ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ) ਜਿੰਨ੍ਹਾਂ ਦੇ ਅੰਦਰ ਹੋਵੇ ਰੌਸ਼ਨੀ, “ਓਹ” ਹਨੇਰੇ ‘ਚ ਵੀ ਜੁਗਨੂੰ ਵਾਂਗੂੰ ਜਗਦੇ ਆ! ਮੇਰੇ ਲਈ ਹਰ ਓ ਦਿਨ ਸੁਲੱਖਣਾ ਹੁੰਦਾ ਹੈ ਜਦੋਂ ਵੀ ਮੇਲ ਰੂਹ ਦੇ ਹਾਣੀਆਂ ਨਾਲ ਹੋਵੇ ਓਹ ਤਸ਼ਰੀਫ ਲੈ ਆਉਣ…
ਮੈਂ ਜਾਣਦਾ ਹਾਂ ਕਿ ਸਮਾਂ ਜਿੰਨਾ ਹੈ, ਉਨਾ ਹੀ ਹੈ, ਇਸ ਦੀ ਵਾਧੂ ਪੈਦਾਵਾਰ ਸੰਭਵ ਨਹੀਂ, ਸੋ ਸੁਣ ਲੈ ਚਿੱਤ ਲਾ ਕੇ… ਹਰ ਕਲਾ ਹੁੰਦੀ ਤਾਂ ਕੁਦਰਤ ਦੀ ਨਕਲ ਹੀ ਹੈ, ਪਰ ਉਸ ਨੂੰ ਪੇਸ਼ ਕਰਨ ਦਾ ਵੱਲ ਹਰ ਕਿਸੇ ਕੋਲ ਨਹੀਂ ਹੁੰਦਾ। ਕੁਦਰਤ ਵਰਗੇ ਮਿੱਤਰ ਪਿਆਰਿਆਂ ਤੋਂ ਸਿੱਖਿਆ ਕਿ ਕਿਰਤ ਕਰੋ, ਚੱਜ ਆਚਾਰ ਬਣਾਈ ਰੱਖੋ, ਦਿਲਾਂ ਨੂੰ ਜੋੜੀ ਰੱਖੋ ਤੇ ਹਮੇਸ਼ਾ ਸ਼ਾਂਤੀ ਨਾਲ ਜੀਵਨ ਜਿਊਂਦੇ ਰਹੋ !
ਸਮਾਂ ਆਪਣੇ ਰੰਗ ਬਦਲਦਾ ਰਹਿੰਦਾ, ਪਰ ਜੇਕਰ ਨੱਚਣ ਵਾਲੇ ਨੂੰ ਸੱਚੀ ਨੱਚਣਾ ਆਉਂਦਾ ਹੋਵੇ ਤਾਂ ਨੱਚਣ ਵਾਲੇ ਦਾ ਸਟੇਜ਼ ਤੇ ਡਿੱਗਣਾ ਵੀ ਲੋਕਾਂ ਲਈ ਕਲਾਬਾਜ਼ੀ ਹੁੰਦਾ ਹੈ!
ਖ਼ੁਸ਼ ਦਿਲ ਸੱਜਣ ਕਲਾਕਾਰਾਂ ਵਾਂਗੂੰ ਸਭ ਦਾ ਦਿਲ ਜਿੱਤ ਹੀ ਲੈਂਦੇ ਨੇ… ਜਿਵੇਂ ਚੰਗਾ ਦਰਖ਼ਤ ਹਜ਼ਾਰਾਂ ਪੰਛੀਆਂ ਨੂੰ ਪਨਾਹ ਦਿੰਦਾ ਹੈ, ਇਸੇ ਤਰ੍ਹਾਂ ਖੁਸ਼ ਮਿਜ਼ਾਜ ਮਨੁੱਖ ਆਪਣੀ ਕਲਾ ਰਾਹੀਂ ਅਣ-ਗਿਣਤ ਰੂਹਾਂ ਨੂੰ ਸਕੂਨ ਦਿੰਦਾ ਹੈ।
ਐਸੇ ਸਤਿਕਾਰਤ ਸੱਜਣਾਂ ਨਾਲ ਕੀਤੀ ਚੰਗੀ ਗੱਲਬਾਤ ਸੱਚੀ ਅਮੀਰੀ ਹੰਢਾਉਣ ਵਾਂਗ ਹੀ ਹੁੰਦੀ ਹੈ ਮੇਰੇ ਵਰਗੇ ਨਾ-ਚੀਜ਼ ਲਈ। ਮਿਲਣੀ ਦੌਰਾਨ ਆਪਣੇ ਵਿੱਤ ਅਨੁਸਾਰ ਸੁਣਿਆ, ਸਮਝਿਆ ਤੇ ਸਿੱਖਿਆ ਕਿ…
ਨਿੱਕੇ-ਨਿੱਕੇ ਕੰਮਾਂ ਨੂੰ ਵੀ ਵੱਡੇ ਦਿਲ ਨਾਲ ਕਰੋ, ਕਦੇ ਨਾ ਕਦੇ ਪ੍ਰਸ਼ੰਸਾ ਜਰੂਰ ਮਿਲਦੀ ਹੈ। ਟੀਚੇ ਹਮੇਸ਼ਾ ਉੱਚੇ ਮਿਥੋ ਤੇ ਮਿਹਨਤ ਕਰੋ, ਸਾਨੂੰ ਚਾਪਲੂਸੀ ਦੀ ਕਦੇ ਵੀ ਲੋੜ ਨਹੀਂ ਪਵੇਗੀ…
ਇੱਕ ਦਿਨ ਐਸਾ ਜਰੂਰ ਆਵੇਗਾ ਜਦੋਂ ਤੁਹਾਡੇ ਵੀ ਸ਼ੁਭ-ਚਿੰਤਕ, ਕਦਰਦਾਨ ਤੇ ਪ੍ਰਸੰਸਕ ਹੋਣਗੇ, ਕਦੇ ਨਾ ਕਦੇ ਸਿਰੇ ਦੇ ਵਿਰੋਧੀ ਵੀ ਮਹਿਮਾ ਗਾਉਣਗੇ। ਫਿਰ ਇਹ ਪ੍ਰਸ਼ੰਸਾ ਸਾਡੀ ਨਹੀਂ, ਸਾਡੇ ਕੀਤੇ ਕੰਮਾਂ-ਕਾਰਜਾਂ ਦੀ ਹੋਵੇਗੀ।
ਦੁਆ ਹੈ ਸਾਫ਼ ਸੁਥਰੀ ਸੋਚ, ਸਾਫ਼ ਸੁਥਰੀਆਂ ਕਲਮਾਂ ਦਾ ਘੇਰਾ ਹੋਰ ਵਿਸ਼ਾਲ ਹੋਵੇ, ਸਭ ਦੀਆਂ ਮਾਨਸਿਕ, ਸਰੀਰਿਕ, ਪਰਿਵਾਰਕ ਤੇ ਬੌਧਿਕ ਤੰਦਰੁਸਤੀਆਂ ਸਦਾ ਬਣੀਆਂ ਰਹਿਣ, ਕੁਦਰਤ ਮੇਲ-ਜੋਲ ਕਰਵਾਉਂਦੀ ਰਵੇ।

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦੁਖ ਦੂਰ ਕਰਦਾ ਹੈ
Next article*ਮਾਇਆ *