਿਓ, ਗੰਭੀਰ ਮੁੱਦਿਆਂ ਨੇ ਬੜੀ ਗੰਭੀਰਤਾ ਦੇ ਨਾਲ ਸੁਣ ਕੇ ਹੱਲ ਹੋਣਾ, ਕੱਲ੍ਹ ਬੀਬੀ ਅਨਮੋਲ ਗਗਨ ਫੋਨ ਵਿੱਚ ਪੂਰੀ ਤਰ੍ਹਾਂ ਵਿਅਸਤ ਸੀ, ਜਿਵੇਂ ਉਸਨੂੰ ਪੰਜਾਬ ਨਾਲ ਕੋਈ ਮੋਹ ਨਾ ਹੋਵੇ, ਕਿਵੇਂ ਸੁਧਾਰ ਕਰੂ ਬੀਬਾ ਜਿਸਨੂੰ ਮੁੱਦਿਆਂ ਨਾਲੋਂ ਫੋਨ ਜਰੂਰੀ ਹੈ?

ਦੂਜਾ ਲੋਕਾਂ ਨੂੰ ਤੁਸੀਂ ਦਿੰਦੇ ਹੋ ਮੱਤਾਂ ਕਿ… ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਤੇ ਪੰਜਾਬੀ ਲਿਖੋ, ਇਹ ਸਿਰਫ਼ ਲੋਕ ਕਰਨ ਤੁਸੀਂ ਨਾ ਕਰੋ। ਵਿਧਾਇਕ ਪਵਿੱਤਰ ਸਦਨ ਵਿਚ ਇੰਗਲਿਸ਼ ਝਾੜਦੇ ਨਹੀਂ ਥੱਕਦੇ, ਹੈਅ ਤੁਸੀਂ ਲੋਕ ਰੱਖੋਗੇ ਪੰਜਾਬੀ ਭਾਸ਼ਾ ਨੂੰ ਜ਼ਿੰਦਾ? ਪੰਜਾਬੀ ਭਾਸ਼ਾ ਵਿਚ ਪੂਰਨ ਅਨੁਵਾਦਿਤ ਕੀਤਾ ਜਾਵੇ ਜੀ, ਧੰਨਵਾਦ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸ਼ੁਭ ਸਵੇਰ ਦੋਸਤੋ,