ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਆਲ ਇੰਡੀਆ ਇੰਟਰ ਯੂਨੀਵਰਸਿਟੀ ਕਿਕ ਬਾਕਸਿੰਗ ਚੈਂਪੀਅਨਸ਼ਿਪ ਮੈਨ ਅਤੇ ਵੂਮੈਨ 2024-2025 ਸੁਭਾਰਤੀ ਯੂਨੀਵਰਸਿਟੀ ਮੇਰਟ ਉੱਤਰ ਪ੍ਰਦੇਸ਼ ਵਿੱਚ ਕਿਕ ਬਾਕਸਿੰਗ ਦੀਆਂ ਗੇਮਾਂ ਹੋਈਆਂ ਜਿਸ ਵਿੱਚ ਦੇਸ਼ ਭਰ ਤੋਂ 80 ਤੋਂ ਵੱਧ ਯੂਨੀਵਰਸਿਟੀਆਂ ਨੇ ਭਾਗ ਲਿਆ । ਬੰਗਾ ਹਲਕੇ ਦੇ ਡਾਕਟਰ ਅੰਬੇਡਕਰ ਮਾਰਸ਼ਲ ਆਰਟ ਅਕੈਡਮੀ ਸੂੰਡ ਦੇ ਦੋ ਖਿਡਾਰੀਆਂ ਨੇ ਜੀ ਐਨ ਏ ਯੂਨੀਵਰਸਿਟੀ ਫਗਵਾੜਾ ਦੇ ਵੱਲੋ ਭਾਗ ਲਿਆ ਜਿਨ੍ਹਾਂ ਵਿਚੋਂ ਇੱਕ ਨੇ ਪੰਜ ਫਾਈਟਾ ਜਿੱਤ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਇਹ ਖਿਡਾਰੀ – 81 ਕਿਲੋ ਭਾਰ ਵਿੱਚ ਖੇਡਿਆ ਸੀ। ਇਸ ਦਾ ਨਾਂ ਹਰਸਿਮਰਨ ਸਿੰਘ ਲੌਂਗੀਆ ਹੈ। ਯੂਨੀਵਰਸਿਟੀ ਫਗਵਾੜਾ ਦੀ ਦੂਸਰੀ ਖਿਡਾਰਨ ਮੁਸਕਾਨ ਸੀ ਜਿਹੜੀ ਕਿ – 60 ਕਿਲੋ ਭਾਰ ਵਿੱਚ ਖੇਡੀ ਅਤੇ 4 ਫਾਈਟਾ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 5 ਫਾਈਟ ਕੁਝ ਪੁਆਇੰਟਸ ਤੋਂ ਹਾਰ ਗਈ ਜਿਸ ਨੂੰ ਸਿਲਵਰ ਮੈਡਲ ਪ੍ਰਾਪਤ ਹੋਇਆ । ਕਾਰਤਿਕ ਨੇ ਬਰੋਨ ਮੈਡਲ ਪ੍ਰਾਪਤ ਕੀਤਾ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਜੀ ਐਨ ਏ ਯੂਨੀਵਰਸਿਟੀ ਫਗਵਾੜਾ ਦਾ ਨਾਂ ਰੌਸ਼ਨ ਕੀਤਾ ਅਤੇ ਆਪਣੀ ਗੇਮ ਦਾ ਵਧੀਆ ਪ੍ਰਦਰਸ਼ਨ ਕੀਤਾ। ਇਨ੍ਹਾਂ ਦੇ ਨਾਲ ਕੋਚ ਮਨਜੀਤ ਸਿੰਘ ਲੌਂਗੀਆਂ ਵੀ ਗਏ ਹੋਏ ਸਨ ਜਿਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਮੈਡਲ ਦਿਵਾਉਣ ਵਿੱਚ ਬਹੁਤ ਮਿਹਨਤ ਕੀਤੀ।ਕੋਚ ਸਾਹਿਬ ਅਤੇ ਯੂਨੀਵਰਸਿਟੀ ਫਗਵਾੜਾ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj