(ਸਮਾਜ ਵੀਕਲੀ) ਛੋਟੇ ਬੱਚੇ ਵਾਂਗ, ਜਿਸ ਕੰਮ ਤੋਂ ਸਾਨੂੰ ਰੋਕਿਆ ਜਾਵੇ ਓਹ ਅਸੀਂ ਵੱਧ ਚੜ ਕੇ ਕਰਦੇ ਹਾਂ ਕਿਉਂਕਿ ਅਸੀਂ ਪੰਜਾਬੀ ਜੋ ਹੁੰਨੇ ਆ। ਕੁਦਰਤ ਸਾਡੇ ਗੁਨਾਹਾਂ ਦੀ ਸਜ਼ਾ ਸਾਨੂੰ ਹੀ ਦੇ ਰਹੀ ਹੈ। ਅਸੀਂ ਇੱਕ ਦੂਜੇ ਸਿਰ ਪਲੜਾ ਝਾੜ ਰਹੇ ਹਾਂ।
ਤਸਵੀਰ ਵੇਖ ਕੇ ਹੈਰਾਨੀ ਵੀ ਹੋ ਰਹੀ ਹੈ ਤੇ ਦੁੱਖ ਵੀ, ਪਰ ਇਹ ਹਲਾਤ ਕਿਸੇ ਇੱਕ ਨੇ ਨਹੀਂ ਬਣਾਏ, ਸਮਾਜ ਸਾਰਾ ਜ਼ਿੰਮੇਵਾਰ ਹੈ। ਅਸੀਂ ਸਾਰੇ ਹੀ ਕਾਤਲ ਹਾਂ, ਸਾਰੇ ਹੀ ਹਿੱਸੇਦਾਰ ਹਾਂ। ਅਣ-ਗਹਿਲੀ ਵਰਤ ਰਹੇ ਹਾਂ ਹਰ ਖ਼ੇਤਰ ਵਿੱਚ, ਧੂੰਏਂ ਕਾਰਨ ਅਨੇਕਾਂ ਜਾਨਾਂ ਦੁਰਘਟਨਾਵਾਂ ਵਿੱਚ ਜਾ ਰਹੀਆਂ ਹਨ। ਹਰ ਸਰਕਾਰ ਪਰਿਵਾਰ ਨੂੰ ਲੱਖ-ਦੋ ਲੱਖ ਦੀ ਮੱਦਦ ਦੇ ਕੇ ਕਾਗਜਾਂ ਰਾਹੀਂ ਸੁਰਖੁਰੂ ਹੋ ਜਾਂਦੀ ਹੈ। ਇਨ੍ਹਾਂ ਦਿਨਾਂ ਵਿੱਚ ਪੰਜਾਬ ਸਮੇਤ ਨਾਲ ਲੱਗਦੇ ਇਲਾਕਿਆਂ ਲਈ ਟਰੈਫਿਕ ਹੁਣ ਪੂਰਾ ਚਿੰਤਾ ਦਾ ਵਿਸ਼ਾ ਹੈ। ਵਿੱਛੜੀਆਂ ਰੂਹਾਂ ਬਨਣ ਨਾਲੋਂ ਚੰਗਾ ਆਵਾਜਾਈ ਕੁੱਝ ਦਿਨ ਘੱਟ ਹੀ ਕੀਤੀ ਜਾਵੇ। ਹਰ ਜਾਨ ਅਨਮੋਲ ਹੈ, ਮਿਹਰਬਾਨੀ ਕਰਕੇ ਆਪਣਾ ਅਤੇ ਦੂਜਿਆਂ ਦਾ ਬੇਹੱਦ ਖਿਆਲ ਰੱਖੀਏ।
ਇਹ ਸਰਕਾਰਾਂ ਅਤੇ ਸਮਾਜ ਦੀ ਦੋਗਲੀ ਨੀਤੀ ਦਾ ਨਤੀਜਾ ਹੈ। ਅਸੀਂ ਬਾਹਰੋਂ ਕੁਝ ਹੋਰ ਹਾਂ ਤੇ ਅੰਦਰੋਂ ਕੁਝ ਹੋਰ ਹਾਂ। ਅਸੀਂ ਹਕੀਕਤ ਦੀ ਜ਼ਿੰਦਗੀ ਵਿੱਚ ਹੋਰ ਤਰਾਂ ਵਿਚਰਦੇ ਹਾਂ। ਅਸੀਂ ਚਾਹੁੰਦੇ ਕੁਝ ਹੋਰ ਹਾਂ ਪਰ ਕਿਰਿਆ ਸਾਡੀ ਵਖਰੀ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਥਾਂ ਵਾਤਾਵਰਣ ਸਾਫ ਸੁਥਰਾ ਹੋਵੇ ਪਰ ਜਗਾ ਜਗਾ ਗੰਦਗੀ ਛੁੱਟਣ ਲਈ ਜ਼ੁੰਮੇਵਾਰ ਹਾਂ। ਭਾਸ਼ਨਾਂ ਵਿੱਚ ਅਸੀਂ ਰਿਸ਼ਵਤ ਦੇ ਵਿਰੋਧੀ ਹਾਂ, ਚਾਹੁੰਦੇ ਹਾਂ ਕਿ ਹਰ ਕੰਮ ਈਮਾਨਦਾਰੀ ਨਾਲ ਹੋਵੇ ਪਰ ਖੁਦ ਰਿਸ਼ਵਤ ਲੈਣ ਦਾ ਕੋਈ ਮੌਕਾ ਨਹੀਂ ਛਡਦੇ। ਦੋਗਲੀ ਨੀਤੀ ਸਾਡੇ ਰੋਮ-ਰੋਮ ਵਿੱਚ ਵਸ ਚੁੱਕੀ ਹੈ। ਸਾਨੂੰ ਪੰਜੀ ਦਾ ਲਾਭ ਹੋਣਾ ਚਾਹੀਂਦਾ ਹੈ, ਗਵਾਂਢੀ ਦਾ ਭਾਵੇਂ ਪੰਜ ਹਜ਼ਾਰ ਦਾ ਨੁਕਸਾਨ ਹੋ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਕਪੜੇ ਸਾਫ ਹੋਣ, ਘਰਬਾਰ ਤੇ ਸਾਰਾ ਵਾਤਾਵਰਨ ਸਾਫ ਹੋਵੇ ਪਰ ਇਹ ਕੰਮ ਕੋਈ ਹੋਰ ਆ ਕੇ ਕਰੇ। ਜਿੰਦਬਾਜ਼ੀ ਵਿੱਚ ਬਹੁਤ ਕੁੱਝ ਗਵਾ ਰਹੇ ਹਾਂ ਅਸੀਂ, ਕੁਦਰਤ ਸਾਨੂੰ ਸੁਮੱਤ ਬਖ਼ਸ਼ਿਸ਼ ਕਰੇ।
ਹਰਫੂਲ਼ ਸਿੰਘ ਭੁੱਲਰ ਮੰਡੀ ਕਲਾਂ 98768 70157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly