ਅੰਦਰ ਸਾਡੇ ਧੋਖਾ – ਧੜੀ ਅਤੇ ਝੂਠ ਦਾ ਹੈ ਡੇਰਾ ,
ਅਸੀਂ ਪਾਪੀਆਂ ਉਂਝ ਮਨਾਉਣਾ ਹੈ ‘ ਦੁਸਹਿਰਾ ‘ !
‘ ਰਾਵਣ ‘ ਵਰਗਾ ਲੰਗੋਟੀਆ ਦੱਸੋ ਕੌਣ ਹੈ ਏਥੇ ?
ਜਿਸ ਕਬਜ਼ੇ ਵਿਚਲੇ ਹੁਸਨ ਤੇ ਦਿੱਤਾ ਸੀ ਪਹਿਰਾ ?
ਔਰਤ ਵਰਗੇ ਬੇਸ਼-ਕੀਮਤੀ ਅਨਮੋਲ ਕੋਹਿਨੂਰ ਨੂੰ ,
ਕੈਦ ‘ਚ ਮਹਿਫੂਜ਼ ਰੱਖਣਾ ਰਾਜ਼ ਬੜਾ ਹੈ ਗਹਿਰਾ !
ਆਪਣਿਆਂ ਦੀਆਂ ਕਰਤੂਤਾਂ ਬਲਵਾਨ ਹਾਰ ਗਿਆ ,
ਇਹ ਸੱਚ ਪ੍ਰਵਾਨ ਕਰੀਏ ਕਿੱਥੇ ਸਾਡਾ ਹੈ ਜੇਰਾ ?
ਨਿੰਦਿਆ, ਚੁਗਲੀ, ਬੇਈਮਾਨੀ ਰੂਹ ਦੀ ਖੁਰਾਕ ,
ਤਾਂ ਹੀ ਜ਼ਮੀਰ ਸਾਡਾ ਹੋਇਆ ਗੂੰਗਾ ਤੇ ਬਹਿਰਾ !
ਮੁਸ਼ਕਿਲ ਨਾਲ ਲੱਭਦੇ ਪਿਆਰ, ਮੁਹੱਬਤ, ਪ੍ਰੇਮ ,
ਮਨ ‘ਚ ਮਕਾਰ, ਫਰੇਬ, ਸਾੜਾ, ਵੈਸਾ ਹੈ ਚਿਹਰਾ !
ਬੁਰਾਈ ਕਰਦੇ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ,
ਬਸ ਕਹਿ ਛੱਡੀਏ ਹੁਣ ਕਲ-ਜੁਗ ਦਾ ਹੈ ਬਸੇਰਾ !
ਗਿਆਤਾ ਦੇ ਦਸ ਸਿਰਾਂ ਦਾ ਮਤਲਬ ਪਤਾ ਨਹੀਂ ,
ਉਂਝ ਸਾਡੀਆਂ ਅੱਖਾਂ ਦਾ ਵੀਹ ਸੀਤਾ ਤੇ ਹੈ ਘੇਰਾ !
ਬੂੰਦਾਂ ਮੁਹੱਬਤਾਂ ਦੀਆਂ ਸਾਡੇ ਮੂੰਹ ਤੂੰ ਪਾ ਨੀ ਕੁਦਰਤ ,
ਤੇਰੀਆਂ ਮਿਹਰਾਂ ਦਾ ਸਾਗਰ ਡੂੰਘਾ ਅਤੇ ਹੈ ਬਥੇਰਾ !
ਅੰਦਰ ਸਾਡੇ ਧੋਖਾ – ਧੜੀ ਅਤੇ ਝੂਠ ਦਾ ਹੈ ਡੇਰਾ ,
ਅਸੀਂ ਪਾਪੀਆਂ ਉਂਝ ਮਨਾਉਣਾ ਹੈ ‘ ਦੁਸਹਿਰਾ ‘ !
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
https://play.google.com/store/apps/details?id=in.yourhost.samajweekly