ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਕੁਦਰਤ ਸਾਨੂੰ ਸਾਡੀ ਸਮਰੱਥਾ ਅਨੁਸਾਰ ਦਿੰਦੀ ਹੈ। ਅੱਜ ਅਸੀਂ ਜਿੱਥੇ ਵੀ ਹਾਂ ਸਮੇਂ ਦੀ ਵਰਤੋਂ-ਦੁਰਵਰਤੋਂ ਦੇ ਅਧਾਰ ਤੇ ਹਾਂ। ਸਫ਼ਲਤਾ ਸਮੇਂ ਦੇ ਉਚਿੱਤ ਉਪਯੋਗ ਬਿਨਾਂ ਸੰਭਵ ਨਹੀਂ ਹੈ। ਜੋ ਇਹ ਕਲਾ ਸਿੱਖ ਜਾਂਦੇ ਨੇ, ਉਹ ਆਪਣੀ ਕਿਸਮਤ ਦੇ ਨਿਰਮਾਤਾ ਖੁਦ ਹੀ ਬਣ ਜਾਦੇ ਨੇ, ਅਨੇਕਾਂ ਉਦਾਹਰਣਾਂ ਮਿਲ ਜਾਂਦੀਆਂ ਨੇ ਲੱਭਣ ਵਾਲਿਆਂ ਨੂੰ…

ਅਸੀਂ ਸਾਰੇ ਹੀ ਸਮੇਂ ਦੇ ਪਾਇਲਟ ਹਾਂ। ਜਿਨ੍ਹਾਂ ਨੇ ਵੀ ਸਮੇਂ ਦੀ ਕਦਰ ਕੀਤੀ ਹੈ, ਸਮੇਂ ਨੇ ਆਪਣੇ ਕਦਰਦਾਨਾਂ ਨੂੰ ਵੱਡੇ ਰੁਤਬੇ ਦੇ ਕੇ ਐਨਾ ਉੱਚਾ ਬਣਾਇਆ ਹੈ ਕਿ ਉਸਨੂੰ ਜਾਨਣ ਵਾਲਿਆਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਓਹੀ ਐ…’ਜਿਸਦੇ ਅਸੀਂ ਕਦੇ ਮਖੌਲ ਉਡਾਇਆ ਕਰਦੇ ਸੀ।’ ਸਮੇਂ ਤੋਂ ਅਸੀਂ ਸਾਰੇ ਘਬਰਾਉਂਦੇ ਹਾਂ, ਕਿਉਂਕਿ ਅਸੀਂ ਸਾਰੇ ਹੀ ਇਸਦੀ ਪਕੜ ਵਿਚ ਹਾਂ…ਰਾਜੇ-ਰੰਕ ਤੋਂ ਲੈ ਦੇਵੀ-ਦੇਵਤਿਆਂ ਤੱਕ। ਮੇਰੀ ਤੁਛ ਬੁਧ ਅਨੁਸਾਰ, ਅਜਿਹੀ ਸਥਿਤੀ ਵਿਚ ਸਮੇਂ ਨੂੰ ਕੁਦਰਤ ਤੋਂ ਵੀ ਉਪਰ ਮੰਨਿਆ ਜਾ ਸਕਦਾ ਹੈ। ਕਿਉਂਕਿ ਕੁਦਰਤ ਦੀ ਤਰ੍ਹਾਂ ਸਮੇਂ ਦਾ ਵੀ ਕੋਈ ਜਨਮਦਾਤਾ ਨਹੀਂ।

ਸਾਡੀ ਜ਼ਿੰਦਗੀ ਦਾ ਇੱਕ ਪਲ ਵੀ ਸਮੇਂ ਤੋਂ ਪਰੇ ਨਹੀਂ। ਅਸੀਂ ਜਾਗਦੇ, ਸੌਂਦੇ, ਸੋਚਦੇ ਜਾਂ ਕਲਪਨਾ ਵੀ ਕਰਦੇ ਹੋਈਏ। ਸਮੇਂ ਦੇ ਬਿਨਾਂ ਕੁਝ ਵੀ ਕਰ ਸਕਣਾ, ਸੋਚਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਸਗੋਂ ਇੱਕ ਦਮ ਅਸੰਭਵ ਹੈ। ਸਮੇਂ ਦਾ ਓਹੀ ਹਿੱਸਾ ਸਾਡਾ ਆਪਣਾ ਹੈ, ਜਿਸਦੀ ਵਰਤੋਂ ਅਸੀਂ ਆਪਣੀ ਰੂਹ ਰਾਜ਼ੀ ਕਰਨ ਲਈ ਕਰਦੇ ਹਾਂ। ਹੈ ਤਾਂ ਕਾਫ਼ੀ ਔਖਾ ਸਮਾਂਯੋਗੀ ਬਣਨਾ, ਪਰ ਲਾਹੇਵੰਦ ਬਹੁਤ ਹੈ। ਜੋ ਇਸ ਮਹੱਤਵ ਨੂੰ ਸਮਝ ਗਿਆ, ਉਸ ਕੋਲ ਸਫ਼ਲਤਾ ਖੁਦ ਚੱਲਕੇ ਆਵੇਗੀ।

ਇਸ ਤੋਂ ਪਹਿਲਾਂ ਸਾਨੂੰ ਚੱਲਣਾ ਪੈਣਾ, ਕਰਮ ਕਰਨੇ ਪੈਣੇ ਆ। ਆਓ ਸਮਾਂਯੋਗੀ ਬਣੀਏ, ਸਮਾਂਭੋਗੀ ਬਣਨ ਤੋਂ ਗੁਰੇਜ਼ ਕਰੀਏ, ਆਪਣੀ ਸਮਰੱਥਾ ਅਨੁਸਾਰ ਕੁਦਰਤ ਦੇ ਅਮੁੱਕ ਭੰਡਾਰ ‘ਚ ਖੁਸ਼ੀਆਂ, ਖੇੜਿਆਂ ਤੇ ਚੜ੍ਹਦੀਕਲਾ ਦੀ ਪੰਡਾਂ ਬੰਨੀਏ ਤੇ ਹੱਸਦੇ-ਖੇਡਦੇ ਜੀਵਨ ਪੰਧ ਨੂੰ ਪੂਰਾ ਕਰਕੇ ਜਾਈਏ, ਆਉਣ ਵਾਲਿਆਂ ਲਈ ਨਰੋਆ ਸਮਾਜ ਛੱਡਕੇ ਜਾਈਏ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਵੱਲੋਂ ਕੋਵਿਡ -19 ਤੇ ਵਿਚਾਰ ਚਰਚਾ ਕਰਵਾਈ ਗਈ
Next articleਨੇਰ੍ਹੀ ਵਾਂਗ……