ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ’ਚ ਸੋਨੇ ਦੀ ਦਰਾਮਦ ਵੱਧ ਕੇ 45 ਅਰਬ ਡਾਲਰ ਤੱਕ ਪੁੱਜੀ

ਨਵੀਂ ਦਿੱਲੀ (ਸਮਾਜ ਵੀਕਲੀ):  ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ (ਅਪਰੈਲ-ਫਰਵਰੀ) ਦੌਰਾਨ ਦੇਸ਼ ਦਾ ਸੋਨੇ ਦੀ ਦਰਾਮਦ 73 ਫੀਸਦੀ ਵਧ ਕੇ 45.1 ਅਰਬ ਡਾਲਰ ਤੱਕ ਪੁੱਜ ਗਈ। ਮੰਗ ਵਧਣ ਕਾਰਨ ਸੋਨੇ ਦੀ ਦਰਾਮਦ ਵਧੀ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਸੋਨੇ ਦੀ ਦਰਾਮਦ 26.11 ਅਰਬ ਡਾਲਰ ਸੀ। ਹਾਲਾਂਕਿ ਕੀਮਤੀ ਧਾਤੂ ਦੀ ਦਰਾਮਦ ਫਰਵਰੀ 2022 ‘ਚ 11.45 ਫੀਸਦੀ ਘੱਟ ਕੇ 4.7 ਅਰਬ ਡਾਲਰ ਰਹਿ ਗਈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ‘ਚ ਸੋਨੇ ਦੀ ਦਰਾਮਦ ਵਧਣ ਕਾਰਨ ਦੇਸ਼ ਦਾ ਵਪਾਰ ਘਾਟਾ ਵੀ ਵਧਿਆ ਹੈ। ਵਪਾਰ ਘਾਟਾ 2021-22 ਦੇ ਪਹਿਲੇ 11 ਮਹੀਨਿਆਂ ਵਿੱਚ 176 ਅਰਬ ਡਾਲਰ ਹੋ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਛੱਡਣ ਵਾਲਿਆਂ ਦਾ ਸਿਆਸੀ ਭਵਿੱਖ ਧੁੰਦਲਾ
Next articleਮੋਦੀ ਨੇ ਉੱਚ ਪੱੱਧਰੀ ਮੀਟਿੰਗ ਦੌਰਾਨ ਭਾਰਤ ਦੀਆਂ ਸੁਰੱਖਿਆ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ