(ਸਮਾਜ ਵੀਕਲੀ)
ਖੁਦ ਦੇ ਫਾਇਦੇ ਲਈ ਦੂਸਰਿਆਂ ਨੂੰ ਦੋਸ਼ੀ ਸਾਬਿਤ ਕਰਨ ਦਾ ਵਰਤਾਰਾ ਸ਼ਰੇਆਮ ਹੋ ਰਿਹਾ ਹੈ, ਪਰ ਕੁਦਰਤ ਸਮਾਂ ਆਉਂਣ ਤੇ ਆਪਣੇ ਹੀ ਤਰੀਕੇ ਨਾਲ ਸੱਚ ਨੂੰ ਪ੍ਰਗਟ ਕਰਦੀ ਹੈ।
ਇਹ ਯਕੀਨਨ ਸੱਚ ਹੈ ਕਿ…ਕੁਦਰਤ ਦੇ ਦਰਬਾਰ ਵਿਚ ਚਤੁਰਾਈਆਂ ਕੰਮ ਨਹੀਂ ਆਉੰਦੀਆਂ, ਮਨ ਨੂੰ ਮੈਲ ਰਹਿਤ ਕਰ ਸਿੱਧੀ ਨੀਯਤ ਨਾਲ ਕਰਮ ਕਰਨ ਵਾਲਿਆਂ ਲਈ ਵਕਾਲਤ ਕੁਦਰਤ ਖੁਦ ਕਰਦੀ ਹੈ।
ਇਸ ਖੂਬਸੂਰਤ ਸੰਸਾਰ ਵਿਚ ਹਰ ਚੀਜ਼ ਕੁਦਰਤ ਦਾ ਹਿੱਸਾ ਹੈ, ਏਥੋਂ ਤੱਕ ਕੇ ਅਸੀਂ ਵੀ। ਜੇ ਕੁਦਰਤ ਸਾਨੂੰ ਵਧਣ-ਫੁਲਣ ਦੇ ਮੌਕੇ ਦਿੰਦੀ ਹੈ ਤਾਂ ਸਾਡਾ ਸੰਤੁਲਨ ਬਣਾਉਣਾ ਵੀ ਜਾਣਦੀ ਹੈ। ਜਦੋਂ ਕੁਦਰਤ ਅੰਗੜਾਈ ਲੈਂਦੀ ਹੈ ਤਾਂ ਆਪਣੇ ਪਿਆਰਿਆਂ ਨੂੰ ਆਪ ਸੰਭਾਲਦੀ ਹੈ। ਫਿਰ ਜ਼ਿਆਦਾ ਤਕਲੀਫ਼ ਵਿਚ ਸਵਾਰਥੀ, ਲਾਲਚੀ ਤੇ ਚਤਰ ਮਰਦੇ ਨੇ। ਦੁਨੀਆਵੀਂ ਵਾਧੇ-ਘਾਟੇ ਅਸਲ ‘ਚ ਸਾਡੀ ਸਹਿਣਸ਼ੀਲਤਾ ਤੇ ਅਧਾਰਿਤ ਹੁੰਦੇ ਹਨ। ਸਹਿਣਸ਼ਕਤੀ ਕਾਇਮ ਹੈ ਤਾਂ ਹਰ ਘਾਟਾ ਮਾਮੂਲੀ ਹੁੰਦਾ ਹੈ, ਮਾਨਸਿਕ ਰੋਗੀਆਂ ਦੇ ਤਾਂ ਪੀੜ੍ਹੀਆਂ ਤੱਕ ਪੂਰੇ ਨਹੀਂ ਹੋ ਸਕਦੇ।
ਸੰਸਾਰ ਅੰਦਰ ਜੋ ਅਸੀਂ ਵੰਡ ਰਹੇ ਹਾਂ ਉਹੀ ਕਈ ਹਜ਼ਾਰ ਗੁਣਾ ਹੋ ਕੇ ਸਾਨੂੰ ਵਾਪਿਸ ਮਿਲ ਰਿਹਾ ਹੈ।
ਬਹੁਤ ਕੁਝ ਹੰਡਾਇਆ, ਆਪਣਿਆਂ ਦੀ ਬੇਰੁਖੀ ਤੱਕ ਜੋ ਅੱਜ ਵੀ ਲਗਾਤਾਰ ਜ਼ਾਰੀ ਹੈ। ਪਰ ਕਦੇ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਦੀ ਗੱਲ ਸੋਚ ਵਿੱਚ ਵੀ ਬੁਰਾ ਨਹੀਂ ਕੀਤਾ, ਬਦਲੇ ਵਿੱਚ ਕੁਦਰਤ ਨੇ ਬੇਹਿਸਾਬ ਪਿਆਰ, ਮਹੁੱਬਤ, ਸਨਮਾਨ ਤੇ ਮਾਨ ਬਖਸ਼ਿਆ ਹੈ। ਸਬਰ ਦੇ ਇਮਤਿਹਾਨ ਵੀ ਬਹੁਤ ਲਏ, ਫਿਰ ਜਦੋਂ ਖੁਸ਼ੀਆਂ ਦੇ ਫੁੱਲ ਖਿੜਦੇ ਨੇ ਤਾਂ ਕੰਢਿਆਂ ਤੇ ਵੀ ਜੋਬਨ ਆ ਜਾਂਦਾ ਹੈ। ਜਿਸ ਤਰ੍ਹਾਂ ਸਿਆਣੇ ਕਹਿੰਦੇ ਹਨ ਕਿ… *ਹੱਥਾਂ ਚੋਂ ਤਾਂ ਕੋਈ ਖੋਹ ਸਕਦਾ ਪਰ ਕੁਦਰਤ ਦੀਆਂ ਲਿਖੀਆਂ ਤਕਦੀਰਾਂ ਨੂੰ ਕੌਣ ਮਿਟਾਊ? ਜਿਹਦੀਆਂ ਜੜ੍ਹਾਂ ਕੁਦਰਤ ਲਾਵੇ ਉਹਨੂੰ ਕੌਣ ਪੱਟੂ?
ਸਿਰਜਨਹਾਰੇ ਦੀ ਸ੍ਰਿਸ਼ਟੀ ਵਿਚ ਅਸੀਂ ਸਾਰੇ ਮਿਟਣਹਾਰੇ ਹਾਂ! ਸਿਰਫ਼ ਕਠਪੁਤਲੀਆਂ ਹਾਂ ਓਦੀਆਂ, ਉਸ ਦੇ ਇਸ਼ਾਰਿਆਂ ਤੇ ਤੁਰੇ-ਫਿਰਦੇ, ਨੱਚਦੇ-ਟੱਪਦੇ ਅਤੇ ਜਿਉਂਦੇ-ਮਰਦੇ ਹਾਂ, ਪਰ ਲਾਲਚ ਦੂਜਿਆਂ ਦਾ… ਖਾਣ ਤੱਕ ਕਰਦੇ ਹਾਂ!
ਹੇ ਕੁਦਰਤ ਤੂੰ ਬੇਹੱਦ ਬਖਸ਼ਿਸ਼ ਕੀਤੀ ਹੈ, ਪਰ ਐਸੇ ਲਾਲਚੀ ਰਿਸ਼ਤੇ ਕਿਉਂ ਪੈਂਦਾ ਕੀਤੇ, ਜਿਹੜੇ ਹਰ ਸਮੇਂ ਮਨ ਕੁੜੱਤਨ ਭਰ ਮੇਰਾ… ਖਾਣ ਤੱਕ ਉਤਾਬਲੇ ਰਹਿੰਦੇ ਹਨ? ਹੋਰਾਂ ਦੀ ਕੀ ਗੱਲ ਕਰਾ ਕਦੇ-ਕਦੇ ਤਾਂ ਖੂਨ ਦੇ ਰਿਸ਼ਤੇ ਵੀ ਗਿਰਝਾਂ ਤੋਂ ਘੱਟ ਨਹੀਂ ਲਗਦੇ ਤਾਕ ਵਿੱਚ ਬੈਠੇ, ਐਨੇ ਸਵਾਰਥੀਆਂ ਨੂੰ ਕਿੰਝ ਰੱਖਾ ਮੈਂ ਮਨ ਮੰਦਿਰ ਅੰਦਰ?
*ਕਰ-ਕਰ ਸਾਜ਼ਿਸ਼ੇ ਉਹਨੇ, ਹਰ ਵਾਰ ਚੀਕੜ ਮੇਂ ਗਿਰਾਯਾ ਥਾ ਹਮੇਂ,*
*ਰਹੀ ਕਿਰਪਾ ਕੁਦਰਤ ਤੇਰੀ, ਮਗਰ ਹਮ ਖਿਲ ਕੇ ਕਮਲ ਹੋ ਗਏ!*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly