(ਸਮਾਜ ਵੀਕਲੀ)
ਰੱਬ ਦੀ ਹੋਂਦ ਦਾ ਭਰਮ ਫੈਲਾ ਕੇ
ਲੁੱਟਦਾ ਰਿਹਾ ਪੁਜਾਰੀ
ਖੋਲ ਕੇ ਰੱਬ ਦੇ ਨਾਂਮ ਤੇ ਹੱਟੀ
ਬਣ ਗਿਆ ਵੇਖ ਵਿਓਪਾਰੀ
ਆਖੇ ਰੱਬ ਮਿਲਿਆ ਹੈ ਮੈਨੂੰ
ਰੱਬ ਨਾਲ ਮੇਰੀ ਯਾਰੀ
ਅਨਪੜ੍ਹ ਲੋਕੀ ਸਮਝ ਨਾ ਪਾਏ
ਅਸਲ ਕਹਾਣੀਂ ਸਾਰੀ
ਖੁਦ ਜੋੜ ਕਰਾਮਾਤ ਦੇ ਕਿੱਸੇ
ਕਹਿੰਦਾ ਰੱਬ ਲਿਖਾਰੀ
ਰੱਬੀ ਲਿਖਤ ਹੈ ਉਪਰੋਂ ਆਈ
ਗੱਲ ਨਾ ਕਿਸੇ ਵਿਚਾਰੀ
ਤਰਾਂ ਤਰਾਂ ਦੇ ਧਰਮ ਬਣਾ ਕੇ
ਦੁਨੀਆਂ ਦੀ ਮੱਤ ਮਾਰੀ
ਸਵਰਗ ਨਰਕ ਦੱਸ ਲੋਕ ਡਰਾਏ
ਭਰਮ ਫੈਲਾਏ ਭਾਰੀ
ਯੁਗਾਂ ਤੱਕ ਨਾ ਮੁੱਕਣੀ ਬਿੰਦਰਾ
ਧਰਮਾਂ ਵਾਲੀ ਬਿਮਾਰੀ
ਬਿੰਦਰ ਸਹਿਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly