ਗੋਲਡਨ ਸਟਾਰ ਮਲਕੀਤ ਸਿੰਘ 21 ਜੁਲਾਈ ਨੂੰ ਸਰੀ ’ਚ ਗੀਤਾਂ ਦੀ ਲਾਉਣਗੇ ਛਹਿਬਰ

ਮੇਲੇ ਦਾ ਇਕ ਪੋਸਟਰ।

ਵੱਖ-ਵੱਖ ਦੇਸ਼ਾਂ ਦੇ ਹੋਰ ਕਲਾਕਾਰ ਵੀ ਆਪਣੇ ਕਲਚਰ ਦੇ ਗੀਤਾਂ ਦੀ ਕਰਨਗੇ ਪੇਸ਼ਕਾਰੀ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਤਕਰੀਬਨ ਤਿੰਨ ਦਹਾਕੇ ਪਹਿਲਾਂ ‘ਤੂਤਕ ਤੂਤਕ, ਤੂਤਕ ਤੂਤੀਆਂ………..!’ ਪੰਜਾਬੀ ਗੀਤ ਨਾਲ ਗਾਇਕੀ ਖੇਤਰ ’ਚ ਨਿੱਤਰੇ ਸਦਾਬਹਾਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ 21 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ’ਚ ਗੀਤਾਂ ਦੀ ਛਹਿਬਰ ਲਗਾ ਕੇ ਪੰਜਾਬੀਆਂ ਸਮੇਤ ਬਾਕੀ ਕਮਿਊਨਿਟੀ ਦੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਪੱਤਰਕਾਰ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰੀ ਸਿਟੀ ਦੇ ਸਹਿਯੋਗ ਨਾਲ ਸਰੀ ਸਥਿਤ ਹੋਲੈਂਡ ਪਾਰਕ ’ਚ ਸ਼ਾਮੀਂ 8 ਵਜੇ ਤੋਂ ਦੇਰ ਰਾਤ ਤੀਕ ਆਯੋਜਿਤ ਕੀਤੇ ਜਾਣ ਵਾਲੇ ਇਸ ‘ਸਰੀ ਫ਼ਿਊਜ਼ਨ ਫੈਸਟੀਵਲ’ ’ਚ ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਕਲਾਕਾਰ ਅਤੇ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਕੇ ਆਪੋ-ਆਪਣੇ ਦੇਸ਼ ਦੇ ਕਲਚਰ ਦੀ ਪੇਸ਼ਕਾਰੀ ਕਰਨਗੇ। ਪੰਜਾਬੀ ਭਾਈਚਾਰੇ ’ਚ ਇਸ ਮੇਲੇ ’ਚ ਸ਼ਾਮਿਲ ਹੋਣ ਸਬੰਧੀ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਰੰਪ ਨੇ ਚੁਣਿਆ ਆਪਣਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ, ਜਾਣੋ ਕੌਣ ਹਨ ਜੇਡੀ ਵੈਨਸ
Next articleLT Foods expands footprints to the United Kingdom to tap the £ 1 billion rice and rice-based food market