(ਸਮਾਜ ਵੀਕਲੀ)
ਕਰਨੀਆਂ ਸੁਖਾਲੀਆਂ ਜ਼ੁਬਾਨ ‘ਚੋਂ ਗੱਲਾਂ,
ਪਰ ਸੋਖੀਆਂ ਹੋਣ ਨਾ ਜਹਾਨ ‘ਚੋਂ ਗੱਲਾਂ!
ਕਦੇ ਮਨ ਦਾ ਬੋਝ ਬਣਦੀਆਂ ਹਨ ਗੱਲਾਂ,
ਕਈ ਨੈਣੋਂ ਨੀਰ ਚਲਾਉਂਦੀਆਂ ਹਨ ਗੱਲਾਂ!
ਦੂਜਿਆਂ ਲਈ ਕਦੇ ਨਾ ਕਰੀਏ ਉਹ ਗੱਲਾਂ,
ਖ਼ੁਦ ਲਈ ਸੁਣ ਨਹੀਂ ਸਕਦੇ ਜੋ ਆਪ ਗੱਲਾਂ!
ਮਨ ਵਿਚ ਰਹਿ ਜਾਂਦੀਆਂ ਨੇ ਅਨੇਕਾਂ ਗੱਲਾਂ,
ਕਿਸੇ ਤੋਂ ਕਹਿ ਨਹੀਂ ਹੁੰਦੀਆਂ ਸਾਰੀਆਂ ਗੱਲਾਂ!
ਗੁਣਾਂ ਦੀ ਚਾਦਰ ਛੁਪਾ ਜਾਂਦੀ ਬਹੁਤ ਗੱਲਾਂ,
ਖ਼ੁਦ ਨੂੰ ਪਤਾ ਨਹੀਂ ਹੁੰਦੀਆਂ ਹਜ਼ਾਰਾਂ ਗੱਲਾਂ!
ਵਿਚ ਚਲਾਕੀਆਂ ਕਰ ਸਕਦੇ ਸੰਸਾਰ ਗੱਲਾਂ,
ਕੁਦਰਤ ਕਰਦੀ ਸਾਡੀ ਸਮਝੋ ਪਾਰ ਗੱਲਾਂ!
ਰੂਹ ਦਾ ਹਲਕਾ ਕਰਦੀਆਂ ਇਹ ਭਾਰ ਗੱਲਾਂ,
ਪੜ੍ਹਾਈ,ਸੰਸਕਾਰ,ਏਕਤਾ,ਸੰਗਤ ਚਾਰ ਗੱਲਾਂ!
ਸਾਡੇ ਜਨਮ ਲੈਦਿਆਂ ਸਾਰ ਜੋ ਸ਼ੁਰੂ ਹੋਣ ਗੱਲਾਂ,
ਜਹਾਨੋਂ ਤੁਰਦਿਆਂ ਹੀ ਬਾਤਾਂ ਬਣ ਜਾਣ ਗੱਲਾਂ!
ਹਰਫੂਲ ਭੁੱਲਰ
ਮੰਡੀ ਕਲਾਂ 9876870157