ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਇਹ ਪੱਥਰ ਤੇ ਲੀਕ ਐ ਕਿ…ਜਿਨ੍ਹਾਂ ਦੇ ਖ਼ਾਲੀ ਹੱਥਾਂ ਵਿਚ ਤਾਕਤ, ਸੁੰਨੇ ਜੀਵਨ ਵਿਚ ਸ਼ੋਹਰਤ ਤੇ ਖਾਤਿਆਂ ਵਿਚ ਜ਼ਿਆਦਾ ਪੈਸਾ ਆ ਜਾਂਦਾ ਹੈ, ਉਨ੍ਹਾਂ ਵਿਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ| ਸੋ ਐਵੇਂ ਨਾ ਤਲੀਆਂ ਚੱਟਿਆਂ ਕਰੀਏ, ਘਰਾਂ ਦੀਆਂ ਇੱਜ਼ਤਾਂ ਰੋਲ ਦਿੰਦੇ ਨੇ ਅਜਿਹੇ ਭੇੜੀਏ..! ਅਜਿਹੇ ਮਨੁੱਖਾਂ ਦੀਆਂ ਜਦੋਂ ਬੁਨਿਆਦੀ ਤੋਂ ਵੀ ਉੱਪਰੀਆਂ ਲੋੜਾਂ ਪੂਰੀਆਂ ਹੋ ਜਾਦੀਆਂ ਹਨ ਤਾਂ ਇਨਾਂ ਅੰਦਰੋਂ ਅਨੇਕਾਂ ਖ਼ਤਰਨਾਕ ਭੁੱਖਾਂ ਜਾਗ ਪੈਂਦੀਆਂ ਹਨ!

ਇਨ੍ਹਾਂ ਦੀਆਂ ਗੱਲਾਂ ਸੁਣਾਗੇ ਤਾਂ ਕੀ-ਕੀ ਰੰਗ ਹੋਣਗੇ, ਕੀ-ਕੀ ਦਿਖਾਉਣਗੇ ਰੌਸ਼ਨੀ, ਸਿਰ ਫਟ ਜਾਣਾ ਸਾਡਾ ਜਾਣਕੇ, ਇਨ੍ਹਾਂ ਦੇ ਕਿਰਦਾਰ ਤੇ ਗੱਲਬਾਤ ਵਿਚਲਾ ਫ਼ਾਸਲਾ…ਜਰਵਾਣੇ ਲੋਕ ਸੋਚਦੇ ਕੁਝ ਹੋਰ, ਬੋਲਦੇ ਕੁਝ ਹੋਰ, ਕਰਦੇ ਕੁਝ ਹੋਰ, ਕਹਿੰਦੇ ਕੁਝ ਹੋਰ, ਪ੍ਰਭਾਵ ਕੁਝ ਹੋਰ ਪਰ ਵਰਤਾਓ ਕੁਝ ਹੋਰ, ਦੂਰੋਂ ਕੁਝ ਹੋਰ, ਨੇੜਿਓ ਕੁਝ ਹੋਰ ਹੁੰਦੇ ਨੇ!

ਇਨ੍ਹਾਂ ਬਾਘੜ੍ਹ ਬਿੱਲਿਆਂ ਨੂੰ ਕਦੇ ਵੀ ਸਾਡੇ ਵਰਗੇ ਸਿਆਣੇ ਚੂਹੇ ਚੰਗੇ ਨਹੀਂ ਲਗਦੇ, ਅਸੀਂ ਭਾਵੇਂ ਅੱਖਾਂ ਮੀਚ ਸਤਿਕਾਰ ਕਰੀਏ, ਪਰ ਇਨ੍ਹਾਂ ਰਗੜ ਹੀ ਦੇਣਾ ਹੁੰਦਾ ਹੈ! ਜਿਹੜੇ ਸਾਡੇ ਤਿਲ੍ਹਕਣ ਉੱਤੇ ਵੀ ਹੱਸਣ, ਉਨ੍ਹਾਂ ਸਾਨੂੰ ਡੇਗਣ ਦਾ ਮੌਕਾ ਭਲਾ ਕਿਵੇਂ ਛੱਡਣਾ?

ਮਿਲਦੇ ਨੇ ਖੁਸ਼ ਦਿਲ ਤੇ ਖੁਲ੍ਹ ਦਿਲੇ ਅਮੀਰ ਆਦਮੀ ਵੀ ਵਿਰਲੇ, ਜਿਨ੍ਹਾਂ ਦੇ ਦਿਲ ‘ਚ ਦਿਆ ਹੁੰਦੀ ਹੈ। ਪਰ ਜੇ ਕਿਸਮਤ ਤੇ ਸਮਾਂ ਸਹੀ ਹੋਵੇ।

ਜ਼ਿਆਦਾ ਤਰ੍ਹ ਦੇਖਿਆ ਇਹੀ ਗਿਆ…ਜਿਉਂ-ਜਿਉਂ ਬੰਦਾ ਧਨਵਾਨ, ਸ਼ਕਤੀਸ਼ਾਲੀ ਤੇ ਦੌਲਤਮੰਦ ਹੁੰਦਾ ਜਾਂਦਾ, ਤਿਉਂ-ਤਿਉਂ ਉਸ ਦੀ ਸਹਿਣਸ਼ੀਲਤਾ-ਸਿਆਣਪ ਘਟਦੀ-ਘਟਦੀ ਆਖਿਰ ਨੂੰ ਖ਼ਤਮ ਹੀ ਹੋ ਜਾਂਦੀ ਹੈ।

ਜੀਵਨ ਦੀ ਖੂਬਸੂਰਤੀ ਲਈ ਮੰਜ਼ਿਲ ਆਪਾਂ ਆਪ ਮਿਥੀਏ, ਆਪਣੇ ਫੈਸਲੇ ਆਪ ਕਰੀਏ, ਸਫ਼ਰ ਐ ਜ਼ਿੰਦਗੀ ਅਸੀਂ ਆਪ ਤੈਅ ਕਰਨਾ ਹੈ।ਸੁਹਾਨੇ ਸਫ਼ਰ ਤੇ ਅਨੇਕਾਂ ਸੱਜਣ ਮਿਲ ਜਾਂਦੇ ਨੇ, ਬਿਪਤਾ ‘ਚ ਜ਼ਿੰਦ ਇਕੱਲੀ ਹੀ ਹੁੰਦੀ ਐ।

ਆਓ ਬਿਪਤਾਵਾਂ ਦਾ ਟਾਕਰਾ ਕਰੀਏ, ਸਫ਼ਰ ਨੂੰ ਸੁਹਾਣਾ ਬਣਾਈਏ, ਆਪਣੇ ਨਿੰਦਕਾਂ ਦਾ ਵੀ ਸਤਿਕਾਰ ਕਰੀਏ, ਜਿਹੜੇ ਹਰ ਸਮੇਂ ਸਾਨੂੰ ਆਪਣੇ ਦਿਮਾਗ਼ ਵਿਚ ਰੱਖਦੇ ਨੇ ਵਿਚਾਰੇ, ਸਾਡੇ ਕੁਝ ਨਵਾਂ ਕਰਨ ਦੀ ਉਡੀਕ ਵਿਚ ਆਪਣਾ ਸਮਾਂ ਤੇ ਸਿਹਤ ਦੋਨੋਂ ਖ਼ਰਾਬ ਕਰਦੇ ਹਨ।

ਹਰਫੂਲ ਭੁੱਲਰ ਮੰਡੀ ਕਲਾਂ

9876870157

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਦਾ ਗੀਤ ਮ੍ਹਾਰੀ ਬੋਲੀ – Puadhi Hip-hop ਰਿਲੀਜ਼
Next articleਸ਼ੁਭ ਸਵੇਰ ਦੋਸਤੋ,