ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਮੈਂਟਲ ਹੈਲਥ ਯਾਨੀ “ਮਾਨਸਿਕ ਸਿਹਤ” ਅੱਜ ਸਭ ਤੋਂ ਵੱਡਾ ਮੁੱਦਾ ਹੈ। ਤਣਾਅ ਦੇ ਕਾਰਣ ਵੱਡੀ ਗਿਣਤੀ ਵਿੱਚ ਲੋਕ ਖ਼ਾਸ ਕਰਕੇ ਯੁਵਾ ਇਸ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਮਾਨਸਿਕ ਸਿਹਤ ਨਾਲ ਸੰਬੰਧਿਤ ਜਾਗਰੂਕਤਾ ਸਮੱਗਰੀ ਜਾਰੀ ਕਰਦਿਆਂ ਕੀਤਾ। ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਮਾਨਸਿਕ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇਹ ਦਿਵਸ ਇਸ ਸਾਲ ਦੇ ਥੀਮ ‘ਮੈਂਟਲ ਹੈਲਥ ਐਟ ਵਰਕ” ਭਾਵ ਕਾਰਜ ਸਥਲ ਤੇ ਮਾਨਸਿਕ ਸਿਹਤ ਤਹਿਤ ਮਨਾਇਆ ਜਾ ਰਿਹਾ ਹੈ। ਅੱਜ ਕਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਾਨਸਿਕ ਤਣਾਅ ਚ ਰਹਿੰਦਾ ਹੈ। ਮਾਨਸਿਕ ਸਿਹਤ ਸਾਰੇ ਲੋਕਾਂ ਲਈ ਬੁਨਿਆਦੀ ਮਨੁੱਖੀ ਅਧਿਕਾਰ ਹੈ। ਹਰ ਇੱਕ ਵਿਅਕਤੀ ਉਹ ਜਿੱਥੇ ਵੀ ਕੰਮ ਕਰ ਰਿਹਾ ਹੋਵੇ, ਮਾਨਸਿਕ ਸਿਹਤ ਦੇ ਉੱਚਤਮ ਪ੍ਰਾਪਤੀਯੋਗ ਮਿਆਰ ਦਾ ਹੱਕ ਰੱਖਦਾ ਹੈ। ਉਹਨਾਂ ਕਿਹਾ ਕਿ ਚੰਗੀ ਮਾਨਸਿਕ ਸਿਹਤ ਸਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਫਿਰ ਵੀ ਵਿਸ਼ਵ ਪੱਧਰ ‘ਤੇ ਅੱਠਾਂ ਵਿੱਚੋਂ ਇੱਕ ਵਿਅਕਤੀ ਮਾਨਸਿਕ ਸਿਹਤ ਦੀਆਂ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਜੀ ਰਿਹਾ ਹੈ, ਜੋ ਉਹਨਾਂ ਦੀ ਸਰੀਰਕ ਸਿਹਤ, ਉਹਨਾਂ ਦੀ ਤੰਦਰੁਸਤੀ, ਉਹ ਦੂਜਿਆਂ ਨਾਲ ਕਿਵੇਂ ਜੁੜਦੇ ਹਨ, ਨੂੰ ਪ੍ਰਭਾਵਿਤ ਕਰਦੀਆਂ ਹਨ। ਮਾਨਸਿਕ ਬੀਮਾਰੀਆਂ ਮਨੋਕਾਲਪਨਿਕ ਨਹੀਂ ਬਲਕਿ ਦੂਸਰੀਆਂ ਸਰੀਰਕ ਬੀਮਾਰੀਆਂ ਵਾਂਗ ਵਾਸਤਵਿਕ ਹਨ। ਸਕਰਾਤਮਿਕ ਸੋਚ ਇਸ ਬਿਮਾਰੀ ਨਾਲ ਲੜਣ ਦਾ ਸਭ ਤੋਂ ਵੱਡਾ ਹਥਿਆਰ ਹੈ। ਮਰੀਜਾਂ ਦੇ ਆਸ ਪਾਸ ਸਕਰਾਤਮਿਕ ਵਾਤਾਵਰਨ ਰੱਖਿਆ ਜਾਵੇ, ਉਨ੍ਹਾਂ ਨੂੰ ਸਕਰਾਤਮਿਕ ਕਿਤਾਬਾ ਪੜ੍ਹਨ ਦੇ ਲਈ ਪ੍ਰੇਰਿਆ ਜਾਵੇ। ਆਪਣੇ ਆਪ ਨੂੰ ਇਕੱਲਿਆ ਰੱਖਣਾ, ਹਰ ਦਮ ਸੋਚ ਵਿਚਾਰ ਚ ਰਹਿਣਾ, ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰਣਾ, ਹਰ ਵੇਲੇ ਮਾੜੀ ਸੋਚ ਰੱਖਣਾ, ਚਿੜਚਿੜ੍ਹਾਪਣ, ਸੁਸਾਇਡ ਮਾਨਸਿਕਤਾ, ਗੁੱਸਾ ਜਿਆਦਾ ਆਉਣਾ, ਮਾਨਸਿਕ ਤੌਰ ‘ਤੇ ਜੇਕਰ ਅਜਿਹੀਆ ਆਲਾਮਤਾ ਵੇਖਣ ਨੂੰ ਮਿਲੇ ਤਾ ਮਾਹਿਰ ਡਾਕਟਰਾਂ ਕੋਲ ਜਾ ਕੇ ਇਲਾਜ ਕਰਵਾਇਆ ਜਾਵੇ। ਸਰੀਰ ਦੇ ਹੋਰ ਰੋਗਾਂ ਵਾਂਗ ਇਹ ਵੀ ਆਰਜ਼ੀ ਹਨ, ਜੇਕਰ ਸਮੇਂ ਸਿਰ ਇਲਾਜ ਹੋ ਜਾਵੇ ਤਾਂ 77 ਫੀਸਦੀ ਮਰੀਜ਼ਾਂ ਨੂੰ ਦੁਬਾਰਾ ਰੋਗ ਨਹੀਂ ਹੁੰਦਾ ਭਾਵੇਂ ਦਵਾਈ ਲੰਬਾ ਸਮਾਂ ਖਾਣੀ ਪੈ ਸਕਦੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, , ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਆਸ਼ਾ ਰਾਣੀ ਅਤੇ ਸਤਪਾਲ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly