ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ) ਦੱਸੋ ਕੋਈ ਹੁਨਰ, ਕੋਈ ਰਾਜ਼, ਕੋਈ ਰਾਹ ਜਾਂ ਕੋਈ ਤਰੀਕਾ ਤਾਂ ਜੋ… ਦਿੱਲ ਵੀ ਟੁੱਟੇ ਨਾ, ਸਾਥ ਵੀ ਛੁੱਟੇ ਨਾ, ਕੋਈ ਰਿਸ਼ਤਾ ਵੀ ਮੁੱਕੇ ਨਾ, ਕੋਈ ਆਪਣਾ ਵੀ ਰੁੱਸੇ ਨਾ ‘ਤੇ ਮੇਰੀ ਰਹਿੰਦੀ ਜ਼ਿੰਦਗੀ ਸੰਵਰੀ ਰਹਿ ਜਾਵੇ! ਕਿਉਂਕਿ ਜ਼ਿੰਦਗੀ ਐਡੀ ਵੱਡੀ ਹੈ ਨਹੀਂ ਕਿ ਇਸਨੂੰ ਸ਼ਿਕਵੇ-ਸ਼ਿਕਾਇਤਾਂ ਕਰਦਿਆ ਕੱਟਿਆ ਜਾ ਸਕੇ, ਗੁਰਬਾਣੀ ਵੀ ਕਹਿੰਦੀ ਆ…’ਸੁਪਨੇ ਜਿਉ ਸੰਸਾਰ’।
ਕੁਝ ਵੀ ਹੋਵੇ ਆਪਾਂ ਤਿੰਨ ਗੱਲਾਂ ਪੱਲੇ ਬੰਨੀਆਂ ਨੇ…
੧.  ਭਲਾ
੨.  ਭੁਲਾਂ
੩.  ਭਾਣਾ
ਕੋਈ ਸ਼ੱਕ ਨਹੀਂ ਕਿ ਆਪਣਿਆਂ ਤੋਂ ਉਮੀਦਾਂ ਸਭ ਨੂੰ ਹੁੰਦੀਆਂ ਨੇ ਤੇ ਹੋਣੀਆਂ ਵੀ ਚਾਹੀਦੀਆਂ ਨੇ, ਪਰ ਜੇਕਰ ਕੋਈ ਬੇਅਕਲੀਆਂ ਕਰ ਹੀ ਜਾਵੇ ਤਾਂ ਮੇਰਾ ਖ਼ਿਆਲ ਹੈ ਆਪ ਵੱਡਾ ਜ਼ੇਰਾ ਦਿਖਾ ਕੇ ਉਸਨੂੰ ਮੁਆਫ਼ ਕਰਨਾ ਸਿੱਖੀਏ ਤੇ ਆਪਣੀ ਜ਼ਿੰਦਗੀ ਦੀ ਗੱਡੀ ਦੇ ਬੈਰਿੰਗ ਤਰ ਰੱਖੀਏ। ਏਥੇ ਸਭ ਨੇ ਆਪੋ ਆਪਣੇ ਪਿੰਡ ਦੀ ਵਾਟ ਮੁਕਾਉਣੀ ਹੈ…
ਦੁਨੀਆਂ ਮੁਸਾਫ਼ਿਰਖਾਨਾ, ਇੱਥੇ ਬੈਠ ਕਿਸੇ ਨਾ ਰਹਿਣਾ, ਪਰ ਆਪਣੇ ਆਪ ਨੂੰ ਭਾਗਾਂ ਵਾਲਾ ਜੀਵ ਮੰਨਦਾ ਹਾਂ ਤੇ ਕੁਦਰਤ ਦੇ ਕਰਦਾ ਲੱਖਾਂ ਸ਼ੁਕਰਾਨੇ ਜਿਸਨੇ ਮਾਂ ਦੀ ਮਮਤਾ ਵਰਗੇ, ਪਿਓ ਦੇ ਸਾਏ ਵਰਗੇ, ਵੱਡੇ ਭਰਾ ਦੇ ਹੱਥਾਂ ਵਰਗੇ, ਲੱਖਾਂ ਯਾਰਾਂ ਦੀ ਬੜ੍ਹਕ ਵਰਗੇ ਤੇ ਮਸ਼ੂਕ ਦੇ ਪਿਆਰ ਵਰਗੇ ਅਨੇਕਾਂ ਰੰਗੀਲੇ ਸੱਜਣਾਂ ਦੇ ਸੰਗ ਨਾਲ ਮੈਨੂੰ ਨਿਵਾਜਿਆ ਤੇ ਮੈਂ ਬੇਅਕਲੇ ਨੂੰ ਥੋੜ੍ਹੀ ਬਹੁਤੀ ਜੀਵਨ ਜਿਉਣ ਤੇ ਮਾਨਣ ਦੀ ਜਾਂਚ ਆਈ।
ਬੀਤੇ ਨੂੰ ਵਿਸਾਰ ਕੇ ਹਮੇਸ਼ਾ ਆਉਣ ਵਾਲੇ ਨੂੰ ਯਾਦ ਰੱਖਿਆ, ਮੁਹੱਬਤਾਂ ਬਣਾਈਆਂ, ਸਾਂਝਾ ਪਾਈਆਂ, ਕੱਲ੍ਹ ਦਾ ਫ਼ਿਕਰ ਕਰਕੇ ਕਦੇ ਅੱਜ ਨੂੰ ਖ਼ਰਾਬ ਨਹੀਂ ਕਰਿਆ ਕਿਉਂਕਿ *ਜਿਹੜੇ ਮੀਂਹ ਨੇ ਹਾਲੇ ਕੱਲ੍ਹ ਵਰ੍ਹਨਾ ਹੋਵੇ, ਉਹ ਸਾਨੂੰ ਅੱਜ ਗਿੱਲਾ ਨਹੀਂ ਕਰ ਸਕਦਾ!* ਜਦੋਂ ਤੋਂ ਦੁਨੀਆ ਬਣੀ ਐ, ਇਕ ਵਾਹਦਾ, ਦੂਜਾ ਬੀਜਦਾ, ਤੀਜਾ ਵੱਢਦਾ ਹੈ। ਕੌਣ ਵੱਢੇਗਾ? ਬੀਜਣ ਤੋਂ ਪਹਿਲਾਂ ਕੋਈ ਨਹੀਂ ਜਾਣਦਾ!
ਅਜਿਹੇ ਰਿਸ਼ਤਿਆਂ ਨਾਲ ਜੁੜਿਆ ਹਾਂ ਜੋ ਵਕਤ ਆਉਣ ਤੇ ਪਰਛਾਵੇਂ ਵਾਂਗ ਸਾਥ ਵੀ ਦਿੰਦੇ ਤੇ ਮੇਰੇ ਲਈ ਸ਼ੀਸ਼ਾ ਬਣ ਕੇ ਚਿਹਰਾ ਦਿਖਾਉਣ ਦੀ ਜੁਰਅਤ ਤੇ ਹਿੰਮਤ ਵੀ ਰੱਖਦੇ ਨੇ, ਮੈਂ ਜਿੰਦਗੀ ਵਿੱਚ ਖੁਸ਼ ਤੇ ਸੰਤੁਸ਼ਟ ਵੀ ਤਾਂਹੀ ਹਾਂ।
ਇਹ ਵੀ ਜਾਣਦਾ ਹਾਂ ਕਿ ਨਿਰ-ਗੁਣਿਆਂ ਅੱਗੇ ਬਹੁਤੇ ਚੰਗੇ ਬਣਨ ਦੀ ਆਦਤ ਸਾਨੂੰ ਵਿਲਨ ਬਣਾ ਦਿੰਦੀ ਹੈ। ਇਤਿਹਾਸ ਦੇ ਮਹਾਨ ਨਾਇਕ ਜਿਨ੍ਹਾਂ ਨੂੰ ਅੱਜ ਲੋਕ ਪੂਜਦੇ ਹਨ, ਦਿਨ ਮਨਾਉਂਦੇ ਹਨ, ਉਨ੍ਹਾਂ ਦੇ ਸਮਿਆਂ ਵਿੱਚ ਉਨ੍ਹਾਂ ਨੂੰ ਫਾਂਸੀਆਂ ਮਿਲੀਆਂ, ਤਸੀਹੇ ਮਿਲੇ, ਦੇਸ਼ ਨਿਕਾਲ਼ੇ ਮਿਲੇ। ਲੋਕ ਸਿਰਫ਼ ਉਨ੍ਹਾਂ ਜ਼ਿੰਦਾ ਲੋਕਾਂ ਦੀ ਪੂਛ ਪੂਛ ਕਰਦੇ ਹਨ ਜਿਨ੍ਹਾਂ ਤੋਂ ਕੋਈ ਗੌਂਅ  ਹੋਵੇ, ਨਹੀਂ ਤਾਂ ਦੁਨੀਆਂ ਦੀ ਫ਼ਿਤਰਤ ਹਾਲੇ ਮੁਰਦੇ ਪੂਜਣ ਦੀ ਹੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੇਟੀ ਡਾਕਟਰ ਰਿਸ਼ਮ ਨੂੰ, ਜਨਮ ਦਿਨ ਮੁਬਾਰਕ।
Next articleਜੋ ਉਪਜਿਓ ਸੋ ਬਿਨਸੁ ਹੈ