(ਸਮਾਜ ਵੀਕਲੀ)
ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ, ਮੈਂ ਇਕ ਵੀਰ ਲੋਚਦੀ ਰੱਬਾ!
ਮੇਰਾ ਵੀਰ ਤੋਂ ਬਿਨਾਂ ਨਹੀਓਂ ਸਰਦਾ, ਮੈਂ ਇਕ ਵੀਰ ਲੱਚਦੀ ਰੱਬਾ!
ਭੈਣ ਨੂੰ ਤਾਂ ਵੀਰ ਸਦਾ ਲਗਦਾ ਪਿਆਰਾ ਏ,
ਦੁਖ-ਸੁਖ ਵਿਚ ਜਿਹੜਾ ਬਣਦਾ ਸਹਾਰਾ ਏ
’ਕੱਲੀ ਖੇਡਣ ਨੂੰ ਦਿਲ ਵੀ ਨਹੀਂ ਕਰਦਾ
ਮੈਂ ਇਕ ਵੀਰ ਲੱਚਦੀ…
ਦੇਵੇਂਗਾ ਜੇ ਵੀਰਾ ਤੇਰਾ ਸ਼ੁਕਰ ਮਨਾਵਾਂਗੀ
ਕਰਾਂਗੀ ਪਿਆਰ ਉਹਨੂੰ ਰੁੱਸੇ ਨੂੰ ਮਨਾਵਾਂਗੀ
ਕਿੰਨਾ ਚੰਗਾ ਲੱਗੂ ਕੋਲ ਬਹਿ ਕੇ ਪੜ੍ਹਦਾ
ਮੈਂ ਇਕ ਵੀਰ ਲੋਚਦੀ…
ਖ਼ੁਦ ਮੈਂ ਤਾਂ ਇਕ ਦਿਨ ਸਹੁਰੇ ਤੁਰ ਜਾਣਾ ਏ
ਜੱਗ ਦੀਆਂ ਰਸਮਾਂ ਨੂੰ ਅਸਾਂ ਵੀ ਨਿਭਾਣਾ ਏ
ਪਿੱਛੋਂ ਰੱਖੂ ਉਹ ਖ਼ਿਆਲ ਪੂਰੇ ਘਰ ਦਾ
ਮੈਂ ਇਕ ਵੀਰ ਲੋਚਦੀ…
ਪੇਕਾ ਵੀ ਤਾਂ ਮੇਰਾ ਹੋਣਾ ਏਹੀਓ ਗੱਲ ਲੋਚਦਾ
ਹਰ ਪਲ ਰਹਿੰਦਾ ਉਹ ਤਾਂ ਮੇਰੇ ਬਾਰੇ ਸੋਚਦਾ
ਮੇਰੀ ਗੱਲ ਦਾ ਹੁੰਗਾਰਾ ਵੀ ਉਹ ਭਰਦਾ
ਮੈਂ ਇਕ ਵੀਰ ਲੋਚਦੀ…
ਭੈਣ ਅਤੇ ਵੀਰ ਦਾ ਪਿਆਰ ਯੁੱਗੋ ਯੁੱਗ ਦਾ
ਲਾਲਚਾਂ ’ਚ ਪੈ ਕੇ ਕੋਈ ਰਿਸ਼ਤਾ ਨਹੀਂ ਪੁੱਗਦਾ
ਖ਼ੁਦਗਰਜ਼ਾਂ ਤੋਂ ‘ਲਾਂਬੜਾ’ ਵੀ ਡਰਦਾ
ਮੈਂ ਇਕ ਵੀਰ ਲੜਦੀ…
ਸੁਰਜੀਤ ਸਿੰਘ ਲਾਂਬੜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly