ਰੱਬ ਸੁਪਨੇ ਵਿੱਚ ਮਿਲਿਆ

(ਸਮਾਜ ਵੀਕਲੀ)

ਹਾਏ ਰੁਪਈਆ! ਹੋ ਮਤਾਵਈਆ! ਹੇ ਰਮੲਈਆ !
ਮੈਂ ਪੈਸਾ ਤੈਨੂੰ ਦੀਆ,ਤੈਂ ਉਸਦਾ ਕੀ ਹੈ ਕੀਆ?
ਸੁਪਨੇ ਵਿੱਚ ਰੱਬ ਮੈਨੂੰ ਮਿਲਿਆ,
ਭੇਜਿਆ ਸੀ ਤੈਨੂੰ ਖੁਸ਼ੀਆਂ ਚ ਜੀਣ ਲਈ,
ਅਰਧਾਂਗਣ ਦਿੱਤੀ ਹੱਥ ਵਟਾਉਣ ਲਈ,
ਤੂੰ ਲੱਗ ਗਿਆ ਸਭ ਨੂੰ ਗੁਲਾਮ ਬਣਾਉਣ ਲਈ,
ਘਰ ਵਾਲੀ ਨੂੰ ਦਬਕਾਉਣ ਲਈ,
ਪੈਸਾ ਨਹੀਂ ਦਿੱਤਾ ਵਿਆਜ ਕਮਾਉਣ ਲਈ,
ਪਾਣੀ ਹਵਾ ਸੂਰਜੀ ਊਰਜਾ ਮੁਫ਼ਤ ਵੰਡੀ,
ਲੇਖਾ ਜੋਖਾ ਤੇਰਾ ਕਰਨਾ ਪੈਣਾ,
ਲਾਲਚ ਹੰਕਾਰ ਤੇਰਾ ਮੁਕਾਉਣ ਲਈ,
ਹੁਣ ਨਾ ਕਰੀਂ ਹਾਏ ਪੈਸਾ! ਹਾਏ ਪੈਸਾ!!
ਹੋ ਮਤਾਵਈਆ! ਹੋ ਮਤਾਵਈਆ!!
ਹੇ ਰਮੲਈਆ ! ਹੇਰਮੲਈਆ!!

ਵੱਡੇ ਵੱਡੇ ਪੂੰਜੀਪਤੀਆਂ ਤੇਰੀਆਂ ਆਦਤਾਂ ਵਿਗਾੜੀਆਂ,
ਛੋਟੇ ਵਪਾਰੀ ਵੀ ਘੱਟ ਨ੍ਹੀਂ ਰਹੇ ਦੋਹੀਂ ਹੱਥੀਂ ਲੁੱਟ ਕੇ ਮਾਰਨ ਤਾੜੀਆਂ,
ਵੱਡੇ ਮੁਲਕ ਛੋਟੇ ਮੁਲਕਾਂ ਨੂੰ ਲੁੱਟਣ!
ਛੋਟੇ ਮੁਲਕਾਂ ਰਲ ਬਣਾਈਆਂ ਯੂਨੀਅਨਾਂ ਸਹਿਕਾਰੀਆਂ।
ਰੱਬ ਦੀ ਭਾਸ਼ਾ ਬਾਬੇ ਨਾਨਕ ਸਮਝੀ,
ਹੱਕ ਸੱਚ ਦੀ ਨੇਕ ਕਮਾਈ ਕਰੋ,
ਨਾਮ ਪਰਮਾਤਮਾਂ ਦਾ ਜੱਪਦੇ ਰਹੋ,
ਦਸਵੰਧ ਕੱਢੇ ਜਾਂ ਰਲ ਮਿਲ ਵੰਡ ਛਕੋ!
ਫਿਰ ਨਾ ਹੋਣੀ ਹਾਏ ਪੈਸਾ! ਹਾਏ ਪੈਸਾ!!
ਹੋ ਮਤਾਵਈਆ! ਹੋ ਮਤਾਵਈਆ!!
ਹੇ ਰਮੲਈਆ! ਹੇ ਰਮੲਈਆ!!

ਫੇਰ ਰੱਬ ਮਿਲਿਆ ਮੈਨੂੰ ਇੱਕ ਪਾਸੇ ਕਰਕੇ,
ਹੁਣ ਦੱਸ ਦੁਨੀਆਂ ਤੇ ਕੌਣ ਨੇ ਲੁਟੇਰੇ।
ਮੈਂ ਕਿਹਾ ਮੈਨੂੰ ਉੱਚਾ ਸੀ ਸੁਣਦਾ, ਸੁਣਨ ਲੱਗਿਆ,
ਸ਼ੋਰ ਪ੍ਰਦੂਸ਼ਣ ਹੁੰਦਾ ਧਰਮਾਂ ਵਾਲਿਆਂ ਦਾ ਚੁਫੇਰੇ।
ਹੋਮਿਓਪੈਥੀ ਵਾਲਿਆਂ ਲੰਬੇ ਸਮੇਂ ਵਿਚ ਠੀਕ ਹੈ ਕੀਤਾ,
ਐਲੋਪੈਥੀ ਵਾਲਿਆਂ ਨੂੰ ਮਿਰਚਾਂ ਲੱਗਣ, ਉਨ੍ਹਾਂ ਦੇ ਬਿਜਨਸ ਘਨੇਰੇ।
ਰਾਜਸੀ ਬੰਦਿਆਂ ਦਾ ਅਲੀ ਬਾਬਾ ਚੋਰ ਵਾਲਾ ਹਾਲ,
ਭਾਰਤ ਤੋੜੋ ਭਾਰਤ ਜੋੜੋ ਵਾਲੇ ਸਾਰੇ ਭੰਡਾਲ।
ਫੰਡ ਇਕੱਠੇ ਕਰਨ ਵੇਲੇ ਕਰੋਨਾ ਫੈਲਾਉਣ,
ਪਰ ਇਨ੍ਹਾਂ ਦਾ ਕੋਈ ਨਾ ਮਰਦਾ,
ਵਿਚ ਦੁਨੀਆਂ ਦਹਿਸ਼ਤ ਫੈਲਾਉਣ।
ਹਾਏ ਪੈਸਾ! ਹਾਏ ਪੈਸਾ!! ਹੋਈ ਜਾਵੇ,
ਹੋ ਮਤਾਵਈਆ! ਹੋ ਮਤਾਵਈਆ!!
ਹੇ ਰਮੲਈਆ! ਹੇ ਰਮੲਈਆ!!

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

Previous articleਮੇਰਾ ਬਚਪਨ
Next article“ਕੰਪੈਸ਼ਨੇਟ ਜੌਬ”