ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਹਰ ਕਵੀ ਕੋਲ ਕਾਵਿ ਦੀਆਂ ਵੱਖ-ਵੱਖ ਸਿਨਫ਼ਾਂ ਹੁੰਦੀਆਂ ਹਨ ਜਿਵੇਂ ਖੁੱਲੀ ਕਵਿਤਾਲੂ ਤੁਕਾਂਤ ਕਵਿਤਾਲੂ ਗ਼ਜ਼ਲਲੂ ਗੀਤਲੂ ਕਵੀਸ਼ਰੀ ਆਦਿ। ਇਹਨਾਂ ਸਿਨਫ਼ਾਂ ਵਿੱਚੋਂ ਉਹ ਇੱਕ ਸਿਨਫ਼ ਨੂੰ ਸਵੀਕਾਰ ਕਰਦਾ ਹੈ ਅਤੇ ਉਸੇ ਸਿਨਫ਼ ਵਿੱਚ ਮਕਬੂਲ ਹੁੰਦਾ ਹੈ। ਸਾਹਿਤ ਦੇ ਖੇਤਰ ਵਿੱਚ ਅਮੂਮਨ ਲੇਖਕ ਦੀ ਮੁੱਢਲੀ ਆਮਦ ਕਵਿਤਾ ਰਾਹੀਂ ਹੀ ਹੁੰਦੀ ਹੈ ਫਿਰ ਕੋਈ ਕੋਈ ਲੇਖਕ ਅਗਲੇ ਪੜਾਅ ਤੇ ਵਾਰਤਕ ਨੂੰ ਵੀ ਆਪਣੀ ਲੇਖਣੀ ਦਾ ਹਿੱਸਾ ਬਣਾ ਲੈਂਦਾ ਹੈ। ਇੱਥੇ ਡਾ. ਚਰਨ ਸਿੰਘ ਵਾਰਤਕ ਭਾਵ ਮਿੰਨੀ ਕਹਾਣੀ ਤੋਂ ਕਵਿਤਾ ਵੱਲ ਮੁੜਿਆ ਹੈ।
ਡਾ. ਚਰਨ ਸਿੰਘ ਪੰਜਾਬੀ ਸਾਹਿਤ ਜਗਤ ਦੀ ਕਾਵਿ ਵਿਧਾ ਵਿੱਚ ਪਲੇਠਾ ਗ਼ਜ਼ਲ ਸੰਗ੍ਰਹਿ ‘ਅਦਬ’ ਲੈ ਕੇ ਹਾਜਰ ਹੋਇਆ ਹੈ। ਆਯੁਰਵੈਦਿਕ ਦਵਾਈਆਂ ਨਾਲ਼ ਸਬੰਧਤ ਲੇਖਕ ਦਾ ਝੁਕਾਅ ਸਾਹਿਤ ਵੱਲ ਹੋਇਆ ਹੈ ਜਿਸ ਦੇ ਫਲਸਰੂਪ ਉਸ ਨੇ ਪਹਿਲਾਂ ਪੰਜਾਬੀ ਪਾਠਕਾਂ ਨੂੰ ਮਿੰਨੀ ਕਹਾਣੀ ਸੰਗ੍ਰਹਿ ‘ਕਾਲ਼ਾ ਸਮੁੰਦਰ’ ਦੇ ਕੇ ਆਪਣੀ ਆਮਦ ਕੀਤੀ ਹੈ। ਰੋਜਾਨਾ ਪਿੰਡ ਝਲੂਰ ਬਰਨਾਲੇ ਵਿਚਲਾ ਸਫ਼ਰ ਤਹਿ ਕਰਦਿਆਂ ਸਾਹਿਤ ਦੀ ਸਿਰਜਨਾ ਕਰਦਾ ਹੈ। ਉਸ ਦੀ ਗ਼ਜ਼ਲ ਦਾ ਸ਼ਿਅਰ ਹੈ ਕਿ –
‘ਨਿੱਤ ਬਰਨਾਲੇ ਆਉਂਦਾ ਹੈਲੂ
ਉਂਜ ਤਾਂ ਚਰਨ ਝਲੂਰੀ ਹੈ।’ ਇਸ ਤਰ੍ਹਾਂ ਉਸ ਦੇ ਬਰਨਾਲੇ ਅਤੇ ਪਿੰਡ ਵਿਚਾਲੇ ਦੇ ਸਫ਼ਰ ਨਾਲ਼ ਮਨ ਅੰਦਰ ਆਏ ਵਿਚਾਰਾਂ ਨੂੰ ਸਾਹਿਤ ਸਿਰਜਨਾ ਦੇ ਤੌਰ ਤੇ ਇਕੱਤਰ ਕਰਦਾ ਹੈ।
ਆਮ ਤੌਰ ਤੇ ਕਵੀ ਆਪਣੀ ਰਚਨਾ ਖੁੱਲੀ ਕਵਿਤਾ ਤੋਂ ਸ਼ੁਰੂ ਕਰਦਾ ਹੈ ਪਰ ਚਰਨ ਸਿੰਘ ਨੇ ਕਾਵਿ ਦੀ ਔਖੀ ਸਿਨਫ਼ ‘ਗ਼ਜ਼ਲ’ ਨਾਲ਼ ਕਾਵਿ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ। ਔਖੀ ਇਸ ਲਈ ਕਿ ਫ਼ਾਰਸੀ ਦੀਆਂ ਬਹਿਰਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ। ਉਸਨੇ ਇਸ ਖੇਤਰ ਵਿੱਚ ਆਉਣ ਲਈ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਸੰਗਤ ਨੂੰ ਪ੍ਰੇਰਨਾ ਮੰਨਿਆ ਹੈ।
ਹਥਲੀ ਪੁਸਤਕ ਦਾ ਮੁਤਾਲਿਆ ਕਰਦਿਆਂ ਮਹਿਸੂਸ ਕੀਤਾ ਹੈ ਕਿ ਉਸ ਦੀਆਂ ਗ਼ਜ਼ਲਾਂ ਵਿੱਚੋਂ ਜ਼ਿੰਦਗੀ ਦੇ ਤਜ਼ਰਬੇਲੂ ਸਮਾਜਿਕਲੂ ਰਾਜਨਿਤਕ ਸਾਰੋਕਾਰ ਦੇ ਨਾਲ਼-ਨਾਲ਼ ਹੱਕ ਸੱਚਲੂ ਪੰਜਾਬ ਦੀ ਕੂਕਲੂ ਬੇ ਆਰਾਮੀਲੂ ਦਿਲ ਦੇ ਫੱਟਲੂ ਮਿਲਾਵਟ ਖੋਰੀਲੂ ਕਰਜਾਲੂ ਬੇਵਫ਼ਾਈ ਆਦਿ ਮੁੱਦਿਆਂ ਨੂੰ ਦਿ੍ਰਸ਼ਟੀਗੋਚਰ ਕਰਦਾ ਹੈ। ਡਾ. ਚਰਨ ਸਿੰਘ ਦੀਆਂ ਰਚਨਾਵਾਂ ਵਿੱਚ ਫੁੱਟ ਪਾਊ ਤਾਕਤਾਂਲੂ ਮੂੰਹ ’ਚੋਂ ਨਿਕਲੇ ਬੋਲਾਂ ਦਾ ਮਨੁੱਖਾਂ ਉਪਰ ਅਸਰ ਦੇ ਨਾਲ਼ ਇੱਕ ਗ਼ਜ਼ਲ ਵਾਰਸ਼ ਸ਼ਾਹ ਦੀ ਬੈਂਤ ਤੇ ਵੀ ਅਧਾਰਿਤ ਹੈ। ਚਰਨ ਸਿੰਘ ਦੀਆਂ ਗ਼ਜ਼ਲਾਂ ਗਿਣਾਤਮਿਕ ਵਿਧੀ ਨਾਲ਼ ਸਿਰਜੀਆਂ ਹੋਈਆਂ ਹਨ।
ਯਾਰਾਂਲੂ ਮਿੱਤਰਾਂਲੂ ਪਿਆਰਿਆਂ ਵਲੋਂ ਮੁੱਖ ਮੌੜ ਲੈਣਾ ਤੇ ਕਿਸੇ ਹੋਰ ਨਾਲ਼ ਜੋੜ ਲੈਣਾ ਉਸ ਨੂੰ ਚੰਗਾ ਨਹੀਂ ਲਗਦਾ ਅਤੇ ਇਸ ਬਾਰੇ ਉਹ ਸੋਚ ਵੀ ਨਹੀਂ ਸਕਦਾ ਜਦੋ ਗ਼ਜ਼ਲ ਦੇ ਬੋਲ ਕਹਿੰਦੇ ਹਨ-
‘ਸਾਥੋਂ ਮੁਖੜਾ ਮੋੜੋਂਗੇਲੂ ਨਹੀਂ ਸੋਚਿਆ ਸੀ।
ਗੈਰਾਂ ਥੀ ਜਾ ਜੋੜੋਂਗੇਲੂ ਨਹੀਂ ਸੋਚਿਆ ਸੀ।’ (ਪੰਨਾ 19)
ਸਰਕਾਰਾਂ ਵਲੋਂ ਕਿਰਤੀਆਂ ਦੇ ਹੱਕ ਖੋਹੇ ਜਾਣ ਤੇ ਕਿਰਤੀਆਂ ਵਲੋਂ ਕੀਤੇ ਸੰਘਰਸ਼ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ ਪਰ ਕਿਰਤੀਆਂ ਨਾਲ਼ ਹਰ ਥਾਂ ਧੱਕਾ ਹੁੰਦਾ ਦੇਖਿਆ ਹੈ। ਗ਼ਜ਼ਲ ਦਾ ਇੱਕ ਸ਼ਿਅਰ ਇਸ ਦੀ ਤਰਜ਼ਮਾਨੀ ਕਰਦਾ ਹੈ-
‘ਮਹਿਲਾਂ ਨੂੰ ਪੈ ਜਾਣੀ ਹੱਥਾਂ ਪੈਰਾਂ ਦੀਲੂ
ਹੱਕ ਮੰਗ ਲਏ ਜਦੋਂ ਜਾਗੀਆਂ ਢੋਕਾਂ ਨੇ। (ਪੰਨਾ 31)
ਇਸੇ ਤਰ੍ਹਾਂ ਪੁਸਤਕ ਵਿਚਲੀਆਂ ਗ਼ਜ਼ਲਾਂ ਸਰਕਾਰਾਂ ਦੀ ਅਣਦੇਖੀਲੂ ਧਰਮਾਂ ਵਿੱਚ ਵੰਡ ਪਾਊ ਤਾਕਤਾਂ ਦੀ ਆਲੋਚਨਾ ਵੀ ਕਰਦੀਆਂ ਹਨ। ਲੇਖਕ ਲੋਕਾਈ ਦਾ ਚਿੰਤਨ ਕਰਦਿਆਂ ਮਨੁੱਖਾਂ ਵਿੱਚ ਵੰਡ ਪਾਉਣ ਦੀ ਥਾਂ ਪਿਆਰ ਕਰਨ ਨੂੰ ਤਰਜੀਹ ਦਿੰਦਾ ਹੈ। ਪਿਆਰ ਵਿੱਚ ਆਪਣਾ ਸਿਰ ਆਪ ਗੁੰਦਣ ਦਾ ਵੀ ਜਿਕਰ ਕਰਦਾ ਹੈੈ। ਪਿਆਰ ਮੁਹੱਬਤ ਦਾ ਵਰਤਾਰਾ ਵੀ ਪੇਸ਼ ਕਰਦਿਆਂ ਆਖਦਾ ਹੈ ਕਿ –
‘ਛਾਤੀ ਤੇ ਅੰਗਾਰ ਟਿਕਾ ਕੇ।
ਦੇਖ ਲਿਆ ਦਿਲਦਾਰ ਬਣਾ ਕੇ।’ (ਪੰਨਾ 34)
ਲੇਖਕ ਦੁਨੀਆਂ ਨੂੰ ਝਮੇਲਾ ਹੀ ਮੰਨਦਾ ਹੈ। ਸੰਸਾਰ ਵਿੱਚ ਆਉਣ ਜਾਣ ਬਣਿਆ ਹੀ ਰਹਿੰਦਾ ਹੈ। ਕੋਈ ਵੀ ਆਸ ਵਿਸ਼ਵਾਸ਼ ਬਿਨਾਂ ਪੂਰੀ ਨਹੀਂ ਹੁੰਦੀ। ਪੰਨਾ 26 ਤੇ ਸ਼ਾਮਲ ਗ਼ਜ਼ਲ ਵਿੱਚ ਇੱਕ ਸ਼ਬਦ ਲੜੋ ਦੀ ਥਾਂ ਲਰੋ ਲਿਖਿਆ ਗਿਆ ਹੈ। ਪੰਨਾ 38 ਅਤੇ 60 ਤੇ ਦਰਜ ਗ਼ਜ਼ਲਾਂ ਇੱਕੋ ਜਹੀਆਂ ਹਨ। ਚੰਗਾ ਹੁੰਦਾ ਜੇ ਇੱਕ ਗ਼ਜ਼ਲ ਅਗਲੀ ਕਿ੍ਰਤ ਲਈ ਰੱਖ ਲਈ ਜਾਂਦੀ। ਕੁਝ ਗ਼ਜ਼ਲਾਂ ਦੇ ਕਾਫ਼ੀਏ ਮੇਲ ਨਹੀਂ ਖਾਂਦੇ।
ਖ਼ੈਰਲੂ ਹਥਲਾ ਗ਼ਜ਼ਲ ਸੰਗ੍ਰਹਿ ਲੇਖਕ ਦੀ ਪਹਿਲੀ ਕਿ੍ਰਤ ਹੈੇੇ। ਅਗਲੀ ਕਿ੍ਰਤ ਵਿੱਚ ਹੋਰ ਧਿਆਨ ਦੇਣ ਦੀ ਲੋੜ ਹੈ। ਉਮੀਦ ਅਗਲਾ ਗ਼ਜ਼ਲ ਸੰਗ੍ਰਹਿ ਹੋਰ ਵੀ ਨਿਖਰ ਕੇ ਪਾਠਕਾਂ ਸਾਹਮਣੇ ਆਏਗਾ।
ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly