HOME ਗੋਲੂ ਮਾਜਰਾ ਵਿਖੇ ਪੀਰਾਂ ਦੀ ਯਾਦ ‘ਚ ਸਲਾਨਾ ਭੰਡਾਰੇ ਮੌਕੇ ਕਰਵਾਈਆਂ ਕੁਸ਼ਤੀਆਂ,...

ਗੋਲੂ ਮਾਜਰਾ ਵਿਖੇ ਪੀਰਾਂ ਦੀ ਯਾਦ ‘ਚ ਸਲਾਨਾ ਭੰਡਾਰੇ ਮੌਕੇ ਕਰਵਾਈਆਂ ਕੁਸ਼ਤੀਆਂ, ਰੁਸਤਮ ਮਲੇਰਕੋਟਲਾ ਨੇ ਜਿੱਤੀ ਝੰਡੀ ਦੀ ਕੁਸ਼ਤੀ

2
ਕੈਪਸ਼ਨ- ਗੋਲੂ ਮਾਜਰਾ ਵਿਖੇ ਆਯੋਜਿਤ ਸਲਾਨਾ ਭੰਡਾਰੇ ਮੌਕੇ ਆਸ਼ੀਰਵਾਦ ਦਿੰਦੇ ਹੋਏ ਸਵਾਮੀ ਦਿਆਲ ਦਾਸ ਜੀ ਅਤੇ ਚੱਲ ਰਹੀਆਂ ਕੁਸ਼ਤੀਆਂ ਦਾ ਦ੍ਰਿਸ਼।
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਗੋਲੂ ਮਜਰਾ ਦੀਆਂ  ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਲੱਖ ਦਾਤਾ ਪੀਰਾਂ ਦੇ ਦਰਬਾਰ ‘ਤੇ ਸਲਾਨਾ ਭੰਡਾਰਾ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਸਬੰਧ ਵਿੱਚ ਪੀਰਾਂ ਦੇ ਦਰਬਾਰ ‘ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ ਅਤੇ ਸ਼ਰਧਾਲੂਆਂ ਵੱਲੋਂ ਚਿਰਾਗ ਰੋਸ਼ਨ ਕੀਤੇ ਗਏ। ਮੱਥਾ ਟੇਕਣ ਉਪਰੰਤ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਗਈ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਆਪਣੀ ਆਪਣੀ ਤਾਕਤ ਦੀ ਜ਼ੋਰ ਅਜਮਾਇਸ਼ ਕੀਤੀ। ਝੰਡੀ ਦੀ ਪਹਿਲੀ ਕੁਸ਼ਤੀ ਨਰੇਸ਼ ਗੋਲੂ ਮਾਜਰਾ ਤੇ ਬਿੱਲਾ ਜਲੰਧਰ ਵਿੱਚ ਕਰਵਾਈ ਗਈ ਜੋ ਕਿ ਬਰਾਬਰ ਰਹੀ। ਝੰਡੀ ਦੀ ਦੂਜੀ ਕੁਸ਼ਤੀ ਦਾ ਫਾਈਨਲ ਮੁਕਾਬਲਾ ਰੁਸਤਮ ਮਲੇਰਕੋਟਲਾ ਤੇ ਬਰੀ ਬਾੜੋਵਾਲ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਰੁਸਤਮ ਮਲੇਰਕੋਟਲਾ ਨੇ ਬਰੀ ਬਾਹੜੋਵਾਲ ਨੂੰ ਚਿੱਤ ਕਰਕੇ ਇਹ ਕੁਸ਼ਤੀ ਆਪਣੇ ਨਾਂ ਕੀਤੀ।  ਸਾਰੇ ਪਹਿਲਵਾਨਾਂ ਨੂੰ ਪੰਚਾਇਤ ਅਤੇ ਪ੍ਰਬੰਧਕਾਂ ਵੱਲੋਂ ਨਗਦ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡੇਰਾ ਬੋੜੀ ਸਾਹਿਬ ਦੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਨੇ ਪਹੁੰਚ ਕੇ ਸੰਗਤਾਂ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ। ਅੰਤ ਵਿੱਚ ਪੀਰਾਂ ਦੇ ਦਰਬਾਰ ‘ਤੇ ਸਮੂਹ ਨਗਰ ਖੇੜੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਸੰਗਤਾਂ ਲਈ ਚਾਹ ਪਕੌੜਿਆਂ ਤੋਂ ਇਲਾਵਾ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਚੌ. ਨੌਹਰੀਆ ਰਾਮ, ਸਾਬਕਾ ਸਰਪੰਚ ਬਲਵੀਰ ਚੰਦ, ਨੰਬਰਦਾਰ ਰਵਿੰਦਰ ਕੁਮਾਰ, ਜਸਪਾਲ ਭਾਟੀਆ, ਵਾਸਦੇਵ ਬਲਾਚੌਰ, ਚੌ. ਨੰਦ ਲਾਲ, ਸੋਹਨ ਲਾਲ ਭਾਟੀਆ, ਸੰਦੀਪ ਕੁਮਾਰ ਬਾਵਾ, ਰਾਮ ਸ਼ਾਹ, ਬਿਹਾਰੀ ਲਾਲ, ਠੇਕੇ. ਸੁਰਜੀਤ ਭਾਟੀਆ, ਗਿਆਨ ਚੰਦ, ਐਸਆਈ ਵਾਸਦੇਵ, ਏਐਸਆਈ ਅਸ਼ੋਕ ਕੁਮਾਰ, ਮਨੋਹਰ ਲਾਲ ਪੀਪੀ, ਯੋਗਰਾਜ ਫੋਜੀ, ਚਰਨਜੀਤ, ਦੇਵਰਾਜ ਫੌਜੀ, ਮਾ. ਰਾਜ ਕੁਮਾਰ, ਹਰਦਿਆਲ ਚੰਦ, ਸੁਭਾਸ਼ ਚੰਦ, ਧਰਮਵੀਰ, ਹਰਬੰਸ ਲਾਲ, ਤਰਸੇਮ ਲਾਲ, ਦੀਪਕ ਕੁਮਾਰ ਸਮੁੱਚੀ ਪੰਚਾਇਤ ਤੇ ਮੋਹਤਵਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਿੰਸੇਸ ਡਾਇਨਾ ਦੀ ਯਾਦਗਾਰ ’ਦੀ ਮੁਰੰਮਤ ਤੇ ਬਰਤਾਨੀਆ ਸਰਕਾਰ ਖ਼ਰਚ ਕਰੇਗੀ 30 ਲੱਖ ਪੌਂਡ
Next article*ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ*