,,,,,ਮੁੱਕ ਗਈਆਂ ਛੁੱਟੀਆਂ,,,,,

ਹਰਪ੍ਰੀਤ ਪੱਤੋ
 (ਸਮਾਜ ਵੀਕਲੀ)
ਮੁੱਕ ਗਈਆਂ ਛੁੱਟੀਆਂ ਸਕੂਲੇ
ਹੁਣ ਜਾਵਾਂਗੇ,
ਦੱਸਿਆ ਜੋ ਕੰਮ ਉਹ ਕਰਕੇ
ਲੈ ਜਾਵਾਂਗੇ।
ਖੇਡਾਂ ਅਸੀਂ ਖੇਡ ਕੇ ਮੌਜਾਂ ਬਹੁਤ
ਮਾਣੀਆਂ,
ਜੱਸੂ, ਸ਼ਾਨ, ਅਗੰਮ, ਪਬੀ ਨਾਲ
ਖੇਡੇ ਖੂਬ ਹਾਣੀਆਂ।
ਸਾਇੰਸ, ਮੈਥ, ਅੰਗਰੇਜ਼ੀ ਦਾ ਕੰਮ
ਵੀ ਮੁਕਾ ਲਿਆ,
ਲਿਖਣ ਦੇ ਨਾਲ ਮੂੰਹ ਜ਼ਬਾਨੀ
ਵੀ ਪਕਾ ਲਿਆ।
ਨਾਲੇ ਮਾਮੇ ਪਿੰਡ ਗਏ ਉਹ ਗੱਲਾਂ
ਵੀ ਸੁਣਾਵਾਂਗੇ,
ਜੋ ਨਾਨੀ ਨੇ ਲ਼ੈ ਕੇ ਦਿੱਤਾ ਉਹ ਸਭ
ਨੂੰ ਦਿਖਾਵਾਂਗੇ।
ਮਾਮੇ ਮਾਮੀ ਨਾਲ  ਬਜ਼ਾਰ ਅਸੀਂ
ਗਏ ਸੀ,
ਸੋਹਣੇ ਸੋਹਣੇ ਕੱਪੜੇ ਉਹਨਾਂ ਮੇਰੇ
ਲਈ ਲ਼ੈ ਸੀ।
ਬਸ, ਹੁਣ ਨਾ ਪੜ੍ਹਾਈ ਕੋਲੋਂ ਮਨ
ਨੂੰ ਚੁਰਾਵਾਂਗੇ,
ਅਸੀਂ ਚਿੱਤ ਆਪਣਾ ਪੜ੍ਹਾਈ ਵਿੱਚ
ਲਾਵਾਂਗੇ।
ਖੇਡਾਂ ਤੇ ਪੜ੍ਹਾਈ ਇਹ ਸਭ ਲਈ
ਜ਼ਰੂਰੀ ਹੈ,
ਸਖ਼ਤ ਮਿਹਨਤ ਕਰਨੀ ,ਪੱਤੋ, ਇਹੀ
ਮਿੱਠੀ ਚੂਰੀ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
Previous articleWhy do people treat a disabled person differently?
Next articleਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣਾ ਅਤਿ ਜਰੂਰੀ:- ਡਾਕਟਰ ਹਰਦੇਵ ਸਿੰਘ ਐਮ.ਐੱਸ.ਆਰਥੋ