(ਸਮਾਜ ਵੀਕਲੀ) ਇਸ ਵਾਰ ਦਾ ਪੈਰਿਸ ਓਲੰਪਿਕ ਕਾਫੀ ਚਰਚਾ ਵਿੱਚ ਰਿਹਾ। ਕਈ ਮਸਲੇ ਸੁਰਖੀਆਂ ਵਿੱਚ ਬਣੇ ਰਹੇ ਤੇ ਕਈ ਮਾਮਲਿਆਂ ਵਿੱਚ ਕਮੇਟੀ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਓਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ ਵੀ ਕੋਈ ਬਹੁਤਾ ਸ਼ਾਨਦਾਰ ਨਹੀਂ ਰਿਹਾ। ਭਾਰਤ ਤੋਂ ਇਸ ਵਾਰ 117 ਖਿਡਾਰੀਆਂ ਨੇ ਇਸ ਖੇਡ ਦੇ ਮਹਾਂਕੁੰਭ ਵਿੱਚ ਭਾਗ ਲਿਆ ਤੇ ਦੇਸ਼ ਨੂੰ ਕੇਵਲ ਇੱਕ ਚਾਂਦੀ ਤੇ ਪੰਜ ਕਾਂਸੇ ਤਗਮੇ ਹੀ ਹਾਸਲ ਹੋ ਸਕੇ। ਉੱਘੇ ਲੇਖਕ ਨਵਾਬ ਫੈਸਲ ਖਾਨ ਤੇ ਖੇਡ ਕੋਚ ਪ੍ਰਦੀਪ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਛੋਟੇ ਛੋਟੇ ਦੇਸ਼ ਕਈ ਕਈ ਗੋਲਡ ,ਸਿਲਵਰ ਤੇ ਕਾਂਸੀ ਦੇ ਤਗਮੇ ਜਿੱਤ ਕੇ ਲੈ ਗਏ ਪਰ ਸਾਡੇ ਖਿਡਾਰੀ ਇੱਕ ਵੀ ਸੋਨ ਤਗਮਾ ਨਹੀਂ ਜਿੱਤ ਸਕੇ। ਦੋਹਾਂ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਇਹ ਆਸ ਜਤਾਈ ਕਿ ਭਵਿੱਖ ਵਿੱਚ ਉਹ ਗੋਲਡ ਮੈਡਲ ਜਰੂਰ ਜਿੱਤਣਗੇ। ਦੋਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪਿੰਡ ਪੱਧਰ ਤੇ ਸਕੂਲ ਪੱਧਰ ਤੇ ਵਧੀਆ ਖੇਡ ਮੈਦਾਨਾਂ ਦੇ ਨਾਲ ਵਧੀਆ ਕੋਚ ਰੱਖ ਕੇ ਖਿਡਾਰੀਆਂ ਨੂੰ ਉੱਚ ਪੱਧਰ ਦੀ ਖੇਡ ਕੋਚਿੰਗ ਮੁਹਈਆ ਕਰਵਾਵੇ ਤਾਂ ਜੋ ਭਵਿੱਖ ਵਿੱਚ ਹੋਰ ਮੈਡਲ ਹਾਸਲ ਕੀਤੇ ਜਾ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly